ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਆ
Published : May 20, 2020, 10:17 pm IST
Updated : May 20, 2020, 10:17 pm IST
SHARE ARTICLE
ਝੋਨਾ ਬੀਜ਼ਣ ਵਾਲੀ ਮਸ਼ੀਨ ਦਾ ਨਿਰੀਖਣ ਕਰਦੇ ਹੋਏ ਵਿਭਾਗ ਦੇ ਅਧਿਕਾਰੀ ਤੇ ਹੋਰ। ਸੰਜੂ
ਝੋਨਾ ਬੀਜ਼ਣ ਵਾਲੀ ਮਸ਼ੀਨ ਦਾ ਨਿਰੀਖਣ ਕਰਦੇ ਹੋਏ ਵਿਭਾਗ ਦੇ ਅਧਿਕਾਰੀ ਤੇ ਹੋਰ। ਸੰਜੂ

ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਆ

ਮੰਡੀ ਪੰਨੀਵਾਲਾ, 20 ਮਈ (ਸਤਪਾਲ ਸਿੰਘ): ਕੌਵਿਡ-19 ਮਹਾਂਮਾਰੀ ਦੌਰਾਨ ਝੋਨੇ ਦੀ ਪਨੀਰੀ ਲਗਾਉਣ ਮੌਕੇ ਮਜਦੂਰਾਂ ਦੀ ਘਾਟ ਪੈਦਾ ਹੋਣ ਦੀ ਸੰਭਾਵਨਾ ਹੈ, ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਕਿਸਾਨਾਂ ਪਾਸ ਡੀ.ਐਸ.ਆਰ ਮਸ਼ੀਨਾ ਦੀ ਘਾਟ ਹੋਣ ਕਰ ਕੇ ਪਹਿਲਾਂ ਤੋ ਹੀ ਉਨ੍ਹਾਂ ਪਾਸ ਕਣਕ ਦੀ ਬਿਜਾਈ ਲਈ ਵਰਤੀਆ ਜਾਣ ਵਾਲੀਆ ਜ਼ੀਰੋ ਟਿਲ ਡਰਿਲਾਂ ਮਸ਼ੀਨਾਂ ਮੌਜੂਦ ਹਨ ਅਤੇ ਇਹਨਾਂ ਮਸ਼ੀਨਾਂ ਵਿਚ ਕੁੱਝ ਤਕਨੀਕੀ ਬਦਲਾਅ ਕਰ ਕੇ, ਝੋਨੇ ਦੀ ਸਿੱਧੀ ਬਿਜਾਈ ਲਈ ਵਰਤੀ ਜਾ ਸਕਦੀਆਂ ਹਨ।

ਇਸ ਤਰ੍ਹਾਂ ਦਾ ਇਕ ਤਜਰਬਾ ਜੀ ਮਾਨ ਫਾਰਮ ਇੰਡਸਟਰੀਜ, ਪਿੰਡ ਅਬੁੱਲ ਖੁਰਾਣਾ ਵਿਖੇ ਕਰਵਾਇਆ ਗਿਆ। ਫ਼ਾਰਮ ਦੇ ਮਾਲਕ ਗੋਲੂ ਮਾਨ ਨੇ ਖੇਤੀਬਾੜੀ ਵਿਭਾਗ ਦੇ ਇੰਜੀਨੀਅਰ ਅਭੈਜੀਤ ਸਿੰਘ ਧਾਲੀਵਾਲ ਨੂੰ ਦਸਿਆ ਕਿ ਉਸ ਵੱਲੋਂ ਜੀਰੋ ਟਿਲ ਡਰਿੱਲ ਦੇ ਡਰਾਈਵ ਵ੍ਹੀਲ ਉੱਪਰ ਵੱਡੀ ਗਰਾਰੀ ਪਾ ਕੇ ਸ਼ਾਫਟ ਦੀ ਚਾਲ ਨੂੰ ਘਟਾ ਕੇ ਅਤੇ ਆਇਡਲ ਗੇਅਰ ਪਾ ਕੇ ਬਕਸੇ ਵਿਚ ਮਸ਼ੀਨ ਦੀ ਚਾਲ ਨੂੰ ਘਟਾਇਆ ਗਿਆ ਹੈ। ਇਸ ਤਰ੍ਹਾਂ ਕਰਨ ਨਾਲ ਝੋਨੇ ਦਾ 8 ਤੋ 10 ਕਿਲੋ ਬੀਜ ਪ੍ਰਤੀ ਏਕੜ ਹੀ ਪੈਂਦਾ ਹੈ ਅਤੇ ਬੀਜ ਗੁੱਛਿਆਂ ਦੇ ਵਿੱਚ ਨਹੀ ਡਿੱਗਦਾ ਅਤੇ ਨਾ ਹੀ ਦਾਣਾ ਟੁੱਟਦਾ ਹੈ ਅਤੇ ਬੀਜ ਦੀ ਮਾਤਰਾ 15-20 ਬੀਜ ਪ੍ਰਤੀ ਮੀਟਰ ਹੀ ਰਹਿੰਦੀ ਹੈ। ਇਸ ਤਰ੍ਹਾਂ ਮਸ਼ੀਨ ਵਿੱਚ ਬਦਲਾਅ ਕਰਨ ਨਾਲ 4000 ਤੋ 5000 ਰੁਪਏ ਤਕ ਦਾ ਖਰਚਾ ਆਉਂਦਾ ਹੈ। ਇਸ ਮਸ਼ੀਨ ਨਾਲ ਹੋਰ ਫ਼ਸਲਾਂ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਇਸ ਦੌਰਾਨ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਜਲੌਰ ਸਿੰਘ ਨੇ ਦਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਅਤੇ ਭਾਰੀਆਂ ਜਮੀਨਾਂ ਲਈ ਵਧੇਰੇ ਲਾਹੇਵੰਦ ਹੈ। ਜਦੋਂ ਕਿ ਰੇਤਲੀਆਂ ਜਮੀਨਾਂ ਵਿੱਚ ਇਸ ਤਕਨੀਕ ਨਾਲ ਬਿਜਾਈ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਬਿਜਾਈ ਸ਼ਾਮ ਦੇ ਸਮੇਂ ਹੀ ਕੀਤੀ ਜਾਵੇ। ਬਿਜਾਈ ਤੋ ਪਹਿਲਾਂ ਬੀਜ ਨੂੰ 8 ਘੰਟੇ ਤਕ ਪਾਣੀ ਵਿੱਚ ਭਿਓ ਕੇ ਅਤੇ ਬਾਅਦ ਵਿਚ ਛਾਵੇਂ ਸੁੱਕਾ ਕੇ ਬੀਜਣਾ ਚਾਹੀਦਾ ਹੈ।

ਝੋਨਾ ਬੀਜ਼ਣ ਵਾਲੀ ਮਸ਼ੀਨ ਦਾ ਨਿਰੀਖਣ ਕਰਦੇ ਹੋਏ ਵਿਭਾਗ ਦੇ ਅਧਿਕਾਰੀ ਤੇ ਹੋਰ। ਸੰਜੂਝੋਨਾ ਬੀਜ਼ਣ ਵਾਲੀ ਮਸ਼ੀਨ ਦਾ ਨਿਰੀਖਣ ਕਰਦੇ ਹੋਏ ਵਿਭਾਗ ਦੇ ਅਧਿਕਾਰੀ ਤੇ ਹੋਰ। ਸੰਜੂ

ਬੀਜ ਭਿਉਣ ਸਮੇਂ 20 ਗ੍ਰਾਮ ਬਵਿਸਟਨ ਅਤੇ 1 ਗ੍ਰਾਮ ਸਟ੍ਰੈਪਟੋਸਾਇਕਲੀਨ ਨਾਲ ਬੀਜ ਦੀ ਸੋਧ ਕਰ ਲੈਣੀ ਚਾਹੀਦੀ ਹੈ। ਇਸ ਮੌਕੇ ਗੁਰਜੀਤ ਸਿੰਘ ਏ.ਡੀ.ਓ. ਲੰਬੀ, ਸਤਵਿੰਦਰ ਸਿੰਘ ਖੇਤੀਬਾੜੀ ਟੈਕਨੀਸ਼ੀਅਨ ਤੋ ਇਲਾਵਾ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਅਤੇ ਹੋਰ ਕਿਸਾਨ ਵੀ ਹਾਜਰ ਸਨ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement