ਘਰ ਬੈਠ ਕੇ ਇਸ ਤਰ੍ਹਾਂ ਆਨਲਾਈਨ ਫਾਈਲ ਕਰੋ ਇਨਕਮ ਟੈਕਸ ਰਿਟਰਨ
Published : Aug 22, 2019, 10:55 am IST
Updated : Aug 22, 2019, 10:55 am IST
SHARE ARTICLE
Know the process of income tax return filing online
Know the process of income tax return filing online

ਜਾਣੋ ਪੂਰਾ ਤਰੀਕਾ।

ਨਵੀਂ ਦਿੱਲੀ: ਇਨਕਮ ਟੈਕਸ ਰਿਟਰਨ ਫਾਈਲ ਕਰਨ ਵਿਚ ਹੁਣ ਕੁੱਝ ਦੀ ਦਿਨ ਬਚੇ ਹਨ। ਜੇ ਤੁਸੀਂ ਵੀ ਆਖਰੀ ਸਮੇਂ ਦੀ ਜਲਦਬਾਜ਼ੀ ਤੋਂ ਬਚਣਾ ਚਾਹੁੰਦੇ ਹੋ ਤਾਂ ਅਪਣਾ ਰਿਟਰਨ ਜਲਦ ਫਾਈਲ ਕਰ ਦਿਓ। ਆਖਰੀ ਸਮੇਂ ਵਿਚ ਕਈ ਵਾਰ ਜਲਦਬਾਜ਼ੀ ਕਾਰਨ ਗਲਤੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਵਿੱਤੀ ਸਾਲ 2018-19 ਲਈ ਆਈਟੀਆਰ ਫਾਈਲ਼ ਦੀ ਆਖਰੀ ਤਾਰੀਕ 31 ਅਗਸਤ 2019 ਹੈ। ਆਨਲਾਈਨ ਆਈਟੀਆਰ ਫਾਈਲ ਕਰਨ ਦੀ ਪ੍ਰਤੀਕਿਰਿਆ ਦੋ ਪਾਰਟ- ਪਾਰਟ ਏ ਅਤੇ ਪਾਰਟ ਬੀ ਵਿਚ ਪੂਰੀ ਹੁੰਦੀ ਹੈ।

Income Tax Income Tax

www.incometaxindiaefilinggovin ’ਤੇ ਜਾਓ ਅਤੇ ਸਬੰਧਿਤ ਮੁਲਾਕਣ ਸਾਲ ਲਈ ਡਾਊਨਲੋਡ ਸੈਕਸ਼ਨ ਤੋਂ ਆਈਟੀ ਰਿਟਰਨ ਪ੍ਰਿਪੇਅਰੇਸ਼ਨ ਸਾਫਟਵੇਅਰ ਡਾਉਨਲੋਡ ਕਰੋ। ਜਾਂ ਇਸ ਲਿੰਕ ਦਾ ਇਸਤੇਮਾਲ ਕਰੋ। ਮੁਲਾਕਣ ਸਾਲ ਦੀ ਚੋਣ ਕਰੋ ਅਤੇ ਡਾਊਨਲੋਡ ਅਤੇ ਜ਼ਿਪ ਫਾਈਲ ਨੂੰ ਕੱਢ ਲਓ। ਇਸ ਫੋਲਡਰ ਵਿਚ ਜਾਰ ਫਾਈਲ ਤੇ ਕਲਿਕ ਕਰ ਕੇ ਯੂਟਿਲਿਟੀ ਓਪਨ ਕਰੋ। ਡਾਊਨਲੋਡ ਸਾਫਟਵੇਅਰ ਦਾ ਇਸਤੇਮਾਲ ਕਰੋ ਇਸ ਵਿਚ ਅਪਣੀ ਆਮਦਨ, ਟੈਕਸ ਪੇਮੈਂਟਸ, ਡਿਡਕਸ਼ਨ ਆਦਿ ਦੀ ਪੂਰੀ ਜਾਣਕਾਰੀ ਭਰੋ।

TaxTax

ਪ੍ਰੇ ਫਾਈਲ ਬਟਨ ਕਲਿਕ ਕਰ ਪਰਸਨਲ ਡਿਟੇਲ ਅਤੇ ਟੈਕਸ ਪੇਮੈਂਟਸ ਜਾਂ ਟੀਡੀਐਸ ਦੀ ਜਾਣਕਾਰੀ ਵੀ ਭਰੋ ਇਹ ਦੇਖ ਲਓ ਕਿ ਕੋਈ ਜਾਣਕਾਰੀ ਰਹਿ ਤਾਂ ਨਹੀਂ ਗਈ। ਸਾਰੇ ਡੇਟਾ ