
ਐਸਬੀਆਈ ਨੇ ਆਪਣੇ ਗ੍ਰਾਹਕਾਂ ਨੂੰ ਬਿਨ੍ਹਾਂ ਏਟੀਐਮ ਕਾਰਡ ਦੇ ਮਸ਼ੀਨ ਨਾਲ ਪੈਸੇ ਕੱਢਣ ਦੀ ਸਹੂਲਤ ਦਿੱਤੀ ਹੈ।
ਨਵੀਂ ਦਿੱਲੀ : ਐਸਬੀਆਈ ਨੇ ਆਪਣੇ ਗ੍ਰਾਹਕਾਂ ਨੂੰ ਬਿਨ੍ਹਾਂ ਏਟੀਐਮ ਕਾਰਡ ਦੇ ਮਸ਼ੀਨ ਨਾਲ ਪੈਸੇ ਕੱਢਣ ਦੀ ਸਹੂਲਤ ਦਿੱਤੀ ਹੈ। ਇਸ ਲਈ ਫ਼ੋਨ ਵਿਚ ਯੋਨੋ ਐਪ (Yono App) ਦਾ ਹੋਣਾ ਜ਼ਰੂਰੀ ਹੈ। ਸ਼ੁੱਕਰਵਾਰ ਨੂੰ ਪੂਰੇ ਦੇਸ਼ ਦੇ 16500 ਏਟੀਐਮ ਵਿਚ ਐਸਬੀਆਈ ਨੇ ਇਹ ਸੇਵਾ ਸ਼ੁਰੂ ਕਰ ਦਿੱਤੀ।
SBI customers can withdraw cash without ATM cards
ਇਸ ਤਰ੍ਹਾਂ ਮਿਲੇਗਾ ਬਿਨ੍ਹਾਂ ਏਟੀਐਮ ਕਾਰਡ ਦੇ ਪੈਸੇ
ਐਸਬੀਆਈ ਬੈਂਕ ਦੇ ਜਿਨ੍ਹਾਂ ਏਟੀਐਮ ਵਿਚ ਇਹ ਸਹੂਲਤ ਮਿਲੇਗੀ, ਉਨ੍ਹਾਂ 'ਤੇ ਯੋਨੋ ਕੈਸ਼ ਦਾ ਸਿਟੱਕਰ ਲੱਗਿਆ ਰਹੇਗਾ। ਹੁਣ ਕੈਸ਼ ਕੱਢਣ ਲਈ ਹੁਣ ਮਸ਼ੀਨ ਵਿਚ ਏਟੀਐਮ ਕਾਰਡ ਪਾਉਣ ਦੀ ਲੌੜ ਨਹੀਂ ਹੈ। ਸਟੇਟ ਬੈਂਕ ਦੇ ਗ੍ਰਾਹਕ ਯੋਨੋ ਐਪ 'ਤੇ ਨਗਦ ਨਿਵਾਸੀ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ। ਇਸ ਵਿਚ ਲੈਣ–ਦੇਣ ਦੇ ਲਈ ਤੇ ਅੰਕਾਂ ਦਾ ਯੋਨੋ ਕੈਸ਼ ਪਿਨ ਸੈਟ ਕਰਨਾ ਹੋਵੇਗਾ। ਉਨ੍ਹਾਂ ਨੂੰ ਆਪਣੇ ਰਜਿਸਟਰਡ ਮੋਬਾਇਲ ਨੰਬਰ 'ਤੇ ਐਸਐਮਐਸ ਰਾਹੀਂ ਛੇ ਅੰਕਾਂ ਦੀ ਰੇਫਰੈਂਸ ਨੰਬਰ ਮਿਲੇਗਾ। ਅਗਲੇ 30 ਮਿੰਟ ਵਿਚ ਨਜ਼ਦੀਕੀ ਯੋਨੋ ਕੈਸ਼ ਪੁਆਇੰਟ ਉਤੇ ਪਿਨ ਅਤੇ ਪ੍ਰਾਪਤ ਰੇਫੇਰੇਂਸ ਨੰਬਰ ਦੋਨੋਂ ਨੂੰ ਦੇ ਕੇ ਕੈਸ਼ ਮਿਲੇਗਾ।
SBI customers can withdraw cash without ATM cards
ਇਹ ਹੈ ਤਰੀਕਾ
ਐਸਬੀਆਈ ਦੇ 'ਯੋਨੋ ਕੈਸ਼' ਨਾਲ ਬਿਨ੍ਹਾਂ ਏਟੀਐਮ ਦੇ ਪੈਸੇ ਕੱਢਿਆ ਜਾ ਸਕਦਾ। ਬਿਨ੍ਹਾਂ ਕਾਰਡ ਪੈਸੇ ਕੱਢਣ ਲਈ ਤੁਹਾਡੇ ਫੋਨ ਉਤੇ ਐਸੀਬੀਆਈ ਦਾ ਯੋਨੋ ਐਪ ਹੋਣਾ ਜ਼ਰੂਰੀ ਹੈ। ਸਟੇਟ ਬੈਂਕ ਆਫ ਇੰਡੀਆ ਦੇ ਏਟੀਐਮ ਮਸ਼ੀਨ ਦੀ ਸਕਰੀਨ 'ਤੇ ‘ਯੋਨਾ ਕੈਸ਼’ ਵਿਕਲਪ ਚੁਣਨਾ ਹੋਵੇਗਾ ਅਤੇ ਮੈਸੇਜ ਰਾਹੀਂ ਮਿਲੇ ਟ੍ਰਾਂਜੇਕਸ਼ਨ ਨੰਬਰ ਨੂੰ ਇੰਟਰ ਕਰਨਾ ਹੋਵੇਗਾ। ਇਸ ਵਿਚ ਕੱਢ ਜਾਣ ਵਾਲੀ ਰਕਮ ਅਤੇ 6 ਡਿਜਿਟ ਦਾ ਪਿੰਨ ਨੰਬਰ ਪਾਉਣਾ ਹੋਵੇਗਾ। ਪਿਨ ਪਾਉਣ ਉਤੇ ਕੈਸ਼ ਮਿਲ ਜਾਵੇਗਾ।