50 ਕਰੋੜ ਤੋਂ ਵਧੇਰੇ ਸੰਪਤੀ ਵਾਲਿਆਂ ਦੇ ਪਾਸਪੋਰਟ ਦੀ ਹੋਵੇਗੀ ਜਾਂਚ
Published : Mar 7, 2018, 12:28 pm IST
Updated : Mar 7, 2018, 6:58 am IST
SHARE ARTICLE

ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਦੇਸ਼ ਦੇ ਸਾਰੇ ਸਰਕਾਰੀ ਬੈਂਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 50 ਕਰੋੜ ਰੁਪਏ ਤੋਂ ਜ਼ਿਆਦਾ ਦਾ ਲੋਨ ਲੈਣ ਵਾਲਿਆਂ ਦੇ ਪਾਸਪੋਰਟ ਡਿਟੇਲ ਇਕੱਠੀ ਕਰਨ। ਹੁਣ ਮੋਟੀ ਰਕਮ ਦਾ ਕਰਜ਼ਾ ਲੈ ਕੇ ਵਿਦੇਸ਼ ਭੱਜਣਾ ਆਸਾਨ ਨਹੀਂ ਹੋਵੇਗਾ। ਬੈਂਕ ਕਰਜ਼ਦਾਰ ਕੋਲੋਂ ਉਸ ਦੇ ਪਾਸਪੋਰਟ ਦੀ ਕਾਪੀ ਮੰਗੇਗਾ, ਜਿਸ ਨਾਲ ਲੋਨ ਖਾਤੇ 'ਤੇ ਸ਼ੱਕ ਹੁੰਦੇ ਹੀ ਡਿਫਾਲਟਰ ਨੂੰ ਦੇਸ਼ ਛੱਡ ਕੇ ਭੱਜਣ ਤੋਂ ਰੋਕਿਆ ਜਾ ਸਕੇਗਾ। 


ਬੈਂਕਾਂ ਨੂੰ ਇਹ ਵੇਰਵਾ 45 ਦਿਨਾਂ 'ਚ ਇਕੱਠਾ ਕਰਨਾ ਹੋਵੇਗਾ। ਪੀ. ਐੱਨ. ਬੀ. 'ਚ ਘੋਟਾਲਾ ਹੋਣ ਦੇ ਬਾਅਦ ਮੰਤਰਾਲੇ ਨੇ ਇਹ ਹੁਕਮ ਜਾਰੀ ਕੀਤੇ ਹਨ। ਖਬਰਾਂ ਮੁਤਾਬਕ, ਵਿੱਤ ਮੰਤਰਾਲੇ ਨੇ ਬੈਂਕਾਂ ਨੂੰ ਕਿਹਾ ਹੈ ਕਿ ਜੇਕਰ ਕਰਜ਼ਦਾਰ ਕੋਲ ਪਾਸਪੋਰਟ ਨਹੀਂ ਹੈ ਤਾਂ ਬੈਂਕ ਉਸ ਕੋਲੋਂ ਹਲਫਨਾਮਾ ਲੈਣ ਕਿ ਉਹ ਪਾਸਪੋਰਟ ਨਹੀਂ ਰੱਖਦਾ। ਬੈਂਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਲੋਨ ਅਰਜ਼ੀ ਫਾਰਮ 'ਚ ਵੀ ਬਦਲਾਅ ਕਰਕੇ ਉਸ 'ਚ ਪਾਸਪੋਰਟ ਵੇਰਵੇ ਦਾ ਕਾਲਮ ਸ਼ਾਮਲ ਕਰਨ।



ਪਾਸਪੋਰਟ ਦੀ ਕਾਪੀ ਲੈਣ ਨਾਲ ਬੈਂਕਾਂ ਨੂੰ ਸਮੇਂ 'ਤੇ ਕਾਰਵਾਈ ਕਰਨ ਅਤੇ ਸੰਬੰਧਿਤ ਅਥਾਰਟੀਜ਼ ਨੂੰ ਸੂਚਿਤ ਕਰਨ 'ਚ ਮਦਦ ਮਿਲੇਗੀ। ਸੂਤਰਾਂ ਅਨੁਸਾਰ 50 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਦਿੰਦੇ ਵਕਤ ਹੀ ਜੇਕਰ ਬੈਂਕ ਪਾਸਪੋਰਟ ਦੀ ਫੋਟੋ ਕਾਪੀ ਲੈਣਗੇ ਤਾਂ ਘੋਟਾਲੇਬਾਜ਼ਾਂ ਅਤੇ ਡਿਫਾਲਟਰਾਂ ਨੂੰ ਦੇਸ਼ ਛੱਡ ਕੇ ਭੱਜਣ ਤੋਂ ਰੋਕਿਆ ਜਾ ਸਕੇਗਾ। ਫਿਲਹਾਲ ਬੈਂਕਾਂ ਕੋਲ ਪਾਸਪੋਰਟ ਵੇਰਵੇ ਨਹੀਂ ਹੁੰਦੇ ਹਨ। 


ਇਸ ਕਾਰਨ ਡਿਫਾਲਟਰਾਂ ਦੇ ਦੇਸ਼ ਛੱਡ ਕੇ ਜਾਣ ਤੋਂ ਪਹਿਲਾਂ ਇਮੀਗ੍ਰੇਸ਼ਨ ਜਾਂ ਹਵਾਈ ਅੱਡਾ ਅਥਾਰਟੀ ਨੂੰ ਜਾਣਕਾਰੀ ਨਹੀਂ ਮਿਲਦੀ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਕੈਬਨਿਟ ਨੇ 'ਭਗੌੜਾ ਆਰਥਿਕ ਅਪਰਾਧ' ਬਿੱਲ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਕਾਨੂੰਨ ਬਣਦੇ ਹੀ ਵਿਦੇਸ਼ ਭੱਜਣ ਵਾਲਿਆਂ ਦੀ ਜਾਇਦਾਦ ਨੂੰ ਜ਼ਬਤ ਕੀਤਾ ਜਾ ਸਕੇਗਾ। ਇਸ ਤਹਿਤ ਭਾਰਤ ਦੇ ਬਾਹਰ ਦੀਆਂ ਜਾਇਦਾਦਾਂ ਨੂੰ ਸੰਬੰਧਤ ਦੇਸ਼ ਦੇ ਸਹਿਯੋਗ ਨਾਲ ਜ਼ਬਤ ਕੀਤਾ ਜਾ ਸਕੇਗਾ।



ਇਹ ਲੋਕ ਭੱਜ ਚੁੱਕੇ ਹਨ ਵਿਦੇਸ਼

ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਚੁਕਾਏ ਬਿਨਾਂ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇਸ਼ ਛੱਡ ਚੁੱਕਾ ਹੈ। ਪੀ. ਐੱਨ. ਬੀ. ਦੇ ਨਾਲ 12,700 ਕਰੋੜ ਦੀ ਧੋਖਾਧੜੀ ਦੇ ਬਾਅਦ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਵੀ ਵਿਦੇਸ਼ ਭੱਜ ਚੁੱਕੇ ਹਨ।

SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement