
ਕਈਆਂ ਨੇ ਕੀਤੇ ਮੋਦੀ ਦੇ ਇਸ ਬਿਆਨ ਤੇ ਟਵੀਟ
ਨਵੀਂ ਦਿੱਲੀ- ਬੱਦਲਾਂ ਅਤੇ ਰਡਾਰ ਵਿਚ ਕਨੈਕਸ਼ਨ ਵਾਲੇ ਬਿਆਨ ਤੋਂ ਬਾਅਦ ਹੁਣ ਪੀਐਮ ਮੋਦੀ ਦਾ ਇੱਕ ਹੋਰ ਬਿਆਨ ਚਰਚਾ ਵਿਚ ਹੈ। ਮੋਦੀ ਦੀ ਇੰਟਰਵਿਊ ਦਾ ਇੱਕ ਹਿੱਸਾ ਫਿਰ ਵਾਇਰਲ ਹੋ ਰਿਹਾ ਹੈ ਜਿਸ ਵਿਚ ਪੀਐਮ ਮੋਦੀ ਕਹਿ ਰਹੇ ਹਨ ਕਿ ਉਨ੍ਹਾਂ ਨੇ 1987-88 ਵਿਚ ਡਿਜੀਟਲ ਕੈਮਰੇ ਅਤੇ ਈ-ਮੇਲ ਦਾ ਇਸਤੇਮਾਲ ਕੀਤਾ ਸੀ। ਪੀਐਮ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਇਹ ਬਿਆਨ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ ਰਡਾਰ ਤੋਂ ਬਚਣ ਲਈ ਬੱਦਲਾਂ ਦੀ ਗੱਲ ਕਹੀ ਸੀ।
PM Modi Using Email Digital Camera in 1988
ਪੀਐਮ ਮੋਦੀ ਦੇ 1987-1988 ਵਿਚ ਡਿਜੀਟਲ ਕੈਮਰੇ ਨਾਲ ਫੋਟੋ ਲੈਣ ਅਤੇ ਈ-ਮੇਲ ਕਰਨ ਵਾਲੇ ਇਸ ਬਿਆਨ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ। ਟਵਿੱਟਰ ਤੇ ਲੋਕ ਮੋਦੀ ਨੂੰ ਝੂਠਾ ਕਹਿ ਰਹੇ ਹਨ ਅਤੇ ਸਵਾਲ ਕਰ ਰਹੇ ਹਨ ਕਿ ਜੇ ਭਾਰਤ ਵਿਚ ਇੰਟਰਨੈੱਟ ਹੀ 1995 ਵਿਚ ਆਇਆ ਤਾਂ ਉਹਨਾਂ ਨੇ 1987 ਵਿਚ ਡਿਜੀਟਲ ਕੈਮਰੇ ਦਾ ਅਤੇ ਈਮੇਲ ਦੀ ਵਰਤੋਂ ਕਿਵੇਂ ਕੀਤੀ? ਪੀਐਮ ਮੋਦੀ ਦੇ ਬੱਦਲਾਂ ਵਾਲੇ ਬਿਆਨ ਤੇ ਬਾਲੀਵੁੱਡ ਤੋਂ ਲੋਕਾਂ ਦੀ ਪ੍ਰਤੀਕਿਰਿਆ ਆਈ ਜਿਸ ਤੋਂ ਬਾਅਦ ਹੁਣ ਡਿਜੀਟਲ ਕੈਮਰੇ ਵਾਲੇ ਬਿਆਨ ਤੇ ਵੀ ਕਾਫ਼ੀ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ ਹੈ।
Parkash Raj Tweet
ਬਾਲੀਵੁੱਡ ਅਦਾਕਾਰ ਪ੍ਰਕਾਸ਼ ਰਾਜ ਨੇ ਨਰਿੰਦਰ ਮੋਦੀ ਦੇ ਇਸ ਇੰਟਰਵਿਊ ਤੇ ਟਵੀਟ ਕੀਤਾ ਟਵੀਟ ਵਿਚ ਲਿਖਿਆ ਹੋਇਆ ਸੀ, 'ਜਿਥੋਂ ਤੱਕ ਜਾਣਕਾਰੀ ਹੈ ਅਜਿਹਾ 1990 ਦੇ ਦਹਾਕੇ ਵਿਚ ਹੋਇਆ ਸੀ ਪਰ ਸਾਡੇ ਚੌਕੀਦਾਰ ਕੋਲ ਡਿਜੀਟਲ ਕੈਮਰੇ ਅਤੇ ਈਮੇਲ ਦੀ ਜਾਣਕਾਰੀ 1980 ਵਿਚ ਹੀ ਆ ਚੁੱਕੀ ਸੀ। ਜਦੋਂ ਉਹ ਬੱਦਲਾਂ ਨਾਲ ਘਿਰੇ ਜੰਗਲ ਵਿਚ ਮਹਾਭਾਰਤ ਪੜ੍ਹ ਰਹੇ ਸੀ। ਉੱਲੂ ਬਣਾਉਣ ਦੀ ਵੀ ਹੱਦ ਹੁੰਦੀ ਹੈ.....ਭਾਈ'
Rupa Subramanya
ਅਰਥਸ਼ਾਸਤਰੀ ਰੂਪਾ ਸੁਬਰਾਮਨੀਅਮ ਨੇ ਵੀ ਪੀਐਮ ਮੋਦੀ ਦੇ ਇਸ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਲਿਖਿਆ ਕਿ 1988 ਵਿਚ ਵਿਕਸਿਤ ਪੱਛਮੀ ਦੇਸ਼ਾਂ ਵਿਚ ਵੀ ਕੁੱਝ ਹੀ ਅਕੈਡਮਿਕ ਅਤੇ ਵਿਗਿਆਨੀਆਂ ਦੇ ਕੋਲ ਈਮੇਲ ਸੀ ਪਰ ਮੋਦੀ ਨੇ 1988 ਵਿਚ ਹੀ ਹਿੰਦੁਸਤਾਨ ਵਿਚ ਈਮੇਲ ਦੀ ਵਰਤੋਂ ਕਰ ਲਈ, ਜਦੋਂ ਕਿ 1995 ਵਿਚ ਦੇਸ਼ ਦੇ ਸਾਹਮਣੇ ਈਮੇਲ ਨੂੰ ਇੰਟਰਡਿਊਸ ਕੀਤਾ ਗਿਆ ਸੀ। ਰਾਜਨੀਤਕ ਮਾਹਿਰ ਸਲਮਾਨ ਸੋਜ਼ ਨੇ ਵੀ ਮੋਦੀ ਦੇ ਇਸ ਬਿਆਨ ਤੇ ਟਵੀਟ ਕੀਤਾ ਅਤੇ ਲਿਖਿਆ ਕਿ
I went to the US in 1993. AOL was the dominant player. It started as an internet service provider in early 90s. We used to go to university to use email (DOS based). 1988? This is so embarrassing for India. #Feku https://t.co/KQfdYGGmmG
— Salman Anees Soz (@SalmanSoz) May 12, 2019
'ਮੈਂ 1993 ਵਿਚ ਅਮਰੀਕਾ ਗਿਆ ਸੀ ਉਸ ਸਮੇਂ ਏਓਐਲ ਬਹੁਤ ਵੱਡੀ ਕੰਪਨੀ ਸੀ। ਇਸ ਨੇ 90 ਦੇ ਦਹਾਕੇ ਵਿਚ ਇੰਟਰਨੈੱਟ ਉਪਲੱਬਧ ਕਰਵਾਉਣਾ ਸ਼ੁਰੂ ਕੀਤਾ। ਅਸੀਂ ਈਮੇਲ ਦੀ ਵਰਤੋਂ ਕਰਨ ਲਈ ਯੂਨੀਵਰਸਿਟੀ ਜਾਂਦੇ ਸੀ ਪਰ 1998? ਇਹ ਭਾਰਤ ਲਈ ਬਹੁਤ ਸ਼ਰਮਨਾਕ ਹੈ' ਏਆਈਐਮਐਮ ਨੇਤਾ ਅਸਾਦੁਦੀਨ ਓਵੈਸੀ ਨੇ ਵੀ ਮੋਦੀ ਦੇ ਡਿਜੀਟਲ ਕੈਮਰੇ ਵਾਲੇ ਬਿਆਲ ਤੇ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ
Asaduddin Owaisi Tweet
'ਮੋਦੀ ਦੇ ਕੋਲ ਬਟੂਆ ਨਹੀਂ ਸੀ ਪਰ 1988 ਵਿਚ ਡਿਜ਼ੀਟਲ ਕੈਮਰਾ ਅਤੇ ਈਮੇਲ ਸੀ? ਜੇ ਇਹ ਸਭ ਕੁੱਝ ਸ਼ਰਮਨਾਕ ਨਹੀਂ ਹੈ ਤਾਂ ਇਹ ਸਭ ਹੱਸਣ ਦੇ ਲਾਇਕ ਹੈ। ਮੋਦੀ ਜਿਹੜਾ ਕੁੱਝ ਵੀ ਦਿਮਾਗ ਵਿਚ ਆਉਂਦਾ ਹੈ ਬੋਲ ਦਿੰਦੇ ਹਨ। ਕੌਮੀ ਸੁਰੱਖਿਆ ਦੇ ਮਾਮਲੇ ਵਿਚ ਉਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ'
Modi claims that he had a digital camera in 1987-88 and an email account in 1988. He even sent a color photo as an email attachment within India in 1988 too.
— Ashok Swain (@ashoswai) May 12, 2019
Modi suffers from serious illness and he needs proper medical care!
ਪ੍ਰੋਫੈਸਰ ਅਤੇ ਵਿਦਵਾਨ ਅਸ਼ੋਕ ਸਵਾਨ ਨੇ ਵੀ ਮੋਦੀ ਦੇ ਇਸ ਬਿਆਨ ਦੇ ਵਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਮੋਦੀ ਕਿਸੇ ਗੰਭੀਰ ਬੀਮਾਰੀ ਨਾਲ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਸਹੀ ਇਲਾਜ ਦੀ ਜ਼ਰੂਰਤ ਹੈ।
Congress Tweet
ਕਾਂਗਰਸ ਨੇ ਵੀ ਆਪਣੇ ਟਵਿੱਟਰ ਹੈੱਡਲ ਤੋਂ ਮੋਦੀ ਦੀ ਇੰਟਰਵਿਊ ਦੇ ਇਹ ਕਲਿੱਪ ਸ਼ੇਅਰ ਕੀਤੇ ਹਨ। ਜਿਸ ਵਿਚ ਉਹਨਾਂ ਨੇ ਲਿਖਿਆ ਕਿ 'ਦੁਬਾਰਾ ਨਾ ਪੁੱਛਿਓ ਕਿ ਕਾਂਗਰਸ ਨੇ 60 ਸਾਲਾਂ ਵਿਚ ਕੀ ਕੀਤਾ'