ਭਾਰਤ ਦੁਨੀਆਂ ਦਾ ਛੇਵਾਂ ਸੱਭ ਤੋਂ ਅਮੀਰ ਦੇਸ਼, ਅਮਰੀਕਾ ਸਿਖਰ 'ਤੇ
Published : Jan 30, 2018, 11:53 pm IST
Updated : Jan 30, 2018, 6:23 pm IST
SHARE ARTICLE

ਨਵੀਂ ਦਿੱਲੀ, 30 ਜਨਵਰੀ : ਦੁਨੀਆਂ ਦੇ ਸੱਭ ਤੋਂ ਅਮੀਰ ਦੇਸ਼ਾਂ ਦੀ ਸੂਚੀ ਵਿਚ ਭਾਰਤ ਨੂੰ ਛੇਵਾਂ ਸਥਾਨ ਮਿਲਿਆ ਹੈ। ਦੇਸ਼ ਦੀ ਕੁਲ ਸੰਪਤੀ 8230 ਅਰਬ ਡਾਲਰ ਹੈ। ਇਸ ਸੂਚੀ ਵਿਚ ਅਮਰੀਕਾ ਪਹਿਲੇ ਸਥਾਨ 'ਤੇ ਕਾਬਜ਼ ਹੈ। ਨਿਊ ਵਰਲਡ ਵੈਲਥ ਦੀ ਰੀਪੋਰਟ ਵਿਚ ਇਹ ਪ੍ਰਗਟਾਵਾ ਕੀਤਾ ਗਿਆ ਹੈ। ਰੀਪੋਰਟ ਮੁਤਾਬਕ 2017 ਵਿਚ 64584 ਅਰਬ ਡਾਲਰ ਦੀ ਕੁਲ ਸੰਪਤੀ ਨਾਲ ਅਮਰੀਕਾ ਦੁਨੀਆਂ ਦਾ ਸੱਭ ਤੋਂ ਅਮੀਰ ਦੇਸ਼ ਹੈ। ਅਮਰੀਕਾ ਮਗਰੋਂ 24803 ਅਰਬ ਡਾਲਰ ਦੀ ਸੰਪਤੀ ਨਾਲ ਦੂਜੇ ਸਥਾਨ 'ਤੇ ਚੀਨ ਅਤੇ ਤੀਜੇ ਸਥਾਨ 'ਤੇ ਜਾਪਾਨ 19522 ਅਰਬ ਡਾਲਰ ਦੀ ਸੰਪਤੀ ਨਾਲ ਹੈ। ਕੁਲ ਸੰਪਤੀ ਤੋਂ ਅਰਥ ਦੇਸ਼/ਸ਼ਹਿਰ ਵਿਚ ਰਹਿਣ ਵਾਲੇ ਸਾਰੇ ਵਿਅਕਤੀਆਂ ਦੀ ਨਿਜੀ ਸੰਪਤੀ ਹੈ। ਇਸ ਵਿਚ ਉਨ੍ਹਾਂ ਦੀਆਂ ਦੇਣਦਾਰੀਆਂ ਜਿਵੇਂ ਨਕਦੀ, ਸ਼ੇਅਰ, ਕਾਰੋਬਾਰੀ ਹਿੱਸੇਦਾਰੀ ਨੂੰ ਘਟਾ ਕੇ ਸਾਰੀਆਂ ਸੰਪਤੀਆਂ ਸ਼ਾਮਲ ਹਨ। ਰੀਪੋਰਟ ਵਿਚ ਸਰਕਾਰੀ ਧਨ ਨੂੰ ਬਾਹਰ ਰਖਿਆ ਗਿਆ ਹੈ। 


ਸੂਚੀ ਵਿਚ ਬਰਤਾਨੀਆ 9919 ਅਰਬ ਡਾਲਰ ਦੀ ਸੰਪਤੀ ਨਾਲ ਚੌਥੇ, ਜਰਮਨ 9660 ਅਰਬ ਡਾਲਰ ਦੀ ਸੰਪਤੀ ਨਾਲ ਪੰਜਵੇਂ, ਫ਼ਰਾਂਸ 6649 ਅਰਬ ਡਾਲਰ ਦੀ ਸੰਪਤੀ ਨਾਲ ਸਤਵੇਂ, ਕੈਨੇਡਾ 6393 ਅਰਬ ਡਾਲਰ ਦੀ ਸੰਪਤੀ ਨਾਲ ਅਠਵੇਂ ਸਥਾਨ 'ਤੇ ਹੈ। ਆਸਟਰੇਲੀਆ ਅਤੇ ਇਟਲੀ ਨੌਵੇਂ ਤੇ ਦਸਵੇਂ ਸਥਾਨ 'ਤੇ ਹਨ। ਰੀਪੋਰਟ ਵਿਚ ਦੇਸ਼ ਨੂੰ 2017 ਵਿਚ ਸੱਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲਾ ਸੰਪਤੀ ਬਾਜ਼ਾਰ ਦਸਿਆ ਗਿਆ ਹੈ। ਦੇਸ਼ ਦੀ ਕੁਲ ਸੰਪਤੀ 2016 ਵਿਚ 6584 ਅਰਬ ਡਾਲਰ ਤੋਂ ਵੱਧ ਕੇ 2017 ਵਿਚ 8230 ਅਰਬ ਡਾਲਰ ਹੋ ਗਈ ਹੈ ਯਾਨੀ 25 ਫ਼ੀ ਸਦੀ ਦਾ ਵਾਧਾ। ਕਰੋੜਪਤੀਆਂ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ ਦੁਨੀਆਂ ਦਾ ਸਤਵਾਂ ਸੱਭ ਤੋਂ ਵੱਡਾ ਦੇਸ਼ ਹੈ ਜਿਥੇ 20730 ਕਰੋੜਪਤੀ ਹਨ। ਅਰਬਪਤੀਆਂ ਪੱਖੋਂ ਦੇਸ਼ ਦਾ ਸਥਾਨ ਅਮਰੀਕਾ ਅਤੇ ਚੀਨ ਮਗਰੋਂ ਤੀਜਾ ਹੈ। ਇਥੇ 119 ਅਰਬਪਤੀ ਹਨ।   (ਏਜੰਸੀ) 

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement