
TRAI ਦੇ ਨਵੇਂ DTH ਅਤੇ ਕੇਬਲ ਟੀਵੀ ਨਿਯਮ ਦੇ ਲਾਗੂ ਹੋ ਜਾਣ ਤੋਂ ਬਾਅਦ ਕੇਬਲ ਆਪਰੇਟਰਜ਼......
ਨਵੀਂ ਦਿੱਲੀ : TRAI ਦੇ ਨਵੇਂ ਡੀਟੀਐਚ ਅਤੇ ਕੇਬਲ ਟੀਵੀ ਨਿਯਮ ਲਾਗੂ ਹੋਣ ਤੋਂ ਬਾਅਦ ਕੇਬਲ ਆਪਰੇਟਰਜ਼ ਅਤੇ ਡੀਟੀਐਚ ਨੇ ਆਪਣੇ ਉਪਭੋਗਤਾਵਾਂ ਲਈ ਨਵੇਂ ਪੈਕੇਜ ਬਣਾਏ ਹਨ। ਉਪਭੋਗਤਾ ਨੂੰ ਛੋਟ ਦਿੰਦੇ ਹੋਏ ਭਾਰਤੀ ਦੂਰ ਸੰਚਾਰ ਅਧਿਕਾਰੀਆਂ (TRAI) ਨੇ ਕੇਬਲ ਟੀਵੀ ਦੇ ਚੈਨਲਾਂ ਦੀ ਚੋਣ ਕਰਨ ਲਈ ਇਸ ਦੀ ਤਰੀਕ ਨੂੰ 31 ਮਾਰਚ ਤੱਕ ਵਧਾ ਦਿੱਤਾ ਹੈ। ਇਸ ਨਵੇਂ ਰੈਗੁਲੇਸ਼ਨ ਦੇ ਮੁਤਾਬਿਕ ਕੇਬਲ ਆਪਰੇਟਰ ਅਤੇ ਡੀਟੀਐਸ ਉਪਭੋਗਤਾ ਉਹ ਚੈਨਲਾਂ ਦੇ ਹੀ ਪੈਸੇ ਦੇਣਗੇ ਜਿਹੜੇ ਉਹ ਦੇਖਣਾ ਚਾਹੁੰਦੇ ਹਨ ਪਰ ਕਈ ਅਜਿਹੇ ਉਪਭੋਗਤਾ ਹਨ......
Tata sky
.....ਜਿਹਨਾਂ ਨੇ ਨਵੇਂ ਨਿਯਮਾਂ ਮੁਤਾਬਿਕ ਅਪਣੇ ਪੈਕਜ ਅਤੇ ਚੈਨਲਾਂ ਦੀ ਚੋਣ ਨਹੀਂ ਕੀਤੀ। ਉਹਨਾਂ ਉਪਭੋਗਤਾਵਾਂ ਲਈ TRAI ਨੇ ਇੱਕ ਬਹੁਤ ਵਧੀਆ ਪਲਾਨ ਹਾਲ ਹੀ ‘ਚ ਪੇਸ਼ ਕੀਤਾ ਹੈ। ਇਸ ਪਲਾਨ ਦੇ ਮੁਤਾਬਿਕ ਉਪਭੋਗਤਾਵਾਂ ਨੂੰ 31 ਮਾਰਚ 2019 ਤੱਕ ਅਪਣੇ ਚੈਨਲਾਂ ਦੀ ਚੋਣ ਕਰਨੀ ਹੋਵੇਗੀ। ਟਾਟਾ ਸਕਾਈ ਬਹੁਤ ਹੀ ਮਸ਼ਹੂਰ ਅਤੇ ਦੇਸ਼ ਦਾ ਸਭ ਤੋਂ ਵੱਡਾ DTH ਸੇਵਾ ਪ੍ਦਾਨ ਕਰਨ ਵਾਲਾ ਹੈ। ਹਾਲਾਂਕਿ TRAI ਦੇ ਨਵੇਂ ਰੈਗੁਲੇਸ਼ਨ ਤੋਂ ਬਾਅਦ ਕੰਪਨੀ ਅਪਣੀ ਨਵੇਂ ਚੈਨਲ ਲਿਸਟ ਅਤੇ ਪੈਕਜ ਨੂੰ ਉਪਭੋਗਤਾ ਤੱਕ ਪਹੁੰਚਾਉਣ ਲਈ, ਮਾਇਗਰੇਸ਼ਨ ਸਕੀਮ ਨੂੰ ਆਸਾਨ ਬਣਾਇਆ ਹੈ।
ਟਾਟਾ ਸਕਾਈ ਨੇ ਨਾਲ ਹੀ ਖੇਤਰੀ ਭਾਸ਼ਾਵਾਂ ਦੇ ਨਵੇਂ ਐਚ.ਡੀ ਅਤੇ ਐਸ.ਡੀ ਪੈਕਜ ਪੇਸ਼ ਕੀਤੇ ਹਨ। ਇਸ ਤੋਂ ਇਲਾਵਾ ਟਾਟਾ ਸਕਾਈ ਨੇ ਮਿਨੀ ਪੈਕਜ ਵੀ ਪੇਸ਼ ਕੀਤੇ। ਇਸ ਤੋਂ ਇਲਾਵਾ ਟਾਟਾ ਸਕਾਈ ਨੇ ਹੋਰ ਡੀਟੀਐਸ ਸੇਵਾ ਪ੍ਦਾਨ ਕਰਨ ਦੇ ਮੁਕਾਬਲੇ 65 ਵਿਸ਼ੇਸ਼ ਚੈਨਲ ਵੀ ਅਪਣੇ ਪੈਕਜ ਵਿਚ ਸ਼ਾਮਲ ਕੀਤੇ ਹਨ। TRAI ਦੇ ਨਵੇਂ ਨਿਯਮਾਂ ਬਾਰੇ ਪਿਛਲੇ ਸਾਲ ਅਕਤੂਬਰ ਵਿਚ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ D2h ਪਹਿਲਾ ਅਜਿਹਾ ਡੀਟੀਐਚ ਆਪਰੇਟਰ ਸੀ ਜਿਸ ਨੇ ਮਾਇਗਰੇਸ਼ਨ ਸਕੀਮ ਨੂੰ ਸਭ ਤੋਂ ਪਹਿਲਾਂ ਸ਼ੁਰੂ ਕੀਤਾ।
