
ਕਿਸਾਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਉਹ...
ਚੰਡੀਗੜ੍ਹ: ਹਰਿਆਣਾ ਵਿਚ ਭਾਵਾਂਤਰ ਭਰਪਾਈ ਯੋਜਨਾ (Bhavantar Bharpayee Yojana) ਤਹਿਤ ਫ਼ਸਲ ਰਜਿਸਟ੍ਰੇਸ਼ਨ (crop registration) ਦੀ ਆਖਰੀ ਤਰੀਕ 31 ਮਈ ਕਰ ਦਿੱਤੀ ਗਈ ਹੈ। ਜਦਕਿ ਇਹ ਪਹਿਲਾਂ 31 ਮਾਰਚ ਸੀ। ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ (Covid-19 lockdown) ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦੀ ਤਰੀਕ ਵਧਾਈ ਗਈ ਹੈ।
Vegetables Markit
ਕਿਸਾਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਉਹ ਅਪਣੇ ਸਬਜ਼ੀ ਪੱਧਰ 'ਤੇ ਜ਼ਿਲ੍ਹਾ ਮਾਰਕੀਟਿੰਗ ਬਾਗਬਾਨੀ ਅਫਸਰ, ਜ਼ਿਲ੍ਹਾ ਮਾਰਕੀਟਿੰਗ ਇਨਫੋਰਸਮੈਂਟ ਅਫਸਰ, ਮਾਰਕੀਟ ਲਿੰਕ ਬੋਰਡ ਨਾਲ ਸੰਪਰਕ ਕਰ ਸਕਦੇ ਹਨ। ਬਾਗਬਾਨੀ ਵਿਭਾਗ ਰਾਹੀਂ ਰਜਿਸਟ੍ਰੇਸ਼ਨ ਲਈ ਵਿਹ ਸ਼ੇਸ਼ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
Vegetables
ਜਿਸ ਨਾਲ ਕਿਸਾਨ ਖੁਦ ਸਰਵੇ ਸੇਵਾ ਕੇਂਦਰ, ਈ-ਦਿਸ਼ਾ ਕੇਂਦਰ, ਮਾਰਕਟਿੰਗ ਬੋਰਡ, ਬਾਗਬਾਨੀ ਵਿਭਾਗ, ਖੇਤੀ ਵਿਭਾਗ ਅਤੇ ਇੰਨਟਨੈਟ ਕਿਓਸਕ ਦੇ ਮਾਧਿਅਮ ਰਾਹੀਂ ਮੇਰੀ ਫ਼ਸਲ-ਮੇਰਾ ਵੇਰਵਾ ਪੋਰਟ ਰਾਹੀਂ ਰਜਿਸਟਰਡ ਹੋ ਜਾਣ। ਪ੍ਰਦੇਸ਼ ਦੀਆਂ ਸਾਰੀਆਂ ਮਾਰਕਿਟ ਕਮੇਟੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਕਿਸਾਨਾਂ ਦੀਆਂ ਸਬਜ਼ੀਆਂ ਦੇ ਉਤਪਾਦ ਦੀ ਮਾਰਕਟਿੰਗ ਨਿਸ਼ਚਿਤ ਕੀਤੀ ਜਾਵੇ।
Vegitables
ਇਸ ਦੌਰਾਨ ਜੇ ਸਬਜ਼ੀਆਂ ਦੇ ਭਾਅ ਸਰਕਾਰ ਰਾਹੀਂ ਨਿਰਧਾਰਿਤ ਮੁਲ ਤੋਂ ਘਟ ਰਹਿੰਦੇ ਹਨ ਤਾਂ ਸਰਕਾਰ ਰਾਹੀਂ ਭਾਵਾਂਤਰ ਦੀ ਭਰਪਾਈ ਕੀਤੀ ਜਾਵੇਗੀ। ਖੇਤੀ ਮੰਤਰੀ ਨੇ ਮੰਨਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਲਾਕਡਾਊਨ ਕਰ ਕੇ ਸਬਜ਼ੀਆਂ ਦੀ ਖਪਤ ਵਿਚ ਕਮੀ ਆਈ ਹੈ। ਕਿਸਾਨਾਂ ਦੀ ਮਦਦ ਲਈ ਸਿੱਧਾ ਹੀ ਮਾਰਕਟਿੰਗ ਵੱਲੋਂ ਯਤਨ ਕੀਤੇ ਜਾ ਰਹੇ ਹਨ।
Vegetable Rates
ਉਹਨਾਂ ਕਿਹਾ ਕਿ ਲਗਭਗ 110 ਕਿਸਾਨਾਂ ਨੂੰ ਉਤਪਾਦਕ ਸੰਗਠਨ ਰਾਹੀਂ ਸਿੱਧਾ ਮਾਰਕਟਿੰਗ ਕਰਨ ਲਈ ਲਾਇਸੈਂਸ ਜਾਰੀ ਕਰਵਾਇਆ ਗਿਆ ਹੈ ਤਾਂ ਕਿ ਉਹ ਹਰਿਆਣਾ ਦੇ ਵਿਭਿੰਨ ਸ਼ਹਿਰਾਂ ਵਿਚ ਜਾ ਕੇ ਲਗਭਗ 8 ਹਜ਼ਾਰ ਕੁਆਇੰਟਲ ਪ੍ਰਤੀਦਿਨ ਦਾ ਸਿੱਧਾ ਉਪਭੋਗਤਾ ਤਕ ਵਿਕਰੀ ਕਰ ਸਕਣ। ਇਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਪਹੁੰਚੇਗਾ।
Vegetables
ਖੇਤੀ ਮੰਤਰੀ ਨੇ ਦਸਿਆ ਕਿ ਹਰਿਆਣਾ ਦੇ ਕਿਸਾਨਾਂ ਦੀਆਂ ਸਬਜ਼ੀਆਂ ਨੂੰ ਦਿੱਲੀ ਦੀ ਆਜ਼ਾਦ ਮੰਡੀ ਵਿਚ ਬਿਨਾਂ ਰੁਕਾਵਟ ਦੇ ਭੇਜਣ ਦੇ ਯਤਨ ਜਾਰੀ ਹਨ। 5 ਬਾਰਡਰ-ਮਾਰਗਾਂ ਰਾਹੀਂ ਪ੍ਰਤੀਦਿਨ ਲਗਭਗ 150 ਵਾਹਨਾਂ ਦੇ ਮਾਧਿਅਮ ਰਾਹੀਂ ਸਬਜ਼ੀ ਉਤਪਾਦ ਦਾ ਯਾਤਾਯਾਤ ਕੀਤਾ ਜਾ ਰਿਹਾ ਹੈ ਜੋ ਕਿ ਕਿਸੇ ਵੀ ਹੋਰ ਰਾਜ ਤੋਂ ਕਈ ਗੁਣਾ ਜ਼ਿਆਦਾ ਹੈ। ਇਸ ਨਾਲ ਵਿਕਰੀ ਵਿਚ ਮਦਦ ਮਿਲੇਗੀ।
ਹਰਿਆਣਾ ਲਗਭਗ 3 ਲੱਖ 70 ਹਜ਼ਾਰ ਹੈਕਟੇਅਰ ਖੇਤਰਫਲ ਵਿਚ ਸਲਾਨਾ ਸਬਜ਼ੀ ਉਤਪਾਦ ਕਰਦਾ ਹੈ। ਜਿਸ ਵਿਚ ਲਗਭਗ 50 ਪ੍ਰਤੀਸ਼ਤ ਹਾੜੀ ਅਤੇ ਸਾਉਣੀ ਦੇ ਮੌਮਸ ਦੌਰਾਨ ਸਬਜ਼ੀਆਂ ਦਾ ਉਤਪਾਦਨ ਹੁੰਦਾ ਹੈ। ਇਸ ਸਮੇਂ ਮੁਖ ਰੂਪ ਵਿਚ ਟਮਾਟਰ, ਸ਼ਿਮਲਾ ਮਿਰਚ, ਘੀਆ, ਤੋਰੀ, ਕਰੇਲਾ, ਖੀਰਾ, ਮਿਰਚ, ਭਿੰਡੀ ਦਾ ਉਤਪਾਦਨ ਹੋ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।