ਚੀਨ ਦੇ 200 ਅਰਬ ਡਾਲਰ ਦੇ ਸਮਾਨ 'ਤੇ 10 ਫ਼ੀਸਦੀ ਵਾਧੂ ਫ਼ੀਸ ਲਗਾਉਣ ਦੀ ਤਿਆਰੀ 'ਚ ਟਰੰਪ
Published : Jun 19, 2018, 3:46 pm IST
Updated : Jun 19, 2018, 3:46 pm IST
SHARE ARTICLE
trump
trump

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ ਨਾਲ ਵਪਾਰਕ ਲੜ੍ਹਾਈ ਨੂੰ ਹੋਰ ਤੇਜ਼ ਕਰ ਦਿਤਾ ਹੈ। ਟਰੰਪ ਨੇ ਚੀਨ ਦੇ 200 ਅਰਬ ਡਾਲਰ ਦੇ ...

ਵਾਸ਼ਿੰਗਟਨ, (ਏਜੰਸੀ) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ ਨਾਲ ਵਪਾਰਕ ਲੜ੍ਹਾਈ ਨੂੰ ਹੋਰ ਤੇਜ਼ ਕਰ ਦਿਤਾ ਹੈ। ਟਰੰਪ ਨੇ ਚੀਨ ਦੇ 200 ਅਰਬ ਡਾਲਰ ਦੇ ਸਾਮਾਨ ਉਤੇ 10 ਫ਼ੀਸਦੀ ਜ਼ਿਆਦਾ ਫ਼ੀਸ ਲਗਾਉਣ ਦੀ ਯੋਜਨਾ ਦਾ ਖੁਲਾਸਾ ਕੀਤਾ ਹੈ। ਉਥੇ ਹੀ ਚੀਨ ਨੇ ਅਮਰੀਕਾ ਦੀ ਇਸ ਯੋਜਨਾ ਨੂੰ ਬਲੈਕਮੇਲ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਉਹ ਵੀ ਇਸ ਦੇ ਜਵਾਬ ਵਿਚ ਕਦਮ ਚੁੱਕਣ ਨੂੰ ਤਿਆਰ ਹੈ। ਦੁਨੀਆ ਦੀ ਦੋ ਸਭ ਤੋਂ ਵੱਡੀ ਅਰਥ ਵਿਅਵਸਥਾਵਾਂ ਵਿਚ ਮਤਭੇਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਹੁਣ ਟਰੰਪ ਨੇ ਕਿਹਾ ਹੈ ਕਿ ਉਹ ਚੀਨ ਦੁਆਰਾ ਫ਼ੀਸ ਵਧਾਏ ਜਾਣ ਦੇ ਕਦਮ ਦੇ ਵਿਰੁੱਧ ਨਵੇਂ ਸ਼ੁਲਕ ਲਗਾਉਣ ਜਾ ਰਿਹਾ ਹੈ।

donalddonald

ਅਮਰੀਕੀ ਰਾਸ਼ਟਰਪਤੀ ਨੇ ਬਿਆਨ ਵਿਚ ਕਿਹਾ ਕਿ ਚੀਨ ਦੇ ਅਣ-ਉਚਿਤ ਵਿਵਹਾਰ ਨੂੰ ਰੋਕਣ ਲਈ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਚੀਨ ਉਤੇ ਅਪਣੇ ਅਪਣੇ ਅਣ-ਉਚਿਤ ਵਿਵਹਾਰ ਵਿਚ ਬਦਲਾਵ ਲਿਆਉਣ, ਅਮਰੀਕਾ ਦੇ ਉਤਪਾਦਾਂ ਲਈ ਆਪਣੇ ਬਾਜ਼ਾਰਾਂ ਨੂੰ ਖੋਲ੍ਹਣ ਅਤੇ ਸਾਡੇ ਨਾਲ ਸੰਤੁਲਿਤ ਵਪਾਰ ਸੰਬੰਧ ਕਾਇਮ ਕਰਣ ਦਾ ਦਬਾਅ ਪਵੇਗਾ। ਟਰੰਪ ਨੇ ਕਿਹਾ ਕਿ ਜੇਕਰ ਚੀਨ ਆਪਣੀਆਂ ਫ਼ੀਸਾਂ ਨੂੰ ਹੋਰ ਵਧਾਉਂਦਾ ਹੈ ਤਾਂ ਚੀਨ ਦੇ 200 ਅਰਬ ਡਾਲਰ ਦੇ ਸਾਮਾਨ ਉਤੇ 10 ਫ਼ੀਸਦੀ ਵਾਧੂ ਫ਼ੀਸ ਲਗਾਉਣ ਦੇ ਕਦਮ ਉਤੇ ਅੱਗੇ ਵਧਦਾ ਜਾਵੇਗਾ।

trumptrump

ਇਸ ਨਾਲ ਪਹਿਲਾਂ ਅਮਰੀਕਾ ਨੇ ਚੀਨ ਦੇ 50 ਅਰਬ ਡਾਲਰ ਦੇ ਸਮਾਨ ਜਾਂ ਉਤਪਾਦਾਂ ਉਤੇ 25 ਫ਼ੀਸਦੀ ਵਾਧੂ ਫ਼ੀਸ ਲਗਾਉਣ ਦੀ ਘੋਸ਼ਣਾ ਕੀਤੀ ਸੀ। ਇਸ ਤੋਂ ਬਾਅਦ ਚੀਨ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਅਮਰੀਕਾ ਦੇ 50 ਅਰਬ ਡਾਲਰ ਦੇ ਸਮਾਨ ਉਤੇ 25 ਫ਼ੀਸਦੀ ਵਾਧੂ ਫ਼ੀਸ ਲਗਾਉਣ ਦੀ ਘੋਸ਼ਣਾ ਕੀਤੀ ਸੀ।

trump-chinatrump-china

ਉਥੇ ਹੀ ਬੀਜਿੰਗ ਤੋਂ ਮਿਲੀ ਖ਼ਬਰ ਦੇ ਅਨੁਸਾਰ ਚੀਨ ਨੇ ਅਮਰੀਕਾ ਦੁਆਰਾ ਉਸ ਦੇ 200 ਅਰਬ ਡਾਲਰ ਦੇ ਉਤਪਾਦਾਂ ਉਤੇ 10 ਫ਼ੀਸਦੀ ਦੀ ਵਾਧੂ ਫ਼ੀਸ ਲਗਾਉਣ ਦੀ ਯੋਜਨਾ ਨੂੰ ਬਲੈਕਮੇਲ ਕਰਾਰ ਦਿਤਾ ਹੈ। ਚੀਨ ਦੇ ਵਣਜ ਮੰਤਰਾਲਾ ਨੇ ਕਿਹਾ ਕਿ ਅਮਰੀਕਾ ਦੁਆਰਾ ਜੋ ਬਲੈਕਮੇਲ ਉਤੇ ਦਬਾਅ ਪਾਉਣ ਦਾ ਕਦਮ ਚੁੱਕਿਆ ਜਾ ਰਿਹਾ ਹੈ ਉਹ ਦੋਨਾਂ ਪੱਖਾਂ ਦੇ ਵਿਚ ਕਈ ਦੌਰ ਦੀਆਂ ਵਾਰਤਾਵਾਂ ਤੋਂ ਬਾਅਦ ਬਣੀ ਸਹਿਮਤੀ ਦੇ ਰੁਖ਼ ਤੋਂ ਉਲਟ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement