Ayodhya News: ਅਯੁੱਧਿਆ ਹੋਵੇਗਾ ਭਾਰਤ ਦਾ ਸੱਭ ਤੋਂ ਵੱਡਾ ਸੈਰ-ਸਪਾਟਾ ਕੇਂਦਰ: ਰੀਪੋਰਟ
Published : Jan 22, 2024, 7:29 pm IST
Updated : Jan 22, 2024, 7:29 pm IST
SHARE ARTICLE
Ayodhya to be India's biggest tourist hub News in punjabi
Ayodhya to be India's biggest tourist hub News in punjabi

ਹਰਿਮੰਦਰ ਸਾਹਿਬ ਅਤੇ ਤਿਰੂਪਤੀ ਮੰਦਰ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੋਂ ਕਿਤੇ ਵੱਧ ਸਕਦੀ ਹੈ ਰਾਮ ਮੰਦਰ ਵੇਖਣ ਵਾਲਿਆਂ ਦੀ ਗਿਣਤੀ

Ayodhya to be India's biggest tourist hub News in punjabi : ਅਯੁੱਧਿਆ ’ਚ ਰਾਮ ਮੰਦਰ ਦੇ ਸ਼ਾਨਦਾਰ ਉਦਘਾਟਨ ਨਾਲ ਹਰ ਸਾਲ ਘੱਟੋ-ਘੱਟ 5 ਕਰੋੜ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ। ਇਹ ਗਿਣਤੀ ਹਰਿਮੰਦਰ ਸਾਹਿਬ ਅਤੇ ਤਿਰੂਪਤੀ ਮੰਦਰ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੋਂ ਕਿਤੇ ਵੱਧ ਹੈ।  ਬ੍ਰੋਕਰੇਜ ਫਰਮ ਜੈਫਰੀਜ਼ ਨੇ ਇਕ ਰੀਪੋਰਟ ਵਿਚ ਅੰਦਾਜ਼ਾ ਲਗਾਇਆ ਹੈ ਕਿ ਹਵਾਈ ਅੱਡਿਆਂ ਵਰਗੇ ਬੁਨਿਆਦੀ ਢਾਂਚੇ ’ਤੇ ਖਰਚ ਉੱਤਰ ਪ੍ਰਦੇਸ਼ ਦੇ ਇਸ ਸ਼ਹਿਰ ਨੂੰ ਇਕ ਪ੍ਰਮੁੱਖ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰੇਗਾ। ਇਕ ਨਵਾਂ ਹਵਾਈ ਅੱਡਾ, ਵਿਸਥਾਰਿਤ ਰੇਲਵੇ ਸਟੇਸ਼ਨ, ਰਿਹਾਇਸ਼ੀ ਯੋਜਨਾਵਾਂ ਅਤੇ ਬਿਹਤਰ ਸੜਕ ਸੰਪਰਕ, ਨਵੇਂ ਹੋਟਲ ਅਤੇ ਹੋਰ ਆਰਥਕ ਗਤੀਵਿਧੀਆਂ ਨਾਲ ਹਰ ਸਾਲ 5 ਕਰੋੜ ਤੋਂ ਵੱਧ ਸੈਲਾਨੀਆਂ ਦੇ ਆਕਰਸ਼ਿਤ ਹੋਣ ਦੀ ਉਮੀਦ ਹੈ। 

ਇਹ ਵੀ ਪੜ੍ਹੋ: Mamata Banerjee News: ਮਮਤਾ ਬੈਨਰਜੀ ਨੇ ‘ਸਰਬ ਧਰਮ ਰੈਲੀ’ ਦੌਰਾਨ ਵੱਖ-ਵੱਖ ਧਰਮਾਂ ਦੇ ਪੂਜਾ ਸਥਾਨਾਂ ’ਤੇ ਕੀਤੀ ਪ੍ਰਾਰਥਨਾ

ਇਕ ਅੰਦਾਜ਼ੇ ਮੁਤਾਬਕ ਹਰ ਸਾਲ 3-3.5 ਕਰੋੜ ਲੋਕ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਨ, ਜਦਕਿ 2.5-3 ਕਰੋੜ ਲੋਕ ਤਿਰੂਪਤੀ ਮੰਦਰ ਦੇ ਦਰਸ਼ਨ ਕਰਦੇ ਹਨ। ਵਿਸ਼ਵ ਪੱਧਰ ’ਤੇ, ਵੈਟੀਕਨ ਸਿਟੀ ’ਚ ਹਰ ਸਾਲ ਲਗਭਗ 90 ਲੱਖ ਸੈਲਾਨੀ ਆਉਂਦੇ ਹਨ ਅਤੇ ਸਾਊਦੀ ਅਰਬ ਦੇ ਮੱਕਾ ’ਚ ਲਗਭਗ 2 ਕਰੋੜ ਸੈਲਾਨੀ ਆਉਂਦੇ ਹਨ। 

ਇਹ ਵੀ ਪੜ੍ਹੋ: Mandi Bus Accident: ਮੰਡੀ 'ਚ ਪਲਟੀ ਬੱਸ, 25 ਯਾਤਰੀ ਸਨ ਸਵਾਰ

ਜੈਫਰੀਜ਼ ਦੇ ਅਨੁਸਾਰ, ਧਾਰਮਕ ਸੈਰ-ਸਪਾਟਾ ਅਜੇ ਵੀ ਭਾਰਤ ’ਚ ਸੈਰ-ਸਪਾਟਾ ਦਾ ਸੱਭ ਤੋਂ ਵੱਡਾ ਹਿੱਸਾ ਹੈ। ਬੁਨਿਆਦੀ ਢਾਂਚੇ ਦੀਆਂ ਰੁਕਾਵਟਾਂ ਦੇ ਬਾਵਜੂਦ ਬਹੁਤ ਸਾਰੇ ਪ੍ਰਸਿੱਧ ਧਾਰਮਕ ਕੇਂਦਰ ਹਰ ਸਾਲ 10-30 ਕਰੋੜ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਇਸ ਲਈ ਬਿਹਤਰ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਨਾਲ ਨਵੇਂ ਧਾਰਮਕ ਸੈਰ-ਸਪਾਟਾ ਕੇਂਦਰ (ਅਯੁੱਧਿਆ) ਦਾ ਨਿਰਮਾਣ ਇਕ ਵੱਡਾ ਆਰਥਕ ਪ੍ਰਭਾਵ ਪੈਦਾ ਕਰ ਸਕਦਾ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰੀਪੋਰਟ ’ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2018-19 (ਕੋਵਿਡ-19 ਤੋਂ ਪਹਿਲਾਂ) ਦੌਰਾਨ ਸੈਰ-ਸਪਾਟਾ ਨੇ ਜੀ.ਡੀ.ਪੀ. ’ਚ 194 ਅਰਬ ਡਾਲਰ ਦਾ ਯੋਗਦਾਨ ਦਿਤਾ ਅਤੇ ਵਿੱਤੀ ਸਾਲ 2032-33 ਤਕ ਇਸ ਦੇ 8 ਫੀ ਸਦੀ ਦੀ ਦਰ ਨਾਲ ਵਧ ਕੇ 443 ਅਰਬ ਡਾਲਰ ਹੋਣ ਦੀ ਉਮੀਦ ਹੈ। ਅਯੁੱਧਿਆ ’ਚ ਨਵੇਂ ਹਵਾਈ ਅੱਡੇ ਦਾ ਪਹਿਲਾ ਪੜਾਅ ਚਾਲੂ ਹੋ ਗਿਆ ਹੈ ਅਤੇ ਇਹ 10 ਲੱਖ ਮੁਸਾਫ਼ਰਾਂ ਨੂੰ ਸੰਭਾਲ ਸਕਦਾ ਹੈ। 

ਰੇਲਵੇ ਸਟੇਸ਼ਨ ਦਾ ਵਿਸਥਾਰ ਰੋਜ਼ਾਨਾ 60000 ਮੁਸਾਫ਼ਰਾਂ ਨੂੰ ਸੰਭਾਲਣ ਲਈ ਕੀਤਾ ਗਿਆ ਹੈ। ਇਸ ਸਮੇਂ ਅਯੁੱਧਿਆ ’ਚ 590 ਕਮਰਿਆਂ ਵਾਲੇ ਕਰੀਬ 17 ਹੋਟਲ ਹਨ। ਇਸ ਤੋਂ ਇਲਾਵਾ 73 ਨਵੇਂ ਹੋਟਲ ਬਣਾਏ ਜਾ ਰਹੇ ਹਨ। ਇੰਡੀਅਨ ਹੋਟਲਸ ਮੈਰੀਅਟ ਅਤੇ ਵਿੰਡਹੈਮ ਨੇ ਪਹਿਲਾਂ ਹੀ ਹੋਟਲ ਬਣਾਉਣ ਲਈ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ। ਆਈ.ਟੀ.ਸੀ. ਅਯੁੱਧਿਆ ’ਚ ਵੀ ਸੰਭਾਵਨਾਵਾਂ ਦੀ ਤਲਾਸ਼ ਕਰ ਰਹੀ ਹੈ। ਓਯੋ ਨੇ ਅਯੁੱਧਿਆ ’ਚ 1,000 ਕਮਰੇ ਜੋੜਨ ਦੀ ਯੋਜਨਾ ਬਣਾਈ ਹੈ

 (For more Punjabi news apart from BAyodhya to be India's biggest tourist hub News in punjabi  , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM

Big News: Raja Warring ਦਾ Sunil Jakhar ਖਿਲਾਫ ਚੋਣ ਲੜਣ ਦਾ ਐਲਾਨ, ਦੇਖੋ ਕੀ ਦਿੱਤਾ ਬਿਆਨ, ਗਰਮਾਈ ਪੰਜਾਬ ਦੀ..

27 Apr 2024 1:49 PM

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM
Advertisement