ਪਿਆਜ਼ ਦੀਆਂ ਕੀਮਤਾਂ ਘਟਾਉਣ ਲਈ ਸਰਕਾਰ ਅੱਜ ਲੈ ਸਕਦੀ ਹੈ ਵੱਡਾ ਫ਼ੈਸਲਾ!
Published : Nov 20, 2019, 2:51 pm IST
Updated : Nov 20, 2019, 3:35 pm IST
SHARE ARTICLE
Government may take big step on onion in modi government
Government may take big step on onion in modi government

ਜਾਣੋ, ਪੂਰਾ ਮਾਮਲਾ

ਨਵੀਂ ਦਿੱਲੀ: ਪਿਆਜ਼ ਦੀਆਂ ਵਧਦੀਆਂ ਕੀਮਤਾਂ ਤੇ ਰੋਕ ਲਗਾਉਣ ਲਈ ਕੇਂਦਰ ਸਰਕਾਰ ਵੱਡਾ ਫ਼ੈਸਲਾ ਲੈਣ ਦੀ ਤਿਆਰੀ ਵਿਚ ਹੈ। ਮੀਡੀਆ ਰਿਪੋਰਟ ਦੇ ਹਵਾਲੇ ਮੁਤਾਬਕ ਅੱਜ ਸ਼ਾਮ ਨੂੰ ਹੋਣ ਵਾਲੀ ਕੈਬਨਿਟ ਦੀ ਬੈਠਕ ਵਿਚ ਸਬਸਿਡੀ ਦੇ ਕੇ ਪਿਆਜ਼ ਦਾ ਇੰਪੋਰਟ ਕਰਨ ਅਤੇ ਸਸਤੀਆਂ ਕੀਮਤਾਂ ’ਤੇ ਇਸ ਨੂੰ ਵੇਚਣ ਤੇ ਫ਼ੈਸਲਾ ਹੋ ਸਕਦਾ ਹੈ। ਇਸ ਦੇ ਲਈ ਪ੍ਰਾਈਜ਼ ਸਟੇਬਲਾਈਜੇਸ਼ਨ ਫੰਡ ਦਾ ਇਸਤੇਮਾਲ ਕਰਨ ਦਾ ਪ੍ਰਸਤਾਵ ਹੈ।

OnionOnionਤੁਹਾਨੂੰ ਦਸ ਦਈਏ ਕਿ ਪਿਆਜ਼ ਦੇ ਨਿਰਯਾਤ ਤੇ ਰੋਕ ਤੋਂ ਬਾਅਦ ਵੀ ਅਕਤੂਬਰ ਤੋਂ ਨਵੰਬਰ ਮੱਧ ਤਕ ਪਿਆਜ਼ ਦੀਆਂ ਕੀਮਤਾਂ ਵਿਚ ਜ਼ੋਰਦਾਰ ਤੇਜ਼ੀ ਆਈ ਹੈ। ਫਿਲਹਾਲ ਕਈ ਥਾਵਾਂ ਪ੍ਰਚੂਨ ਬਾਜ਼ਾਰ ਵਿਚ ਪਿਆਜ਼ 60 ਰੁਪਏ ਕਿਲੋ ਤੋਂ ਉਪਰ ਚਲ ਰਿਹਾ ਹੈ। ਦਿੱਲੀ ਵਿਚ ਇਕ ਹਫ਼ਤਾ ਪਹਿਲਾ ਪਿਆਜ਼ ਦਾ ਭਾਅ 100 ਰੁਪਏ ਤਕ ਪਹੁੰਚ ਗਿਆ ਸੀ। ਸੱਤਵੇਂ ਅਾਸਮਾਨ ’ਤੇ ਪੁੱਜੇ ਪਿਆਜ਼ ਦੇ ਮੁੱਲ ’ਤੇ ਲਗਾਮ ਲਾਉਣ ਲਈ ਸਰਕਾਰ ਤੇਜ਼ੀ ਨਾਲ ਦਰਾਮਦ ਰਾਹੀਂ ਸਪਲਾਈ ਵਧਾ ਰਹੀ ਹੈ।