Tata sky
ਇਸ ਤੋਂ ਬਾਅਦ ਆਪਰੇਟਰ ਨੇ ਕਈ Combo ਪੈਕਜ ਵੀ ਲਾਂਚ ਕੀਤੇ, ਇਸ Combo ਪੈਕਜ ਵਿਚ ਉਪਭੋਗਤਾ ਨੂੰ ਐਚਡੀ ਅਤੇ ਐਸਡੀ ਦੇ ਖੇਤਰੀ ਭਾਸ਼ਾ ਦੇ ਪੈਕਜ ਵੀ ਆਫਰ ਕੀਤੇ ਜਾ ਰਹੇ ਹਨ। ਜੇਕਰ ਤੁਸੀਂ ਇਸ ਤੋਂ ਇਲਾਵਾ ਹੋਰ ਕਨੈਕਸ਼ਨ ਲੈਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਉਪਭੋਗਤਾ ਨੂੰ 50 ਰੁਪਏ ਵੱਖਰੇ ਦੇਣੇ ਪੈਣਗੇ। ਹਾਲਾਂਕਿ Videocon D2h ਉਪਭੋਗਤਾ ਨੂੰ ਅੱਜ ਵੀ ਕਈ ਚੈਨਲਾਂ ਨੂੰ ਦੇਖਣ ਲਈ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਪਭੋਗਤਾ ਦੀ ਇਹ ਵੀ ਸ਼ਿਕਾਇਤ ਹੈ ਕਿ ਕੰਪਨੀ ਦੇ ਟੋਲ ਫਰੀ ਨੰਬਰ ’ਤੇ ਕਸਟਮਰ ਕੇਅਰ ਨਾਲ ਗੱਲ ਕਰਨ ਵਿਚ ਵੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਏਅਰਟੈਲ ਡਿਜੀਟਲ ਟੀਵੀ ਦੇ ਡੀਟੀਐਸ ਪੈਕਜ ਦੀ ਗੱਲ ਕਰੀਏ ਤਾਂ ਉਪਭੋਗਤਾ ਆਪਣੇ ਹਿਸਾਬ ਨਾਲ ਨਵੇਂ ਚੈਨਲਾਂ ਦੀ ਚੋਣ ਕਰ ਸਕਦੇ ਹਨ। ਇਸ ਸਮੇਂ ਏਅਰਟੈਲ ਡਿਜੀਟਲ ਟੀਵੀ ਦੇ ਪੂਰੇ ਦੇਸ਼ ਵਿਚ ਕਰੀਬ 15 ਮਿਲੀਅਨ ਮਤਲਬ ਕਿ 1.5 ਕਰੋੜ ਉਪਭੋਗਤਾ ਹਨ। ਜੇਕਰ ਤੁਸੀਂ ਵੀ ਨਵੇਂ ਰੈਗੁਲੇਸ਼ਨ ਦੇ ਹਿਸਾਬ ਨਾਲ ਚੈਨਲਾਂ ਦੀ ਚੋਣ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਚੈਨਲ ਨੰਬਰ 998 ’ਤੇ ਜਾ ਕੇ ਜਾਂ ਏਅਰਟੈਲ ਐਪ/ਵੈਬਸਾਈਟ ਦੇ ਜਰੀਏ ਤੁਸੀਂ ਚੋਣ ਕਰ ਸਕਦੇ ਹੋ। ਨਾਲ ਹੀ ਸਰਵਿਸ ਪੋ੍ਵਾਇਡਰਾਂ ਨੇ ਕੁਝ ਖੇਤਰੀ ਪੈਕਜ ਵੀ ਉਪਭੋਗਤਾਵਾਂ ਲਈ ਪੇਸ਼ ਕੀਤੇ ਹਨ।
ਦੱਖਣੀ ਭਾਰਤੀ ਦਰਸ਼ਕਾਂ ਵਿਚ Sun Direct ਡੀਟੀਐਚ ਕਾਫ਼ੀ ਹਰਮਨ ਪਿਆਰਾ ਹੈ। ਹਾਲਾਂਕਿ, ਉੱਤਰ ਭਾਰਤ ਵਿਚ Sun Direct ਨੂੰ ਹੋਰ ਡੀਟੀਐਸ ਸਰਵਿਸ ਪੋ੍ਵਾਇਡਰਜ਼ ਵਲੋਂ ਸਖ਼ਤ ਚੁਣੌਤੀ ਦਿੱਤੀ ਗਈ ਹੈ। ਨਵੇਂ ਰੈਗੁਲੇਸ਼ਨ ਤੋਂ ਬਾਅਦ Sun Direct ਨੇ ਕਈ ਖੇਤਰੀ ਐਚਡੀ ਜਾਂ ਐਸਡੀ ਅਤੇ ਆਨ ਪੈਕਜ ਲਾਂਚ ਕੀਤੇ ਹਨ।