ਡਾਲਰ ਮੁਕਾਬਲੇ 16 ਪੈਸੇ ਡਿਗਿਆ ਰੁਪਇਆ
Published : Jun 21, 2018, 2:11 pm IST
Updated : Jun 21, 2018, 2:11 pm IST
SHARE ARTICLE
dollar, rupees
dollar, rupees

ਪਿਛਲੇ ਲੰਮੇ ਸਮੇਂ ਤੋਂ ਰੁਪਇਆ ਤੇ ਡਾਲਰ ਅੱਖ ਮਿਚੋਲੀ ਖੇਡਦੇ ਆ ਰਹੇ ਹਨ। ਕਦੇ ਡਾਲਰ ਬਾਜ਼ੀ ਮਾਰ ਜਾਂਦਾ ਹੈ ਤੇ ਕਦੇ ਰੁਪਇਆ ਛਾਲ ਮਾਰ ਕੇ ਉਪਰ ਆ ...

 ਪਿਛਲੇ ਲੰਮੇ ਸਮੇਂ ਤੋਂ ਰੁਪਇਆ ਤੇ ਡਾਲਰ ਅੱਖ ਮਿਚੋਲੀ ਖੇਡਦੇ ਆ ਰਹੇ ਹਨ। ਕਦੇ ਡਾਲਰ ਬਾਜ਼ੀ ਮਾਰ ਜਾਂਦਾ ਹੈ ਤੇ ਕਦੇ ਰੁਪਇਆ ਛਾਲ ਮਾਰ ਕੇ ਉਪਰ ਆ ਜਾਂਦਾ ਹੈ। ਕਰੰਸੀ ਦੇ ਇਸ ਰੁਝਾਨ ਕਾਰਨ ਰੋਜ਼ਾਨਾ ਆਰਥਿਕ ਖੇਤਰ ਵਿਚ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ਅੱਜ ਦਿਨ ਦੀ ਸ਼ੁਰੂਆਤ ਹੁੰਦਿਆਂ ਹੀ ਰੁਪਇਆ ਲੁੜਕ ਗਿਆ ਤੇ ਡਾਲਰ 16 ਪੈਸੇ ਹੋਰ ਮਜ਼ਬੂਤ ਹੋ ਗਿਆ। ਇਸ ਦਾ ਕਾਰਨ ਇਹ ਰਿਹਾ ਕਿ ਵਿਦੇਸ਼ੀ ਬਾਜ਼ਾਰ ਵਿਚ ਡਾਲਰ ਦੀ ਮੰਗ ਜ਼ਿਆਦਾ ਰਹੀ। ​rupeesrupees

ਵਿਦੇਸ਼ੀ ਨਿਵੇਸ਼ਕਾਂ ਤੋਂ ਆਯਾਤਕਾਂ ਦੀ ਡਾਲਰ ਮੰਗ ਵਧਣ ਕਾਰਨ ਅੱਜ ਅੰਤਰ ਰਾਸ਼ਟਰੀ ਬੈਂਕਿੰਗ ਮੁਦਰਾ ਬਾਜ਼ਾਰ ਵਿਚ ਰੁਪਿਆ ਸ਼ੁਰੂਆਤੀ ਕੰਮ-ਕਾਜ ਵਿਚ 16 ਪੈਸੇ ਲੁੜਕ ਕੇ 68.24 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। ਕਾਰੋਬਾਰੀਆਂ ਨੇ ਦਸਿਆ ਕਿ ਵਿਦੇਸ਼ੀ ਬਾਜ਼ਾਰਾਂ ਵਿਚ ਹੋਰ ਪ੍ਰਮੁੱਖ ਮੁਦਰਾਵਾਂ ਦੀ ਤੁਲਨਾ ਵਿਚ ਡਾਲਰ ਕਰੀਬ 11 ਮਹੀਨੇ  ਦੇ ਉੱਚਤਮ ਪੱਧਰ 'ਤੇ ਹੈ ਅਤੇ ਰੁਪਏ ਉਪਰ ਇਸ ਦਾ ਵੀ ਦਬਾਅ ਅਜੇ ਵੀ ਬਰਕਰਾਰ ਹੈ। ਹਾਲਾਂਕਿ ਘਰੇਲੂ ਸ਼ੇਅਰ ਬਾਜ਼ਾਰਾਂ ਦੇ ਮਜ਼ਬੂਤੀ ਨਾਲ ਖੁਲ੍ਹਣ  ਕਾਰਨ ਰੁਪਏ ਨੂੰ ਕੁੱਝ ਸਮਰਥਨ ਮਿਲਿਆ ਹੈ।

dollardollar

 ਸ਼ੇਅਰ ਬਾਜ਼ਾਰਾਂ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਨੇ ਕੱਲ 2,442.61 ਕਰੋੜ ਰੁਪਏ ਦੀ ਸ਼ੁੱਧ ਬਿਕਵਾਲੀ ਕੀਤੀ ਸੀ।ਪਿਛਲੇ ਕਾਰੋਬਾਰੀ ਦਿਨ ਰੁਪਿਆ 30 ਪੈਸੇ ਮਜ਼ਬੂਤ ਹੋ ਕੇ 68.08 ਰੁਪਏ ਪ੍ਰਤੀ ਡਾਲਰ ਉੱਤੇ ਪਹੁੰਚ ਗਿਆ ਸੀ। ਇਸ ਵਿਚ ਸੰਸੈਕਸ ਸ਼ੁਰੂਆਤੀ ਕੰਮ-ਕਾਜ ਵਿਚ 123.06 ਅੰਕ ਯਾਨੀ 0.35 ਫ਼ੀ ਸਦੀ ਮਜ਼ਬੂਤ ਹੋ ਕੇ 35,670.39 ਅੰਕ ਉੱਤੇ ਪਹੁੰਚ ਗਿਆ ।ਜ਼ਿਕਰਯੋਗ ਹੈ ਕਿ ਰੁਪਏ ਦੀ ਇਸ ਡਾਵਾਂਡੋਲ ਸਥਿਤੀ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲਦਾ ਹੈ

rupees,dollarrupees,dollar

ਕਿਉਂਕਿ ਜਿਵੇਂ ਹੀ ਅੰਤਰ ਰਾਸਟਰੀ ਬਾਜ਼ਾਰ ਵਿਚ ਰੁਪਏ ਦੀ ਕੀਮਤ ਘਟਦੀ ਹੈ ਉਵੇਂ ਹੀ ਸ਼ੇਅਰ ਬਾਜ਼ਾਰ ਵੀ ਡਿੱਕ ਡੋਲੇ ਖਾਣ ਲੱਗ ਜਾਂਦਾ ਹੈ। ਭਾਵੇਂ ਮੋਦੀ ਸਰਕਾਰ ਦੇਸ਼ ਦੀ ਅਰਥ ਵਿਵਸਥਾ ਬਿਹਤਰ ਹੋਣ ਦਾ ਦਾਅਵਾ ਕਰਦੀ ਹੈ ਪਰ ਰੁਪਏ ਦਾ ਅੰਤਰ ਰਾਸ਼ਟਰੀ ਬਾਜ਼ਾਰ 'ਚ ਲੁੜਕਣਾ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਮਹਿੰਗਾਈ ਦਰ 'ਤੇ ਵੀ ਸਿੱਧਾ ਅਸਰ ਪੈਂਦਾ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement