
ਤਿੰਨ ਸਾਲ ਪਹਿਲਾਂ ਯੋਗ ਗੁਰੂ ਰਾਮਦੇਵ ਦਾ ਕਾਰੋਬਾਰ ਚਮਕ ਰਿਹਾ ਸੀ। 2014 ਵਿਚ ਨਰਿੰਦਰ ਮੋਦੀ ਦੇ...
ਨਵੀਂ ਦਿੱਲੀ: ਤਿੰਨ ਸਾਲ ਪਹਿਲਾਂ ਯੋਗ ਗੁਰੂ ਰਾਮਦੇਵ ਦਾ ਕਾਰੋਬਾਰ ਚਮਕ ਰਿਹਾ ਸੀ। 2014 ਵਿਚ ਨਰਿੰਦਰ ਮੋਦੀ ਦੇ ਪੀਐਮ ਬਣਨ ਤੋਂ ਬਾਅਦ ਤੋਂ ਸਵਦੇਸ਼ੀ ਪ੍ਰਾਡੈਕਟ ਦੇ ਸਹਾਰੇ ਕੰਪਨੀ ਦੀ ਵਿਕਰੀ ਦਿਨ ਦੌਗੁਣੀ ਰਾਤ ਚੌਗੁਣੀ ਵਧ ਰਹੀ ਸੀ। ਪਤੰਜਲੀ ਦੇ ਅਫ਼ੋਰਡੇਬਲ ਪ੍ਰਾਡੈਕਟਸ ਨੂੰ ਗਾਹਕ ਹੱਥੋਂ-ਹੱਥ ਲੈ ਰਹੇ ਹਨ। ਵਿਦੇਸ਼ੀ ਕੰਪਨੀਆਂ ਦੇ ਲਈ ਪਤੰਜਲੀ ਦੇ ਨਾਰੀਅਲ ਤੇਲ ਅਤੇ ਆਯੁਰਵੈਦਿਕ ਪ੍ਰਾਡੈਕਟਸ ਚਿੰਤਾ ਦਾ ਵਿਸ਼ਾ ਬਣ ਗਏ ਸਨ। ਪਤੰਜਲੀ ਦੀ ਲਾਗਤਾਰ ਵਧਦੀ ਕਾਮਯਾਬੀ ਤੋਂ ਉਤਸ਼ਾਹਿਤ ਹੋ ਕੇ ਰਾਮਦੇਵ ਨੇ 2017 ਵਿਚ ਕਿਹਾ ਸੀ ਕਿ ਪਤੰਜਲੀ ਦੇ ਵਧਦੇ ਟਰਨਓਵਰ ਨਾਲ ਮਲਟੀਨੈਸ਼ਨਲ ਕੰਪਨੀਆਂ ਨੂੰ ਕਪਾਲਭਾਤੀ ਕਰਨਾ ਹੋਵੇਗਾ।
Baba Ramdev
ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਮਾਰਚ 2018 ਦੀ ਸੇਲਸ ਵਧ ਕੇ 20,000 ਕਰੋੜ ਰੁਪਏ ਪਹੁੰਚ ਜਾਵੇਗੀ। ਪਰ ਅਜਿਹਾ ਨਹੀਂ ਹੋਇਆ। ਕੰਪਨੀ ਨੇ ਫਾਈਨੈਂਸ਼ੀਅਲ ਰਿਪੋਰਟ ਮੁਤਾਬਿਕ ਪਤੰਜਲੀ ਦੀ ਸੇਲਸ 10 ਫ਼ੀਸਦੀ ਡਿੱਗੇ ਕੇ 8100 ਕਰੋੜ ਰੁਪਏ ਰਹਿ ਗਈ ਹੈ। ਕੰਪਨੀ ਦੇ ਸੂਤਰਾਂ ਅਤੇ ਐਲਾਨਿਲਸਟ ਮੁਤਾਬਿਕ ਪਿਛਲੇ ਵਿਸਕਲ ਈਅਰ ਵਿਚ ਇਹ ਹੋਰ ਘਟ ਗਿਆ। ਪਤੰਜਲੀ ਤੋਂ ਮਿਲੇ ਅੰਕੜਿਆਂ ਦੇ ਆਧਾਰ ‘ਤਾ ਏਜੰਸੀ ਕੇਅਰ ਨੇ ਅਪ੍ਰੈਲ ਵਿਚ ਕਿਹਾ ਕਿ ਪ੍ਰੋਵੀਜ਼ਨਲ ਡਾਟਾ ਦੀ ਨੀਏ ਤਾਂ ਦਸੰਬਰ 2018 ਤੱਕ ਕੰਪਨੀ ਦੀ ਸੇਲਸ ਘਟ ਕੇ ਸਿਰਫ਼ 4700 ਕਰੋੜ ਰੁਪਏ ਰਹਿ ਗਈ ਹੈ।
Baba Ramdev
ਮਿੰਟ ਮੁਤਾਬਿਕ ਹਾਲ ਹੀ ਵਿਚ ਕੰਪਨੀ ਦੇ ਕਰਮਚਾਰੀਆਂ, ਸਪਲਾਈਰਸ, ਡਿਸਟ੍ਰੀਬਿਊਟ੍ਰਸ, ਸਟੋਰ ਮੈਨੇਜਰਸ ਅਤੇ ਕੰਜ਼ਿਊਮਰ ਤੇ ਇੰਟਰਵਿਊ ਤੋਂ ਪਤਾ ਲਗਦਾ ਹੈ ਕਿ ਕੰਪਨੀ ਨੂੰ ਗਲਤ ਫੈਸਲਿਆਂ ਦਾ ਖਾਮਿਆਜਾ ਚੁੱਕਣਾ ਪਿਆ। ਖਾਸ ਤੌਰ ‘ਤੇ ਕੁਆਲਿਟੀ ‘ਤੇ ਸਵਾਲ ਖੜ੍ਹੇ ਹੋਣ ਨਾਲ ਕੰਪਨੀ ਦੀ ਸੇਲਸ ਵਿਚ ਵੱਡੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਪਤੰਜਲੀ ਦੀ ਨੋਟਬੰਦੀ ਅਤੇ ਜੀਐਸਟੀ ਨਾਲ ਵੀ ਨੁਕਸਾਨ ਚੁਕਣਾ ਪਿਆ ਹੈ।