
ਹਾਲ ਹੀ ਦੇ ਕੌਮਾਂਤਰੀ ਬੌਧਿਕ ਸੰਪਤੀ ਸੂਚਕ ਅੰਕ ਵਿਚ ਭਾਰਤ ਦਾ ਪ੍ਰਦਰਸ਼ਨ ਬਿਹਤਰ ਹੋਇਆ ਹੈ ਅਤੇ ਪਿਛਲੇ ਸਾਲ ਦੀ ਤੁਲਨਾ ਵਿੱਚ ਦੇਸ਼ ਇੱਕ ਸਥਾਨ ਵਧਕੇ 44ਵੇਂ ਸਥਾਨ 'ਤੇ ਆ ਗਿਆ ਹੈ। ਹਾਲਾਂਕਿ ਹੁਣ ਵੀ ਭਾਰਤ 50 ਦੇਸ਼ਾਂ ਦੀ ਸੂਚੀ ਵਿੱਚ ਹੇਠਾਂ ਹੀ ਬਣਿਆ ਹੋਇਆ ਹੈ।
ਅਮਰੀਕੀ ਉਦਯੋਗ ਸੰਗਠਨ ਯੂਐੱਸ ਚੈਂਬਰ ਆਫ ਕਾਮਰਸ ਦੇ ਗਲੋਬਲ ਇਨੋਵੇਸ਼ਨ ਪਾਲਿਸੀ ਸੈਂਟਰ (ਜੀਆਈਪੀਸੀ) ਨੇ ਵੀਰਵਾਰ ਨੂੰ ਇਹ ਸੂਚਕ ਅੰਕ ਨੂੰ ਜਾਰੀ ਕੀਤਾ।
ਇਸਦੇ ਅਨੁਸਾਰ ਛੇਵੇਂ ਐਡੀਸ਼ਨ ਵਿੱਚ ਭਾਰਤ ਨੂੰ 40 ਵਿੱਚੋਂ 12.03 ਅੰਕ ਯਾਨੀ 30 ਫੀਸਦੀ ਅੰਕ ਪ੍ਰਾਪਤ ਹੋਏ ਹਨ। ਪਿਛਲੇ ਐਡੀਸ਼ਨ ਵਿੱਚ ਭਾਰਤ ਨੂੰ 35 ਵਿੱਚੋਂ 8.75 ਅੰਕ ਯਾਨੀ 25 ਫ਼ੀਸਦੀ ਅੰਕ ਹਾਸਲ ਹੋਏ ਸਨ। ਰਿਪੋਰਟ ਵਿੱਚ ਕਿਹਾ ਗਿਆ ਕਿ ਭਾਰਤ ਦਾ ਪ੍ਰਦਰਸ਼ਨ ਨਵੇਂ ਸੂਚਕ ਅੰਕ ਦੀ ਤੁਲਨਾ ਵਿਚ ਬਿਹਤਰ ਰਿਹਾ ਹੈ। ਇਸਦੇ ਨਾਲ ਹੀ ਕੰਪਿਊਟਰ ਪ੍ਰਭਾਵੀ ਖੋਜਾਂ ਦੇ ਪੇਟੈਂਟ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਸੁਧਾਰ ਦੀ ਸਕਾਰਾਤਮਕ ਯਤਨ ਕੀਤੇ ਗਏ ਹਨ।
ਇਸ ਸੂਚਕ ਅੰਕ ਵਿੱਚ 37.98 ਅੰਕ ਦੇ ਨਾਲ ਅਮਰੀਕਾ ਪਹਿਲੇ, 37.97 ਅੰਕ ਦੇ ਨਾਲ ਬ੍ਰਿਟੇਨ ਦੂਜੇ ਅਤੇ 37.03 ਅੰਕ ਦੇ ਨਾਲ ਸਵੀਡਨ ਤੀਸਰੇ ਸਥਾਨ 'ਤੇ ਰਿਹਾ ਹੈ। ਅੰਕੜਿਆਂ ਵਿੱਚ ਵਾਧੇ ਦੇ ਬਾਵਜੂਦ ਭਾਰਤ ਹੁਣ ਵੀ ਸੂਚੀ ਵਿੱਚ ਹੇਠਾਂ ਹੀ ਬਣਿਆ ਹੋਇਆ ਹੈ। ਪਿਛਲੇ ਸਾਲ ਭਾਰਤ 45 ਦੇਸ਼ਾਂ ਵਿੱਚੋਂ ਸੂਚਕ ਅੰਕ ਵਿੱਚ 43ਵੇਂ ਸਥਾਨ 'ਤੇ ਆਇਆ ਸੀ, ਜਿਸ ਵਿੱਚ ਭਾਰਤ ਨੂੰ ਕੁੱਲ 8.4 ਅੰਕ ਮਿਲੇ ਸਨ।