
ਟਾਟਾ ਮੋਟਰਜ਼ ਨੇ ਅੱਜ ਐਮ/ਐਸ ਆਕਰਿਤੀ ਆਟੋ ਵਰਲਡ ਨਾਮ ਹੇਠ ਅਪਣੇ ਵਾਹਨਾਂ ਦੇ ਸ਼ੋਅਰੂਮ ਦੀ ਸ਼ੁਰੂਆਤ ਕੀਤੀ.....
ਜਲੰਧਰ : ਟਾਟਾ ਮੋਟਰਜ਼ ਨੇ ਅੱਜ ਐਮ/ਐਸ ਆਕਰਿਤੀ ਆਟੋ ਵਰਲਡ ਨਾਮ ਹੇਠ ਅਪਣੇ ਵਾਹਨਾਂ ਦੇ ਸ਼ੋਅਰੂਮ ਦੀ ਸ਼ੁਰੂਆਤ ਕੀਤੀ। ਸ਼ਹਿਰ 'ਚ ਖੁਲ੍ਹਿਆ ਇਹ ਸ਼ੋਅਰੂਮ ਟਾਟਾ ਮੋਟਰਜ਼ ਦੇ ਨੈਟਵਰਕ ਨੂੰ ਹੋਰ ਵਧਾਉਣ ਦੀ ਰਣਨੀਤੀ ਨੂੰ ਕਾਮਯਾਬ ਬਣਾਉਣ ਵੱਲ ਇਕ ਵੱਡਾ ਕਦਮ ਹੈ। ਇਸ ਸ਼ੋਅਰੂਮ ਦਾ ਉਦਘਾਟਨ ਪੀ.ਵੀ.ਬੀ.ਯੂ. ਟਾਟਾ ਮੋਟਰਜ਼ ਦੇ ਮੁਖੀ ਮਯੰਕ ਪਾਰੀਕ ਨੇ ਕੀਤਾ। ਇਹ ਜਲੰਧਰ 'ਚ ਕੰਪਨੀ ਦਾ ਦੂਜਾ ਸ਼ੋਅਰੂਮ ਹੈ। ਪੁਲਿਸ ਲਾਈਨ ਦੇ ਨਜ਼ਦੀਕ ਖੋਲ੍ਹਿਆ ਇਹ ਸ਼ੋਅਰੂਮ ਕੰਪਨੀ ਦੀਆਂ ਨਵੀਂ ਜਨਰੇਸ਼ਨ ਦੀਆਂ ਕਾਰਾਂ ਅਤੇ ਹੋਰ ਵਾਹਨਾਂ ਤਕ ਗਾਹਕਾਂ ਦੀ ਪਹੁੰਚ ਆਸਾਨ ਬਣਾਏਗਾ।
ਇਸ ਮੌਕੇ ਬੋਲਦਿਆਂ ਮਯੰਕ ਪਾਰੀਕ ਨੇ ਕਿਹਾ ਕਿ ਟਾਟਾ ਮੋਟਰਜ਼ ਅਪਣੇ ਗਾਹਕਾਂ ਨੂੰ ਕੰਪਨੀ ਦੇ ਸ਼ਾਨਦਾਰ ਉਤਪਾਦਾਂ ਦੇ ਨਾਲ-ਨਾਲ ਇਕ ਚੰਗੇ ਅਤੇ ਸ਼ਾਨਦਾਰ ਮਾਹੌਲ ਵਾਲੇ ਸ਼ੋਅਰੂਮ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹਾਂ ਅਤੇ ਸਾਡੇ ਹਿੱਸੇਦਾਰਾਂ ਦੀ ਮਦਦ ਨਾਲ ਅਸੀਂ ਦਿਨ-ਰਾਤ ਅਪਣੇ ਗਾਹਕਾਂ ਦੀ ਇਸ ਮੰਗ ਨੂੰ ਪੂਰਾ ਕਰਨ 'ਚ ਲੱਗੇ ਹੋਏ ਹਾਂ। ਜਲੰਧਰ 'ਚ ਇਹ ਖ਼ੂਬਸੂਰਤ ਸ਼ੋਅਰੂਮ ਸਹੀ ਦਿਸ਼ਾ 'ਚ ਪੁਟਿਆ ਗਿਆ ਇਕ ਕਦਮ ਹੈ। ਐਮ/ਐਸ ਆਕਰਿਤੀ ਆਟੋ ਵਰਲਡ ਦੇ ਡੀਲਰ ਪ੍ਰਿੰਸੀਪਲ ਸ੍ਰੀ ਅਤੁਲ ਸਹਿਗਲ ਨੇ ਕਿਹਾ ਕਿ ਟਾਟਾ ਮੋਟਰਜ਼ ਨਾਲ ਅਟੁਟ ਰਿਸ਼ਤਾ ਦੀ ਕੜੀ ਦੇ ਇਕ ਅਗਾਂਹ ਵਧੂ ਹਿੱਸੇ ਵਜੋਂ
ਇਸ ਨਵੇਂ ਸ਼ੋਅਰੂਮ 'ਚ ਲਾਂਚ ਕਰਨ 'ਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਅਸੀਂ ਇਸ ਗੱਲ ਦੀ ਵਚਨਬੱਧਤਾ ਪ੍ਰਗਟਾਉਂਦੇ ਹਾਂ ਕਿ ਅਸੀਂ ਕੰਪਨੀ ਦੇ ਗਾਹਕਾਂ ਨੂੰ ਸੰਤੁਸ਼ਟੀਜਨਕ ਸਹੂਲਤਾਂ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਅਤੇ ਉਮੀਦ ਹੈ ਕਿ ਆਗਾਮੀ ਸਾਲਾਂ 'ਚ ਕੰਪਨੀ ਨਾਲ ਸਾਡਾ ਰਿਸ਼ਤਾ ਹੋਰ ਮਜਬੂਤ ਹੋ ਜਾਵੇਗਾ। ਆਧੁਨਿਕ ਸਹੂਲਤਾਂ ਨਾਲ ਲੈਸ ਇਹ ਸ਼ੋਅਰੂਮ ਕੰਪਨੀ ਦੇ ਹਰੇਕ ਪ੍ਰੋਡਕਟ ਤਕ ਲੋਕਾਂ ਦੀ ਪਹੁੰਚ ਯਕੀਨੀ ਬਣਾਵੇਗਾ।