OnionOnion2500 ਟਨ ਪਿਆਜ਼ ਜਿੱਥੇ ਬੰਦਰਗਾਹ ’ਤੇ ਪਹੁੰਚ ਚੁੱਕਾ ਹੈ, ਉਥੇ ਹੀ 3000 ਟਨ ਰਸਤੇ ’ਚ ਹੈ ਅਤੇ ਛੇਤੀ ਹੀ ਪ੍ਰਚੂਨ ਬਾਜ਼ਾਰ ’ਚ ਪਹੁੰਚ ਜਾਵੇਗਾ। ਪਿਆਜ਼ ਦੀ ਕੀਮਤ 100 ਰੁਪਏ ਤੱਕ ਪਹੁੰਚ ਚੁੱਕੀ ਹੈ। ਖੇਤੀਬਾੜੀ ਮੰਤਰਾਲਾ ਦੇ ਸੂਤਰਾਂ ਨੇ ਕਿਹਾ ਕਿ 2500 ਟਨ ਪਿਆਜ਼ ਪਹਿਲਾਂ ਹੀ ਭਾਰਤੀ ਬੰਦਰਗਾਹਾਂ ’ਤੇ 80 ਕੰਟੇਨਰਾਂ ’ਚ ਪਹੁੰਚ ਚੁੱਕਾ ਹੈ, ਜਿਨ੍ਹਾਂ ’ਚੋਂ 70 ਕੰਟੇਨਰ ਮਿਸਰ ਤੋਂ ਅਤੇ 10 ਕੰਟੇਨਰ ਨੀਦਰਲੈਂਡ ਤੋਂ ਹਨ।

OnionOnionਹੋਰ 3000 ਟਨ ਪਿਆਜ਼ 100 ਕੰਟੇਨਰਾਂ ਰਾਹੀਂ ਆ ਰਿਹਾ ਹੈ, ਜਿਨ੍ਹਾਂ ਨੂੰ ਭਾਰਤੀ ਬੰਦਰਗਾਹਾਂ ਲਿਆਂਦਾ ਜਾ ਰਿਹਾ ਹੈ। ਪਿਆਜ਼ ਦੀ ਸਪਲਾਈ ’ਚ ਕਮੀ ਦਾ ਕਾਰਣ ਬੇਮੌਸਮੀ ਬਾਰਿਸ਼ ਹੈ, ਜਿਸ ਨਾਲ ਇਸ ਸਾਲ 30 ਤੋਂ 40 ਫ਼ੀਸਦੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੋਂ ਟੱਪ ਗਈ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਨੇ ਐਲਾਨ ਕੀਤਾ ਸੀ ਕਿ ਸਰਕਾਰ ਪਿਆਜ਼ ਦੀ ਦਰਾਮਦ ਅਤੇ ਇਸ ਪ੍ਰਕਿਰਿਆ ਨੂੰ ਸਹਿਜ ਬਣਾਉਣ ਲਈ ਸਹਾਇਤਾ ਕਰੇਗੀ ਅਤੇ ਦੂਜੇ ਦੇਸ਼ਾਂ ਤੋਂ ਛੇਤੀ ਸਪਲਾਈ ਯਕੀਨੀ ਕਰੇਗੀ।

ਇਸ ਨੂੰ ਹਾਸਲ ਕਰਨ ਲਈ ਖੇਤੀਬਾੜੀ ਮੰਤਰਾਲਾ ਨੇ ਫਾਇਟੋਸੈਨੇਟਰੀ ਅਤੇ ਫਿਊਮਿਗੇਸ਼ਨ ਦੀਆਂ ਜ਼ਰੂਰਤਾਂ ਨੂੰ ਸਰਲ ਬਣਾਇਆ ਹੈ। ਅਫਗਾਨਿਸਤਾਨ, ਮਿਸਰ, ਤੁਰਕੀ ਅਤੇ ਈਰਾਨ ’ਚ ਭਾਰਤੀ ਮਿਸ਼ਨਾਂ ਨੂੰ ਭਾਰਤ ਨੂੰ ਪਿਆਜ਼ ਦੀ ਸਪਲਾਈ ਸੁਵਿਧਾਜਨਕ ਬਣਾਉਣ ਲਈ ਕਿਹਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement