
ਮੋਦੀ ਸਰਕਾਰ ਨੇ 30 ਮਈ ਤੋਂ ਆਪਣੀ ਦੂਜੀ ਪਾਰੀ ਸ਼ੁਰੂ ਕੀਤੀ ਸੀ।
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਆਪਣੀ ਦੂਜੀ ਪਾਰੀ ਖੇਡ ਰਹੀ ਹੈ ਪਰ ਹਾਲੇ ਤਕ ਬਾਜ਼ਾਰ 'ਚ ਇਸ ਪਾਰੀ ਨੂੰ ਲੈ ਕੇ ਕੋਈ ਉਤਸਾਹ ਨਹੀਂ ਹੈ। ਮੋਦੀ ਸਰਕਾਰ ਨੇ ਆਪਣੇ ਦੂਜੇ ਕਾਰਜਕਾਲ ਦੇ 50 ਦਿਨ ਪੂਰੇ ਕਰ ਲਏ ਹਨ। ਇਸ ਦੌਰਾਨ ਨਿਵੇਸ਼ਕਾਂ 'ਚ ਖ਼ਾਸੀ ਮਾਯੂਸੀ ਵੇਖੀ ਗਈ ਹੈ। ਇਨ੍ਹਾਂ 50 ਦਿਨਾਂ 'ਚ ਸ਼ੇਅਰ ਬਾਜ਼ਾਰ 'ਚ ਨਿਵੇਸ਼ਕਾਂ ਦੇ 12 ਲੱਖ ਕਰੋੜ ਰੁਪਏ ਡੁੱਬ ਚੁੱਕੇ ਹਨ। ਬੀਐਸਈ ਦੀ ਮਾਰਕੀਟ ਵੈਲਿਊ 11.70 ਕਰੋੜ ਰੁਪਏ (7.5 ਫ਼ੀਸਦੀ) ਡਿੱਗੀ ਹੈ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ 30 ਮਈ ਤੋਂ ਆਪਣੀ ਦੂਜੀ ਪਾਰੀ ਸ਼ੁਰੂ ਕੀਤੀ ਸੀ।
50 days of Modi Government: Stock Investors lose Rs 12 lakh crore
ਇਕੋਨਾਮਿਕਸ ਟਾਈਮਜ਼ ਮੁਤਾਬਕ 10 'ਚੋਂ 9 ਸਟਾਕ ਮਾਰਕੀਟ ਬੀਐਸਈ ਤਹਿਤ ਵਪਾਰ ਕਰਦੇ ਹਨ ਅਤੇ ਇਹ ਖ਼ਤਰੇ ਦੇ ਦਾਇਰੇ 'ਚ ਹੈ। 60 ਫ਼ੀਸਦੀ ਤੋਂ ਵੱਧ ਸਟਾਕ 'ਚ 10 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਹੈ, ਜਦਕਿ ਇਨ੍ਹਾਂ 'ਚੋਂ ਇਕ ਤਿਹਾਈ 'ਚ 20 ਫ਼ੀਸਦੀ ਦੀ ਗਿਰਾਵਟ ਹੈ। ਹਾਲਾਂਕਿ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਇਹ ਫ਼ਿਜੀਕਲ ਪਰੂਡੈਂਸ ਤੋਂ ਹੱਟ ਕੇ ਨਹੀਂ ਹੈ। ਬਜਟ ਦੇ ਕੁਝ ਨਿਯਮਾਂ ਜਿਵੇਂ ਉੱਚੇ ਇਨਕਮ ਟੈਕਸ ਵਾਲੇ ਸਲੈਬ 'ਚ ਸਰਚਾਰਜ ਅਤੇ ਸੂਚੀਬੱਧ ਕੰਪਨੀਆਂ ਦੇ ਘੱਟੋ-ਘੱਟ ਪਬਲਿਕ ਫ਼ਰੋਟ ਨੂੰ 35 ਫ਼ੀਸਦੀ ਤੋਂ 25 ਫ਼ੀਸਦੀ ਕਰਨ ਨਾਲ ਵੀ ਬਾਜ਼ਾਰ 'ਚ ਭਾਗੀਦਾਰ ਲੋਕਾਂ ਵਿਚਕਾਰ ਨਕਾਰਾਤਮਕਤਾ ਵੇਖੀ ਗਈ ਹੈ।
50 days of Modi Government: Stock Investors lose Rs 12 lakh crore
ਇਸ ਤੋਂ ਇਲਾਵਾ ਉਹ ਅਰਥਵਿਵਸਥਾ ਲਈ ਵੀ ਇਕ ਵੱਡੀ ਮੁਸੀਬਤ ਹੈ, ਜਿਸ ਦੀ ਗ੍ਰੋਥ ਸੁਸਤ ਹੈ ਅਤੇ ਉਸ ਕੋਲ 2024 ਤਕ 3 ਟ੍ਰਿਲੀਅਨ ਡਾਲਰ ਤੋਂ 5 ਟ੍ਰਿਲੀਅਨ ਡਾਲਰ ਦੀ ਇਕੋਨਾਮੀ ਬਣਨ ਦੀ ਚੁਣੌਤੀ ਹੋਵੇ।