
ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ ਕਈ ਤਰ੍ਹਾਂ ਦੇ ਅਕਾਊਂਟ ਉਪਲਬਧ ਕਰਵਾਉਂਦਾ ਹੈ। ਇਹਨਾਂ ਵਿਚੋਂ ਇਕ ਅਕਾਊਂਟ ਹੈ ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਅਕਾਊਂਟ।
ਨਵੀਂ ਦਿੱਲੀ: ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ (ਐਸਬੀਆਈ) ਕਈ ਤਰ੍ਹਾਂ ਦੇ ਅਕਾਊਂਟ ਉਪਲਬਧ ਕਰਵਾਉਂਦਾ ਹੈ। ਇਹਨਾਂ ਵਿਚੋਂ ਇਕ ਅਕਾਊਂਟ ਹੈ ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਅਕਾਊਂਟ। ਇਹ ਸਧਾਰਣ ਬੱਚਤ ਖਾਤੇ ਨਾਲੋਂ ਥੋੜਾ ਅਲੱਗ ਹੈ। ਇਸ ਵਿਚ ਘੱਟੋ ਘੱਟ ਬਕਾਏ ਦੀ ਕੋਈ ਜਰੂਰਤ ਨਹੀਂ ਹੈ। ਐਸਬੀਆਈ ਦਾ ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਅਕਾਊਂਟ ਹਰ ਮਹੀਨੇ ਵਿਚ ਰੋਜ਼ਾਨਾ ਬੈਲੈਂਸ ਦੀ ਇਕ ਵਿਸ਼ੇਸ਼ ਔਸਤ ਕਾਇਮ ਰੱਖਣ ਲਈ ਖਾਤਾਧਾਰਕ ‘ਤੇ ਕੋਈ ਪਾਬੰਦੀ ਨਹੀਂ ਲਗਾਉਂਦਾ।
Basic Saving Account
ਕਿੰਨਾ ਮਿਲਦਾ ਹੈ ਵਿਆਜ
ਇਹਨਾਂ ਖਾਤਿਆਂ ‘ਤੇ ਐਸਬੀਆਈ ਵੱਲੋਂ ਦਿੱਤੀਆ ਜਾਣ ਵਾਲੀ ਵਿਆਜ ਦਰਾਂ ਸਧਾਰਨ ਬੱਚਤ ਖਾਤੇ ਦੀ ਤਰ੍ਹਾਂ ਹੀ ਹਨ। ਐਸਬੀਆਈ ਖਾਤੇ ਵਿਚ ਇਕ ਲੱਖ ਰੁਪਏ ਤੋਂ ਘੱਟ ਰਾਸ਼ੀ ‘ਤੇ ਵਿਆਜ 3.5 ਫੀਸਦੀ ਦਿੰਦਾ ਹੈ ਜਦਕਿ ਇਕ ਲੱਖ ਤੋਂ ਜ਼ਿਆਦਾ ਜਮ੍ਹਾਂ ਰਹਿਣ ‘ਤੇ ਇਹ 3.25 ਫੀਸਦੀ ਵਿਆਜ ਦਿੰਦਾ ਹੈ।
SBI
ਇਸ ਤਰ੍ਹਾਂ ਖੋਲੋ ਅਕਾਊਂਟ
ਐਸਬੀਆਈ ਦੀ ਵੈੱਬਸਾਈਟ sbi.co.in ਅਨੁਸਾਰ, ਐਸਬੀਆਈ ਵਿਚ ਸਿੰਗਲ, ਜੁਆਇੰਟ ਜਾਂ ਉਤਰਾਅਧਿਕਾਰੀ ਅਧਾਰ ‘ਤੇ ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਅਕਾਊਂਟ ਖੋਲੇ ਜਾ ਸਕਦੇ ਹਨ। ਇਸ ਲਈ ਜਰੂਰੀ ਇਹ ਹੈ ਕਿ ਇਸ ਤੋਂ ਪਹਿਲਾਂ ਵਿਅਕਤੀ ਦਾ ਕੋਈ ਹੋਰ ਸੇਵਿੰਗ ਅਕਾਊਂਟ ਨਹੀਂ ਹੋਣਾ ਚਾਹੀਦਾ, ਜੇਕਰ ਹੈ ਤਾਂ ਉਸ ਨੂੰ 30 ਦਿਨਾਂ ਦੇ ਅੰਦਰ ਬੰਦ ਕਰਨਾ ਹੋਵੇਗਾ।
SBI
ਘੱਟੋ-ਘੱਟ ਅਤੇ ਅਤੇ ਜ਼ਿਆਦਾ ਤੋਂ ਜ਼ਿਆਦਾ ਰਕਮ
ਭਾਰਤੀ ਸਟੇਟ ਬੈਂਕ ਦੇ ਬੀਐਸਬੀਡੀ ਖਾਤਿਆਂ ਲਈ ਕੋਈ ਘੱਟੋ ਘੱਟ ਅਤੇ ਜ਼ਿਆਦਾ ਬਕਾਇਆ ਰੱਖਣ ਦੀ ਜ਼ਰੂਰਤ ਨਹੀਂ ਹੈ। ਇਸ ਖਾਤੇ ਨੂੰ ਕਿਸੇ ਵੀ ਖ਼ਾਤੇ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ।
DEBIT CARD
ATM ਕਾਰਡ
ਐਸਬੀਆਈ ਦਾ ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਅਕਾਊਂਟ Rupay ATM-cum Debit Card ਨਾਲ ਆਉਂਦਾ ਹੈ, ਜੋ ਕਿ ਮੁਫ਼ਤ ਵਿਚ ਜਾਰੀ ਕੀਤਾ ਜਾਂਦਾ ਹੈ।
ATM ਲੈਣ-ਦੇਣ ਦੀ ਸੀਮਾ
ਇਸ ਖਾਤੇ ਦੇ ਤਹਿਤ ਇਕ ਮਹੀਨੇ ਵਿਚ ਚਾਰ ਵਾਲ ਲੈਣ-ਦੇਣ ਦੀ ਇਜਾਜ਼ਤ ਹੈ।