ਅਮੀਰੀ ਵਿਚ ਭਾਰਤ ਦਾ ਛੇਵਾਂ ਸਥਾਨ
Published : May 21, 2018, 11:43 am IST
Updated : May 21, 2018, 11:43 am IST
SHARE ARTICLE
India's sixth place in wealth
India's sixth place in wealth

ਐਫ਼ਰੋ ਏਸ਼ੀਆ ਵਿਸ਼ਵ ਸੰਪਤੀ ਸਮੀਖਿਆ ਰੀਪੋਰਟ ਅਨੁਸਾਰ ਭਾਰਤ ਦਾ ਵਿਸ਼ਵ ਸੰਪਤੀ ਸੂਚੀ ਵਿਚ ਛੇਵਾਂ ਸਥਾਨ ਹੈ।

ਨਵੀਂ ਦਿੱਲੀ, 21 ਮਈ, ਐਫ਼ਰੋ ਏਸ਼ੀਆ ਵਿਸ਼ਵ ਸੰਪਤੀ ਸਮੀਖਿਆ ਰੀਪੋਰਟ ਅਨੁਸਾਰ ਭਾਰਤ ਦਾ ਵਿਸ਼ਵ ਸੰਪਤੀ ਸੂਚੀ ਵਿਚ ਛੇਵਾਂ ਸਥਾਨ ਹੈ। ਇਸ ਦੀ ਸਮੁੱਚੀ ਸੰਪਤੀ ਦੀ ਕੀਮਤ 8230 ਅਰਬ ਡਾਲਰ ਬਣਦੀ ਹੈ। ਭਾਰਤ ਵਿਚ ਦਸ ਸਾਲਾਂ ਦੌਰਾਨ ਸੰਪਤੀ ਦੋ ਸੌ ਗੁਣਾਂ ਵਧੀ ਹੈ। ਇਹ ਅਨੁਮਾਨ ਵੀ ਲਾਇਆ ਗਿਆ ਹੈ ਕਿ 2027 ਤਕ ਬਰਤਾਨੀਆ ਤੇ ਜਰਮਨੀ ਨੂੰ ਪਛਾੜ ਕੇ ਭਾਰਤ ਵਿਸ਼ਵ ਦਾ ਚੌਥਾ ਸੱਭ ਤੋਂ ਅਮੀਰ ਦੇਸ਼ ਬਣ ਜਾਵੇਗਾ।

IndiaIndiaਇਸ ਰੀਪੋਰਟ ਅਨੁਸਾਰ ਅਮਰੀਕਾ ਦੀ ਸੱਭ ਤੋਂ ਵੱਧ ਸੰਪਤੀ ਭਾਵ 62584 ਅਰਬ ਡਾਲਰ ਬਣਦੀ ਹੈ। ਇਸ ਕਾਰਨ ਸੂਚੀ ਵਿਚ ਅਮਰੀਕਾ ਦਾ ਸਿਖਰਲਾ ਸਥਾਨ ਦਰਜ ਹੈ। ਅਮਰੀਕਾ ਤੋਂ ਬਾਅਦ ਚੀਨ ਦਾ 24603 ਅਰਬ ਡਾਲਰ ਦੀ ਸੰਪਤੀ ਹੋਣ ਕਾਰਨ ਦੂਜਾ ਅਤੇ ਜਾਪਾਨ ਦਾ 19522 ਅਰਬ ਡਾਲਰ ਦੀ ਸੰਪਤੀ ਹੋਣ ਕਰ ਕੇ ਤੀਜਾ ਸਥਾਨ ਦਰਜ ਹੈ।

ਬੈਂਕ ਨੇ ਸਮੀਖਿਆ ਦੌਰਾਨ ਸਬੰਧਿਤ ਦੇਸ਼ ਦੇ ਹਰ ਵਿਅਕਤੀ ਦੀ ਕੁੱਲ ਨਿਜੀ ਸੰਪਤੀ ਨੂੰ ਆਧਾਰ ਮੰÎਨਿਆ ਹੈ।  ਸਿਖਰਲੇ ਦਸ ਦੇਸ਼ਾਂ ਵਿਚ ਬਰਤਾਨੀਆ ਦੀ ਕੁੱਲ ਸੰਪਤੀ 9919 ਅਰਬ ਡਾਲਰ, ਜਰਮਨੀ ਦੀ 9660 ਅਰਬ ਡਾਲਰ, ਆਸਟਰੇਲੀਆ ਦੀ 6142 ਡਾਲਰ, ਕੈਨੇਡਾ ਦੀ 6393, ਫ਼ਰਾਂਸ ਦੀ 6649 ਅਰਬ ਡਾਲਰ ਅਤੇ ਇਟਲੀ ਦੀ ਕੁੱਲ ਸੰਪਤੀ 4276 ਅਰਬ ਡਾਲਰ ਬਣਦੀ ਹੈ।

IndiaIndiaਰੀਪੋਰਟ ਅਨੁਸਾਰ ਭਾਰਤ ਵਿੱਚ ਸੰਪਤੀ ਜੁਟਾਉਣ ਵਿਚ ਉੱਦਮੀਆਂ ਦੀ ਕਾਫ਼ੀ ਸੰਖਿਆ ਹੈ। ਹੋਰ ਕਾਰਨਾਂ ਵਿਚ ਵਧੀਆ ਸਿÎਖਿਆ ਪ੍ਰਣਾਲੀ, ਸੂਚਨਾ ਤਕਨਾਲੋਜੀ ਖੇਤਰ ਦਾ ਸ਼ਾਨਦਾਰ ਪ੍ਰਦਰਸ਼ਨ, ਆਊਟਸੋਰਸਿੰਗ, ਰੀਅਲ ਅਸਟੇਟ, ਹੈਲਥ ਕੇਅਰ ਤੇ ਮੀਡੀਆ ਵਧੀਆ ਯੋਗਦਾਨ ਵਜੋਂ ਦਰਜ ਹਨ।

ਪਿਛਲੇ ਦਸ ਸਾਲਾਂ ਵਿਚ ਭਾਰਤ ਦੀ ਸੰਪਤੀ ਦੋ ਸੌ ਗੁਣਾਂ ਵਧੀ ਹੈ। ਰੀਪੋਰਟ ਵਿਚ ਅਨੁਮਾਨ ਲਾਇਆ ਗਿਆ ਹੈ ਕਿ ਅਗਲੇ ਦਸ ਸਾਲਾਂ ਵਿਚ ਚੀਨ ਦੀ ਸੰਪਤੀ ਵਿਚ ਵਰਨਣਯੋਗ ਵਾਧਾ ਹੋਵੇਗਾ। ਇਹ ਵੀ ਦਸਿਆ ਗਿਆ ਹੈ ਕਿ  ਵਿਸ਼ਵ ਵਿਚ ਇਕ ਕਰੋੜ ਬਵੰਜਾ ਲੱਖ ਅਜਿਹੇ ਵਿਅਕਤੀ ਹਨ ਜਿਨ੍ਹਾਂ ਦੀ ਸੰਪਤੀ ਦਸ ਲੱਖ ਡਾਲਰ ਤੋਂ ਵੱਧ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement