ਚੀਨ ਨੇ US ਤੋਂ ਆਉਣ ਵਾਲੇ 34 ਅਰਬ ਡਾਲਰ ਦੇ ਉਤਪਾਦ 'ਤੇ ਲਗਾਇਆ ਟੈਰਿਫ਼
Published : Jun 16, 2018, 1:42 pm IST
Updated : Jun 16, 2018, 1:42 pm IST
SHARE ARTICLE
China
China

ਅਮਰੀਕਾ ਵਲੋਂ ਚੀਨੀ ਉਤਪਾਦ 'ਤੇ 50 ਅਰਬ ਡਾਲਰ ਦਾ ਟੈਰਿਫ਼ ਲਗਾਏ ਜਾਣ ਦੇ ਕੁੱਝ ਘੰਟਿਆਂ ਦੇ ਅੰਦਰ ਚੀਨ ਨੇ ਤਗਡ਼ਾ ਪਲਟਵਾਰ ਕੀਤਾ ਹੈ। ਚੀਨ ਨੇ ਖਿਤੀਬਾੜੀ ਉਤਪਾਦ ਅਤੇ...

ਨਵੀਂ ਦਿੱਲੀ : ਅਮਰੀਕਾ ਵਲੋਂ ਚੀਨੀ ਉਤਪਾਦ 'ਤੇ 50 ਅਰਬ ਡਾਲਰ ਦਾ ਟੈਰਿਫ਼ ਲਗਾਏ ਜਾਣ ਦੇ ਕੁੱਝ ਘੰਟਿਆਂ ਦੇ ਅੰਦਰ ਚੀਨ ਨੇ ਤਗਡ਼ਾ ਪਲਟਵਾਰ ਕੀਤਾ ਹੈ। ਚੀਨ ਨੇ ਖਿਤੀਬਾੜੀ ਉਤਪਾਦ ਅਤੇ ਆਟੋਮੋਬਾਇਲਸ ਵਰਗੇ ਰਾਜਨੀਤਕ ਤੌਰ 'ਤੇ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਸੈਕਟਰਸ ਦੇ ਉਤਪਾਦਾਂ 'ਤੇ ਟੈਰਿਫ਼ ਲਗਾਉਣ ਦਾ ਐਲਾਨ ਕੀਤਾ। ਚਾਇਨੀਜ਼ ਸਟੇਟ ਕਾਉਂਸਿਲਜ਼ ਕਮੀਸ਼ਨ ਆਨ ਟੈਰਿਫ਼ਜ਼ ਐਂਡ ਕਸਟਮਜ਼ ਨੇ ਇਕ ਆਨਲਾਇਨ ਸਟੇਟਮੈਂਟ ਵਿਚ ਕਿਹਾ ਕਿ 34 ਅਰਬ ਡਾਲਰ ਦੇ ਅਮਰੀਕੀ ਉਤਪਾਦ 'ਤੇ 25 ਫ਼ੀ ਸਦੀ ਟੈਰਿਫ਼ 6 ਜੁਲਾਈ ਤੋਂ ਲਾਗੂ ਹੋ ਜਾਵੇਗਾ।

China and USChina and US

ਮਿਨਿਸਟਰੀ ਆਫ਼ ਕਾਮਰਸ ਦੇ ਮੁਤਾਬਕ, ਇਸ ਲਿਸਟ ਵਿਚ ਸੋਇਆਬੀਨ, ਇਲੈਕਟ੍ਰਿਕ ਵਾਹਨ,  ਹਾਇਬ੍ਰਿਡ ਇਲੈਕਟ੍ਰਿਕ ਵਾਹਨ ਦੀ ਇਕ ਰੇਂਜ, ਸਮੁਦਰੀ ਭੋਜਨ ਅਤੇ ਮਾਸ ਦੀ ਕਈ ਕਿਸਮਾਂ ਸ਼ਾਮਿਲ ਹਨ। ਇਸ ਤੋਂ ਪਹਿਲਾਂ ਸ਼ੁਕਰਵਾਰ ਦੀ ਸਵੇਰੇ ਅਮਰੀਕੀ ਟ੍ਰੇਡ ਰਿਪ੍ਰੇਜ਼ੈਂਟੇਟਿਵ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਸ਼ੁਰੂਆਤੀ ਤੌਰ 'ਤੇ 34 ਅਰਬ ਡਾਲਰ ਦੇ 818 ਚੀਨੀ ਇਮਪੋਰਟ 'ਤੇ 25 ਫ਼ੀ ਸਦੀ ਇਲਾਵਾ ਟੈਰਿਫ਼ ਲਗਾਵੇਗਾ, ਜੋ 6 ਜੁਲਾਈ ਤੋਂ ਲਾਗੂ ਹੋਵੇਗਾ।

GoodsGoods

ਇਸ ਤੋਂ ਇਲਾਵਾ ਚੀਨ ਤੋਂ ਆਉਣ ਵਾਲੇ 16 ਅਰਬ ਡਾਲਰ ਦੇ ਉਤਪਾਦ ਦੇ ਆਯਾਤ 'ਤੇ ਡਿਊਟੀ ਲਗਾਉਣ ਦੇ ਫ਼ੈਸਲੇ ਨੂੰ ਪਬਲਿਕ ਰਿਵਿਊ ਲਈ ਰੱਖਿਆ ਜਾਵੇਗਾ। ਜੇਕਰ ਮਨਜ਼ੂਰੀ ਮਿਲਦੀ ਹੈ ਤਾਂ ਚੀਨੀ ਉਤਪਾਦ ਦੀ ਕੁੱਲ ਕੀਮਤ 50 ਅਰਬ ਡਾਲਰ ਹੋ ਜਾਵੇਗੀ। ਚੀਨ ਨੇ ਇਸ ਦਾ ਤੁਰਤ ਜਵਾਬ ਦਿਤਾ। ਚੀਨ ਨੇ 34 ਅਰਬ ਡਾਲਰ ਦੇ ਅਮਰੀਕੀ ਉਤਪਾਦ 'ਤੇ 25 ਫ਼ੀ ਸਦੀ ਦਾ ਟੈਰਿਫ਼ ਲਗਾਉਣ ਦਾ ਐਲਾਨ ਕੀਤਾ।

USAUSA

ਇਸ ਵਿਚ ਖੇਤੀਬਾੜੀ ਉਤਪਾਦ ਅਤੇ ਆਟੋਮੋਬਾਇਲਸ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਰਾਜਨੀਤਕ ਤੌਰ 'ਤੇ ਖਾਸਾ ਸੰਵੇਦਨਸ਼ੀਲ ਖੇਤਰ ਮੰਨਿਆ ਜਾਂਦਾ ਹੈ। ਇਸ ਫ਼ੈਸਲੇ ਤੋਂ ਬਾਅਦ ਅਮਰੀਕੀ ਸੰਸਦ ਰੋਜਾ ਡੇਲਾਉਰੋ ਨੇ ਕਿਹਾ ਕਿ ਚੀਨੀ ਸਾਮਾਨ ਦੇ ਆਯਾਤ 'ਤੇ ਰੋਕ ਲਗਾਉਣ ਲਈ ਡਿਊਟੀ ਨੂੰ ਪਹਿਲ ਇਕ ਟੂਲ  ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ। ਅਮਰੀਕਾ ਕਈ ਅਜਿਹੇ ਕਦਮ ਚੁੱਕ ਸਕਦਾ ਹੈ ਅਤੇ ਵ‍ਪਾਰ ਸੰਤੁਲਨ ਨੂੰ ਜ਼ਿਆਦਾ ਵਿਹਾਰਕ ਬਣਾਉਣ ਲਈ ਚੀਨੀ ਸਰਕਾਰ ਨੂੰ ਗੱਲ ਬਾਤ ਕਰਨ ਦੀ ਸੋਚੇਗਾ।

Tariff on GoodsTariff on Goods

ਉਨ‍ਹਾਂ ਨੇ ਕਿਹਾ ਕਿ ਹਾਲ ਵਿਚ ਜਿਸ ਤਰ੍ਹਾਂ ਦੀ ਰੁਕਾਵਟ ਪੈਦਾ ਹੋਈ ਉਸ ਨੂੰ ਜਾਰੀ ਨਹੀਂ ਰੱਖ ਸਕਦੇ ਹਨ ਅਤੇ ਇਸ ਨਾਲ ਦੁਨੀਆਂ ਵਿਚ ਸਾਡੀ ਸਾਖਾ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਹੈ। ਇਹੀ ਵਜ੍ਹਾ ਹੈ ਕਿ ਮੈਂ ਪ੍ਰੈਜ਼ਿਡੈਂਟ ਟਰੰ‍ਪ ਵਲੋਂ ਇਕ ਵਿਆਪਕ ਰਣਨੀਤੀ ਬਣਾ ਕੇ ਅਮਰੀਕਿਆਂ ਲਈ ਨੌਕਰੀਆਂ ਦੀ ਲੜਾਈ ਲੜਣ। ਇਹ ਅਮਰੀਕੀ ਆਰਥਿਕਤਾ ਦੇ ਹਿੱਤ ਵਿਚ ਹੈ। (ਏਜੰਸੀ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement