
ਮਈ ਵਿਚ ਭਾਰਤ ਨੇ ਡਿਊਟੀ ਮੁਕਤ ਆਯਾਤ 'ਤੇ ਲਗਾਈ ਸੀ ਪਾਬੰਦੀ
ਕੋਰੋਨਾ ਸੰਕਟ ਕਾਲ ਦੇ ਕਾਰਨ ਸਿਰਫ ਭਾਰਤ ਹੀ ਨਹੀਂ, ਗੁਆਂਢੀ ਦੇਸ਼ ਨੇਪਾਲ ਦੇ ਕਾਰੋਬਾਰ ਵਿਚ ਵੀ ਵੱਡਾ ਬਦਲਾਅ ਆਇਆ ਹੈ। ਭਾਰਤ ਨੇ ਹਾਲ ਹੀ ਵਿਚ ਰਿਫਾਇੰਡ ਪਾਮ ਤੇਲ ਦੀ ਦਰਾਮਦ 'ਤੇ ਪਾਬੰਦੀ ਲਗਾਈ ਸੀ, ਜਿਸ ਤੋਂ ਬਾਅਦ ਨੇਪਾਲ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।
Refined Palm Oil
ਨੇਪਾਲ ਵਿਚ ਬਹੁਤ ਸਾਰੀਆਂ ਰਿਫਾਈਨਰੀ ਕੰਪਨੀਆਂ ਹਨ, ਜਿਨ੍ਹਾਂ ਨੇ ਹੁਣ ਕੱਚੇ ਮਾਲ ਨੂੰ ਲੈਣਾ ਬੰਦ ਕਰ ਦਿੱਤਾ ਹੈ ਕਿਉਂਕਿ ਭਾਰਤ ਨੇ ਉਨ੍ਹਾਂ ਦਾ ਮਾਲ ਖਰੀਦਣਾ ਬੰਦ ਕਰ ਦਿੱਤਾ ਹੈ। ਇਕ ਨਿਊਜ਼ ਏਜੰਸੀ ਦੀ ਖ਼ਬਰ ਅਨੁਸਾਰ ਭਾਰਤ ਸਰਕਾਰ ਨੇ ਪਿਛਲੇ ਦਿਨੀਂ 39 ਤੇਲ ਦਰਾਮਦ ਲਾਇਸੈਂਸ ਰੱਦ ਕਰ ਦਿੱਤੇ ਸਨ।
Refined Palm Oil
ਜਿਸ ਕਾਰਨ ਗੁਆਂਢੀ ਦੇਸ਼ਾਂ ਤੋਂ ਡਿਊਟੀ ਮੁਕਤ ਮਾਲ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਇਸ ਨਾਲ ਨੇਪਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਕਿਉਂਕਿ ਉਥੋਂ ਦੀ ਰਿਫਾਇਨਰੀ ਮਾਰਕੀਟ ਪੂਰੀ ਤਰ੍ਹਾਂ ਨਾਲ ਗਾਹਕਾਂ 'ਤੇ ਨਿਰਭਰ ਹੈ। ਨੇਪਾਲ ਦੇ ਪਸ਼ੂਪਤੀ ਤੇਲ ਉਦਯੋਗ ਦੇ ਅਮਿਤ ਸਾਰਦਾ ਦੇ ਅਨੁਸਾਰ ਹੁਣ ਰਿਫਾਈਨਰ ਇੱਥੇ ਕੱਚੇ ਪਾਮ ਤੇਲ ਦਾ ਆਡਰ ਨਹੀਂ ਦੇ ਰਹੇ।
Refined Palm Oil
ਕਿਉਂਕਿ ਕੋਈ ਖਪਤ ਨਹੀਂ ਹੈ। ਬੱਸ ਜਿਹੜਾ ਆਰਡਰ ਪਹਿਲਾਂ ਦਿੱਤਾ ਸੀ ਉਸ ਨੂੰ ਹੀ ਪ੍ਰਾਪਤ ਕਰ ਰਹੇ ਹਾਂ। ਨੇਪਾਲ ਵਿਚ ਇਹ ਸਟਾਕ ਹੁਣ 70 ਹਜ਼ਾਰ ਟਨ ਤੱਕ ਪਹੁੰਚ ਗਿਆ ਹੈ, ਜੇ ਇਸ ਨੂੰ ਖਤਮ ਕਰਨਾ ਹੈ ਤਾਂ ਸਥਾਨਕ ਮੰਗ ਵਿਚ ਵਾਧਾ ਕਰਨਾ ਪਏਗਾ। ਇਸੇ ਕਾਰਨ ਨੇਪਾਲ ਨੇ ਕੱਚੇ ਪਾਮ ਤੇਲ ਦੀ ਮੰਗ ਨੂੰ ਘਟਾ ਦਿੱਤਾ ਹੈ, ਜਿਸ ਦੇ ਅੰਕੜੇ ਗਵਾਹੀ ਦੇ ਰਹੇ ਹਨ।
Refined Palm Oil
ਸਰਕਾਰੀ ਅੰਕੜਿਆਂ ਅਨੁਸਾਰ ਪਹਿਲਾਂ ਨੇਪਾਲ ਹਰ ਮਹੀਨੇ 21 ਹਜ਼ਾਰ ਟਨ ਕੱਚੇ ਮਾਲ ਦੀ ਦਰਾਮਦ ਕਰਦਾ ਸੀ, ਜੋ ਹੁਣ 7000 ਟਨ ਆ ਗਿਆ ਹੈ। ਦਰਅਸਲ, ਭਾਰਤ ਨੇਪਾਲ ਤੋਂ ਲਗਭਗ ਦੋ ਤਿਹਾਈ ਰਿਫਾਇੰਡ ਪਾਮ ਆਇਲ ਲੈਂਦਾ ਹੈ। ਇਕ ਤਾਂ ਦਰਾਮਦ 'ਤੇ ਪਾਬੰਦੀ ਅਤੇ ਦੂਜਾ ਨੇਪਾਲ ਨਾਲ ਤਿੱਖੇ ਸੰਬੰਧਾਂ ਕਾਰਨ ਨੇਪਾਲ ਨੂੰ ਵੱਡਾ ਘਾਟਾ ਹੋਇਆ ਹੈ।
Refined Palm Oil
ਭਾਰਤ ਨੇਪਾਲ ਤੋਂ ਇਹ ਤੇਲ ਵੱਡੀ ਮਾਤਰਾ ਵਿਚ ਲੈਂਦਾ ਸੀ। ਇਸ ਲਈ ਨੇਪਾਲ ਦੇ ਉਦਯੋਗ ਨੇ ਇਸ ਦਿਸ਼ਾ ਵਿਚ ਬਹੁਤ ਸਾਰਾ ਨਿਵੇਸ਼ ਕੀਤਾ ਸੀ। ਇਸ ਵਿਚ 30 ਅਰਬ ਨੇਪਾਲੀ ਰੁਪਿਆ ਨਿਵੇਸ਼ ਕੀਤਾ ਗਿਆ ਸੀ, ਭਾਰਤ ਨੇ 2018-19 ਵਿਚ ਤਕਰੀਬਨ 45 ਹਜ਼ਾਰ ਟਨ ਅਤੇ 2019-20 ਵਿਚ 189078 ਟਨ ਦੀ ਦਰਾਮਦ ਕੀਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।