ਆਰਬੀਆਈ ਦੇ ਫੈਸਲੇ ਤੋਂ ਬਾਅਦ ਐਸਬੀਆਈ ਨੇ ਦਿੱਤਾ ਗਾਹਕਾਂ ਨੂੰ ਤੋਹਫ਼ਾ
Published : Jun 8, 2019, 3:50 pm IST
Updated : Jun 8, 2019, 4:01 pm IST
SHARE ARTICLE
SBI reduces interest rate on od introduces repo linked home loan product 1st july 2019
SBI reduces interest rate on od introduces repo linked home loan product 1st july 2019

1 ਜੁਲਾਈ ਤੋਂ ਸਸਤਾ ਹੋਵੇਗਾ ਕਰਜ਼ 

ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਰੈਪੋ ਰੇਟ ਵਿਚ ਕੀਤੀ ਗਈ ਕਟੌਤੀ ਦਾ ਫ਼ਾਇਦਾ ਸਭ ਤੋਂ ਪਹਿਲਾਂ ਐਸਬੀਆਈ ਦੇਣ ਜਾ ਰਿਹਾ ਹੈ। ਐਸਬੀਆਈ ਨੇ ਮਾਰਚ 2019 ਵਿਚ ਹੀ ਅਪਣੀ ਸੇਵਿੰਗਸ ਡਿਪਾਜਿਟ ਅਤੇ ਕਰਜ਼ ਦਰਾਂ ਨੂੰ ਆਰਬੀਆਈ ਰੈਪੋ ਰੇਟ ਨਲ ਜੋੜਨ ਦਾ ਐਲਾਨ ਕੀਤਾ ਸੀ। ਇਸ ਲਈ ਆਰਬੀਆਈ ਦੀਆਂ ਵਿਆਜ ਦਰਾਂ ਵਿਚ ਕੀਤੀ ਗਈ 0.25 ਫ਼ੀਸਦੀ ਦੀ ਕਟੌਤੀ ਦਾ ਫਾਇਦਾ ਐਸਬੀਆਈ ਗਾਹਕਾਂ ਨੂੰ ਜਲਦ ਮਿਲੇਗਾ।

RBI removes NEFT-RTGS charges?RBI 

1 ਜੁਲਾਈ ਤੋਂ ਇਸ ਦੇ ਜ਼ਰੀਏ ਲਿੰਕ ਸਾਰੇ ਕਰਜ਼ ਸਸਤੇ ਹੋ ਜਾਣਗੇ। ਐਕਸਟਰਨਲ ਬੈਂਚਮਾਰਕਿੰਗ ਨਿਯਮਾਂ ਤਹਿਤ ਇਹ ਪਹਿਲ ਕਰਨ ਵਾਲਾ ਐਸਬੀਆਈ ਦੇਸ਼ ਦਾ ਪਹਿਲਾ ਬੈਂਕ ਹੈ। ਦਸ ਦਈਏ ਕਿ ਐਸਬੀਆਈ 1 ਮਈ ਤੋਂ ਲੋਨ ਨੂੰ ਲੈ ਕੇ ਵੱਡੇ ਬਦਲਾਅ ਕਰ ਚੁੱਕਿਆ ਹੈ। ਬੈਂਕ ਨੇ ਰੈਪੋ ਰੇਟ ਨੂੰ ਬੈਂਕ ਦਰਾਂ ਨਾਲ ਜੋੜ ਦਿੱਤਾ ਹੈ। ਇਹ ਫ਼ੈਸਲਾ ਇਕ ਲੱਖ ਰੁਪਏ ਤੋਂ ਜ਼ਿਆਦਾ ਦੇ ਲੋਨ 'ਤੇ ਲਾਗੂ ਹੈ।

SbiSBI

ਐਕਸਟਰਨਲ ਬੈਂਚਮਾਰਕਿੰਗ ਨਿਯਮ ਤਹਿਤ ਲੋਨਸ ਵਿਚ ਫਲੋਟਿੰਗ ਵਿਆਜ ਦਰਾਂ ਰੈਪੋ ਰੇਟ ਜਾਂ ਸਰਕਾਰੀ ਸਕਿਊਰਿਟੀ ਵਿਚ ਨਿਵੇਸ਼ 'ਤੇ ਯੀਲਡ ਵਰਗੀਆਂ ਬਾਹਰੀ ਮਿਆਰਾਂ ਨਾਲ ਸਬੰਧਿਤ ਜਾਣਕਾਰੀ ਦਿੱਤੀ ਜਾਵੇਗੀ। ਇਸ ਦਾ ਫਾਇਦਾ ਇਹ ਵੀ ਹੋਵੇਗਾ ਕਿ ਆਰਬੀਆਈ ਦੁਆਰਾ ਪਾਲਿਸੀ ਰੇਟ ਘਟਾਉਂਦੇ ਜਾਂ ਵਧਾਉਂਦੇ ਹੀ ਗਾਹਕ ਲਈ ਲੋਨ ਵੀ ਤੁਰੰਤ ਸਸਤੇ ਜਾਂ ਮਹਿੰਗੇ ਹੋ ਜਾਣਗੇ।

ਫਿਲਹਾਲ ਬੈਂਕ ਅਪਣੇ ਕਰਜ਼ 'ਤੇ ਦਰਾਂ ਨੂੰ ਪ੍ਰਿੰਸੀਪਲ ਲੈਂਡਿੰਗ ਰੇਟ ਬੈਂਚਮਾਰਕ ਪ੍ਰਿੰਸੀਪਲ ਲੈਂਡਿੰਗ ਰੇਟ, ਬੈਸ ਰੇਟ ਅਤੇ ਮਾਰਜਨਿਲ ਕਾਸਟ ਆਫ ਫੰਡ ਬੈਸਟ ਲੈਂਡਿੰਗ ਰੇਟ ਵਰਗੇ ਆਖਰੀ ਮਿਆਰਾਂ ਦੇ ਆਧਾਰ 'ਤੇ ਤੈਅ ਕਰਦੇ ਹਨ। ਐਸਬੀਆਈ ਨੇ ਐਲਾਨ ਕੀਤਾ ਗਿਆ ਸੀ ਕਿ ਆਰਬੀਆਈ ਦੁਆਰਾ ਪਾਲਿਸੀ ਦਰਾਂ ਵਿਚ ਬਦਲਾਅ ਦਾ ਫਾਇਦਾ ਗਾਹਕਾਂ ਨੂੰ ਤੁਰੰਤ ਦੇਣ ਦੇ ਉਦੇਸ਼ ਨਾਲ ਸੇਵਿੰਗ ਡਿਪਾਜਿਟ ਅਤੇ ਘਟ ਮਿਆਰ ਦੇ ਕਰਜ਼ੇ ਦੀ ਵਿਆਜ ਦਰ ਨੂੰ ਰੈਪੋ ਰੇਟ ਨਾਲ ਜੋੜਨ ਦਾ ਫ਼ੈਸਲਾ ਇਕ ਮਈ 2019 ਨੂੰ ਲਾਗੂ ਹੋਵੇਗਾ।

ਹਾਲਾਂਕਿ ਇਸ ਨਾਲ ਐਸਬੀਆਈ ਦੇ ਸਾਰੇ ਗਾਹਕਾਂ ਨੂੰ ਫਾਇਦਾ ਨਹੀਂ ਹੋਵੇਗਾ। ਨਵਾਂ ਨਿਯਮ ਸਿਰਫ਼ ਉਹਨਾਂ ਖ਼ਾਤਿਆਂ 'ਤੇ ਲਾਗੂ ਹੋਵੇਗਾ, ਜਿਹਨਾਂ ਵਿਚ ਇਕ ਲੱਖ ਰੁਪਏ ਤੋਂ ਵੱਧ ਪੈਸੇ ਹੋਣਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement