
ਬਿਜਲੀ ਦੇ ਬਿਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਨਵਾਂ ਹੁਕਮ ਜਾਰੀ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਡਿਜੀਟਲ ਲੈਣ ਦੇਣ ਨੂੰ ਉਤਸ਼ਾਹਤ ਕਰਨ ਲਈ ਵੱਡੇ ਬਿਜਲੀ ਖ਼ਪਤਕਾਰਾਂ ਲਈ ਨਵਾਂ ਹੁਕਮ ਲਾਗੂ ਕਰ ਦਿੱਤਾ ਹੈ। ਉਹ ਇਹ ਖ਼ਤਪਤਕਾਰ ਸਿਰਫ਼ ਆਨਲਾਈਨ ਮਾਧੀਅਮ ਜ਼ਰੀਏ ਹੀ ਬਿੱਲ ਜਮ੍ਹਾਂ ਕਰ ਸਕਣਗੇ।
NEFT/RTGS
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਹੈ ਕਿ ਜਿਨ੍ਹਾਂ ਬਿਜਲੀ ਖ਼ਪਤਕਾਰਾਂ ਦਾ ਬਿੱਲ 50,000 ਰੁਪਏ ਤੋਂ ਜ਼ਿਆਦਾ ਆਉਂਦਾ ਹੈ ਉਨ੍ਹਾਂ ਦੀ ਪੇਮੈਂਟ ਹੁਣ ਸਿਰਫ਼ ਡਿਜੀਟਲੀ ਹੀ ਸਵੀਕਾਰ ਕੀਤੀ ਜਾਵੇਗੀ।
Debit Card
ਇਹ ਨਵਾਂ ਹੁਕਮ 1 ਜੁਲਾਈ 2019 ਤੋਂ ਲਾਗੂ ਹੋ ਜਾਵੇਗਾ। ਇਸ ਤਹਿਤ ਪੀਐਸਪੀਸੀਐਲ ਵੱਲੋਂ ਹੁਣ 50 ਹਜ਼ਾਰ ਰੁਪਏ ਤੋਂ ਉਪਰ ਵਾਲੇ ਬਿੱਲ ਇੰਟਰਨੈੱਟ ਬੈਂਕਿੰਗ, ਕ੍ਰੈਡਿਟ/ਡੈਬਿਟ ਕਾਰਡ, ਆਰਟੀਜੀਐਸ, ਐਨਈਐਫ਼ਟੀ ਜਾਂ ਕਿਸੇ ਹੋਰ ਮੰਜ਼ੂਰ ਡਿਜੀਟਲ ਮੋਡ ਰਾਹੀਂ ਹੀ ਸਵੀਕਾਰ ਕੀਤੇ ਜਾਣਗੇ।
ਇਸ ਤਰ੍ਹਾਂ ਵੀ ਕਰ ਸਕਦੇ ਹੋ ਪੇਮੈਂਟ
Amazon
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਵੈੱਬਸਾਈਟ ਅਤੇ ਇਸ ਦੀ ਮੋਬਾਇਲ ਐਪ ਤੋਂ ਇਲਾਵਾ ਉਮੰਗ, ਐਸਬੀਆਈ ਭੀਮ, ਪੀਐਨਬੀ, ਕੈਨਰਾ, ਬੜੌਦਾ ਬੈਂਕ, ਯੂਕੋ ਬੈਂਕ, ਐਚਡੀਐਫ਼ਸੀ ਪੇਜ਼ੈਪ, ਪੇਟੀਐਮ, ਗੂਗਲ ਪੇਅ,
Google Pay
ਐਨਾਜ਼ੋਨ ਜ਼ਰੀਏ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਉਥੇ ਹੀ, ਖ਼ਪਤਕਾਰ ਬੈਂਕ ਰਾਹੀਂ ਆਰਟੀਜੀਐਸ ਐਨਈਐਫ਼ਟੀ ਜ਼ਰੀਏ ਵੀ ਬਿੱਲ ਭਰ ਸਕਦੇ ਹਨ, ਇਸ ਸੁਵਿਧਾ ਲਈ ਉਨ੍ਹਾਂਨੂੰ ਪਹਿਲਾਂ ਪੀਐਸਪੀਸੀਐਲ ‘ਤੇ ਜਾ ਕੇ ਇਕ ਵਾਰ ਅਪਣਾ ਬਿਜਲੀ ਖਾਤਾ ਰਜਿਸਟਰ ਕਰਨਾ ਹੋਵੇਗਾ।