
ਇਹਨਾਂ ਪ੍ਰੋਜੈਕਟਾਂ ਦੀ ਲਾਗਤ ਵਿਚ 3,28734.01 ਕਰੋੜ ਰੁਪਏ ਦਾ ਇਜਾਫ਼ਾ ਹੋ ਚੁੱਕਿਆ ਹੈ
ਨਵੀਂ ਦਿੱਲੀ: ਕੰਮ ਦੀ ਸੁਸਤ ਗਤੀ ਜਾਂ ਹੋਰ ਕਈ ਕਾਰਨਾਂ ਕਰ ਕੇ ਦੇਸ਼ ਵਿਚ 345 ਬੁਨਿਆਦੀ ਪ੍ਰੋਜੈਕਟਾਂ ਦੀ ਲਾਗਤ ਵਿਚ ਕੁੱਲ 3.28 ਲੱਖ ਕਰੋੜ ਰੁਪਏ ਦਾ ਵਾਧਾ ਹੋ ਚੁੱਕਿਆ ਹੈ। ਇਹ ਸਾਰੇ ਪ੍ਰੋਜੈਕਟ ਮੂਲ ਰੂਪ ਵਿਚ 150 ਕਰੋੜ ਰੁਪਏ ਤੋਂ ਵਧ ਦੀ ਲਾਗਤ ਵਾਲੀ ਹੈ। ਸੰਖਿਅਕੀ ਅਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਵਿਭਾਗ ਦੀ ਅਪ੍ਰੈਲ 2019 ਦੀ ਨਵੀਨਤਮ ਰਿਪੋਰਟ ਮੁਤਾਬਕ 1453 ਪ੍ਰੋਜੈਕਟ ਦੀ ਕੁੱਲ ਮੂਲ ਲਾਗਤ 18,32579.17 ਕਰੋੜ ਰੁਪਏ ਸੀ।
Money
ਹੁਣ ਪ੍ਰੋਜੈਕਟ ਖ਼ਤਮ ਹੋਣ ਤਕ ਇਸ ਦੀ ਆਗਿਆ ਲਾਗਤ 21,61,131.18 ਕਰੋੜ ਰੁਪਏ ਹੋਵੇਗੀ। ਇਹ ਨਜ਼ਰ ਆ ਰਿਹਾ ਹੈ ਕਿ ਇਹਨਾਂ ਪ੍ਰੋਜੈਕਟਾਂ ਦੀ ਲਾਗਤ ਵਿਚ 3,28734.01 ਕਰੋੜ ਰੁਪਏ ਦਾ ਇਜਾਫ਼ਾ ਹੋ ਚੁੱਕਿਆ ਹੈ। ਇਹ ਮੂਲ ਲਾਗਤ ਤੋਂ 17.94 ਫ਼ੀਸਦੀ ਵਧ ਹੈ। ਵਿਭਾਗ 150 ਕਰੋੜ ਰੁਪਏ ਤੋਂ ਵਧ ਲਾਗਤ ਵਾਲੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਨਿਗਰਾਨੀ ਕਰਦਾ ਹੈ। ਇਹਨਾਂ 1,453 ਪ੍ਰੋਜੈਕਟਾਂ ਵਿਚੋਂ 345 ਦੀ ਲਾਗਤ ਵਿਚ ਇਜਾਫ਼ਾ ਹੋਇਆ ਹੈ।
ਜਦਕਿ 388 ਪ੍ਰੋਜੈਕਟ ਦੇਰੀ ਨਾਲ ਚਲ ਰਹੇ ਹਨ। ਰਿਪੋਰਟ ਅਨੁਸਾਰ ਅਪ੍ਰੈਲ 2019 ਤਕ ਇਹਨਾਂ 345 ਪ੍ਰੋਜੈਕਟਾਂ 'ਤੇ 8,84,905.88 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਹ ਇਹਨਾਂ ਪ੍ਰੋਜੈਕਟਾਂ ਦੀ ਆਗਿਆ ਲਾਗਤ ਦਾ 40.94 ਫ਼ੀਸਦੀ ਹੈ। ਹਾਲਾਂਕਿ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਵੀਨਤਮ ਪ੍ਰੋਗਰਾਮ ਦੇ ਹਿਸਾਬ ਨਾਲ ਦੇਖਿਆ ਗਿਆ ਤਾਂ ਦੇਰੀ ਨਾਲ ਚਲ ਰਹੇ ਪ੍ਰੋਜੈਕਟਾਂ ਦੀ ਸੰਖਿਆ ਘਟ ਕੇ 317 ਰਹਿ ਜਾਵੇਗੀ।
ਦੇਰੀ ਨਾਲ ਚਲ ਰਹੇ ਕੁੱਲ 388 ਪ੍ਰੋਜੈਕਟਾਂ ਵਿਚੋਂ 121 ਪ੍ਰੋਜੈਕਟ ਇਕ ਤੋਂ 12 ਮਹੀਨੇ, 78 ਪ੍ਰੋਜੈਕਟ13 ਵਿਚੋਂ 24 ਮਹੀਨੇ, 98 ਪ੍ਰੋਜੈਕਟਾਂ 25 ਵਿਚੋਂ 60 ਮਹੀਨੇ ਅਤੇ 91 ਪ੍ਰੋਜੈਕਟਾਂ 61 ਜਾਂ ਉਸ ਤੋਂ ਵਧ ਮਹੀਨਿਆਂ ਦੀ ਦੇਰੀ ਨਾਲ ਚਲ ਰਹੀ ਹੈ।