
ਛੋਟੀ ਬਚਤ ਯੋਜਨਾਵਾਂ ਵਿਚ ਨਿਵੇਸ਼ ਕਰਨ ਵਾਲੇ ਲੋਕਾਂ ਲਈ ਇਹ ਖੁਸ਼ਖਬਰੀ ਹੈ। ਕੇਂਦਰ ਸਰਕਾਰ ਨੇ ਰਾਸ਼ਟਰੀ ਬਚਤ ਸਰਟੀਫਿਕੇਟ (ਐਨਐਸਸੀ) ਅਤੇ ਪੀਪੀਐਫ ਸ...
ਨਵੀਂ ਦਿੱਲੀ : ਛੋਟੀ ਬਚਤ ਯੋਜਨਾਵਾਂ ਵਿਚ ਨਿਵੇਸ਼ ਕਰਨ ਵਾਲੇ ਲੋਕਾਂ ਲਈ ਇਹ ਖੁਸ਼ਖਬਰੀ ਹੈ। ਕੇਂਦਰ ਸਰਕਾਰ ਨੇ ਰਾਸ਼ਟਰੀ ਬਚਤ ਸਰਟੀਫਿਕੇਟ (ਐਨਐਸਸੀ) ਅਤੇ ਪੀਪੀਐਫ ਸਮੇਤ ਕਈ ਛੋਟੀ ਸੇਵਿੰਗਸ ਸਕੀਮਾਂ ਲਈ ਅਕਤੂਬਰ - ਦਸੰਬਰ ਤਿਮਾਹੀ ਵਿਚ ਵਿਆਜ ਦਰ ਵਧਾ ਦਿਤੀ ਹੈ। ਸਾਰੀਆਂ ਸਕੀਮਾਂ 'ਤੇ 0.4 ਫ਼ੀ ਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਛੋਟੀ ਸੇਵਿੰਗ ਸਕੀਮਾਂ ਲਈ ਵਿਆਜ ਦਰਾਂ ਨੂੰ ਤਿਮਾਹੀ ਆਧਾਰ 'ਤੇ ਸੋਧ ਕੀਤਾ ਜਾਂਦਾ ਹੈ।
Interest Rate
ਪੀਪੀਐਫ ਅਤੇ ਐਨਐਸਸੀ 'ਤੇ ਹੁਣ ਸਾਲਾਨਾ 8 ਫ਼ੀ ਸਦੀ ਦੀ ਦਰ ਨਾਲ ਵਿਆਜ ਮਿਲੇਗਾ। ਵਿੱਤ ਮੰਤਰਾਲਾ ਨੇ ਜਾਰੀ ਨੋਟੀਫੀਕੇਸਸ਼ਨ ਵਿਚ ਕਿਹਾ ਕਿ ਵਿੱਤ ਸਾਲ 2018 - 19 ਦੀ ਤੀਜੀ ਤਿਮਾਹੀ ਲਈ ਵੱਖ-ਵੱਖ ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ਨੂੰ ਸੋਧਿਆ ਜਾਂਦਾ ਹੈ। ਪੰਜ ਸਾਲ ਦੇ ਫਿਕਸਡ ਡਿਪਾਜ਼ਿਟ ਦੀ ਟਰਮ ਡਿਪਾਜ਼ਿਟ, ਰਿਕਰਿੰਗ ਡਿਪੌਜ਼ਿਟ ਅਤੇ ਸੀਨੀਅਰ ਸਿਟੀਜ਼ਨ ਸੇਵਿੰਗਸ ਸਕੀਮ ਦੀ ਵਿਆਜ ਦਰਾਂ ਵਧਾ ਕੇ 7.8 ਫ਼ੀ ਸਦੀ, 7.3 ਫ਼ੀ ਸਦੀ ਅਤੇ 8.7 ਫ਼ੀ ਸਦੀ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਬਚਤ ਜਮ੍ਹਾਂ ਲਈ ਵਿਆਜ ਦਰ ਚਾਰ ਫ਼ੀ ਸਦੀ ਬਰਕਰਾਰ ਹੈ।
PPF
ਪੀਪੀਐਫ ਅਤੇ ਐਨਐਸਸੀ 'ਤੇ ਮੌਜੂਦਾ 7.6 ਫ਼ੀ ਸਦੀ ਦੀ ਜਗ੍ਹਾ ਹੁਣ 8 ਫ਼ੀ ਸਦੀ ਦੀ ਸਾਲਾਨਾ ਦਰ ਨਾਲ ਵਿਆਜ ਮਿਲੇਗਾ। ਕਿਸਾਨ ਵਿਕਾਸ ਪੱਤਰ 'ਤੇ ਹੁਣ 7.7 ਫ਼ੀ ਸਦੀ ਦੀ ਦਰ ਨਾਲ ਵਿਆਜ ਮਿਲੇਗਾ ਅਤੇ ਹੁਣ ਇਹ 112 ਹਫ਼ਤੇ ਵਿਚ ਪੂਰਾ ਹੋ ਜਾਵੇਗਾ। ਸੁਕੰਨਿਆ ਸਮਰਿੱਧੀ ਖਾਤਿਆਂ ਲਈ ਸੋਧਿਆ ਵਿਆਜ ਦਰ 8.5 ਫ਼ੀ ਸਦੀ ਹੋਵੇਗੀ। ਇਕ ਤੋਂ ਤਿੰਨ ਸਾਲ ਦੀ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ ਵਿਚ 0.3 ਫ਼ੀ ਸਦੀ ਦਾ ਵਾਧਾ ਕੀਤਾ ਗਿਆ ਹੈ।