
ਪਿਛਲੇ ਸਾਲ 2018 ਦੀ ਅਪ੍ਰੈਲ-ਜੂਨ ਤਿਮਾਹੀ ਵਿਚ ਕੰਪਨੀ ਦੀ ਆਮਦਨੀ 937 ਕਰੋੜ ਰੁਪਏ ਸੀ।
ਨਵੀਂ ਦਿੱਲੀ: ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੇਦ ਫਿਰ ਤੋਂ ਪਟੜੀ ਤੇ ਵਾਪਸ ਆਈ ਹੈ। ਮੌਜੂਦਾ ਵਿਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ ਕੰਪਨੀ ਦੀ ਆਮਦਨੀ 35,62 ਕਰੋੜ ਰੁਪਏ ਤੋਂ ਉਪਰ ਪਹੁੰਚ ਗਈ ਹੈ। ਪਤੰਜਲੀ ਵੱਲੋਂ ਜਾਰੀ ਹੋਏ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਕਿਸੇ ਵੀ ਵਿੱਤੀ ਸਾਲ ਵਿਚ ਹੋਈ ਹੁਣ ਤਕ ਦੀ ਰਿਕਾਰਡ ਤੋੜ ਕਮਾਈ ਹੈ।
Baba Ramdevਤੁਹਾਨੂੰ ਦਸ ਦਈਏ ਕਿ ਕੰਪਨੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਸੀ ਕਿ ਦੋ ਸਾਲ ਪਹਿਲਾਂ ਲਾਗੂ ਹੋਏ ਜੀਐਸਟੀ ਕਾਰਨ ਪਤੰਜਲੀ ਨੂੰ ਨੁਕਸਾਨ ਹੋਇਆ ਹੈ। ਉੱਤਰਾਖੰਡ ਦੇ ਹਰਿਦੁਆਰ ਵਿਚ ਸਥਿਤ ਪਤੰਜਲੀ ਆਯੁਰਵੇਦ ਨੂੰ ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ ਯਾਨੀ ਅਪ੍ਰੈਲ-ਜੂਨ ਦੌਰਾਨ 1,793 ਕਰੋੜ ਰੁਪਏ ਦੀ ਆਮਦਨ ਹੋਈ ਹੈ। ਉੱਥੇ ਹੀ ਜੁਲਾਈ-ਸਤੰਬਰ ਤਿਮਾਹੀ ਵਿਚ ਕੰਪਨੀ ਦੀ ਆਮਦਨੀ 1769 ਕਰੋੜ ਰੁਪਏ ਰਹੀ ਹੈ।
Patanjali Products ਪਿਛਲੇ ਸਾਲ 2018 ਦੀ ਅਪ੍ਰੈਲ-ਜੂਨ ਤਿਮਾਹੀ ਵਿਚ ਕੰਪਨੀ ਦੀ ਆਮਦਨੀ 937 ਕਰੋੜ ਰੁਪਏ ਸੀ। ਉੱਥੇ ਹੀ ਜੁਲਾਈ-ਸਤੰਬਰ ਵਿਚ ਇਹ 1576 ਕਰੋੜ ਰੁਪਏ ਰਹੀ ਸੀ। ਹਾਲਾਂਕਿ ਕੰਪਨੀ ਵੱਲੋਂ ਮੁਨਾਫ਼ੇ ਦਾ ਕੋਈ ਵੀ ਅੰਕੜਾ ਜਾਰੀ ਨਹੀਂ ਕੀਤਾ ਗਿਆ ਹੈ। ਨਿਊਜ਼ ਏਜੰਸੀ ਪੀਟੀਆਈ ਨੂੰ ਕੰਪਨੀ ਦੇ ਬੁਲਾਰੇ ਐਸ ਕੇ ਤਿਜਰਾਵਾਲਾ ਨੇ ਦਸਿਆ ਕਿ ਪਤੰਜਲੀ ਆਯੁਰਵੇਦ ਅਪਣੀ ਪ੍ਰੋਡਕਟ ਲਾਈਨ ਵਿਚ ਬਦਲਾਅ ਕਰ ਉਸ ਨੂੰ ਹੋਰ ਬਿਹਤਰ ਕਰ ਰਹੀ ਹੈ।
Patanjali Products ਪਿਛਲੇ ਕੁੱਝ ਦਿਨਾਂ ਵਿਚ ਪ੍ਰੋਡਕਟ ਲਾਈਨਾਂ ਜੋ ਪਹਿਲਾਂ ਪਤੰਜਲੀ ਸੰਭਾਲਦੀਆਂ ਸਨ ਹੁਣ ਉਹਨਾਂ ਨੂੰ ਕਈ ਹੋਰ ਕੰਪਨੀਆਂ ਨੂੰ ਸੌਂਪ ਦਿੱਤਾ ਗਿਆ ਹੈ। ਪਤੰਜਲੀ FMCG ਦੇ ਨਾਲ-ਨਾਲ ਆਯੁਰਵੇਦਿਕ ਦਵਾਈਆਂ ਦਾ ਕਾਰੋਬਾਰ ਵੀ ਕਰਦੀਆਂ ਹਨ। ਪਤੰਜਲੀ ਦੇ ਸੀਈਓ ਅਚਾਰਿਆ ਬਾਲਕ੍ਰਿਸ਼ਣ ਨੇ ਹਾਲ ਹੀ ਵਿਚ ਕਿਹਾ ਸੀ ਕਿ ਦੋ ਸਾਲ ਪਹਿਲਾਂ ਲਾਗੂ ਹੋਏ ਜੀਐਸਟੀ ਕਾਰਨ ਪਤੰਜਲੀ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ।
Patanjali Productsਬਾਲਕ੍ਰਿਸ਼ਣ ਦਾ ਕਹਿਣਾ ਹੈ ਕਿ ਜੀਐਸਟੀ ਦੇ ਕਾਰਨ ਕੰਪਨੀ ਟ੍ਰੇਡ, ਸਪਲਾਈ ਅਤੇ ਡਿਸਟ੍ਰੀਬਿਊਸ਼ਨ ਚੈਨਲ ਵਿਚ ਤਾਲਮੇਲ ਨਹੀਂ ਬਣਾ ਸਕੀ। ਜਿਸ ਨਾਲ ਨੁਕਸਾਨ ਵਿਚ ਵਾਧਾ ਹੋਇਆ। ਹਾਲਾਂਕਿ ਉਹਨਾਂ ਕਿਹਾ ਕਿ ਉਹ ਵਾਪਸੀ ਕਰਨਗੇ ਅਤੇ ਇਸ ਦਾ ਨਤੀਜਾ ਤਿਮਾਹੀ ਨਤੀਜਿਆਂ ਵਿਚ ਦਿਖਣਾ ਸ਼ੁਰੂ ਹੋ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।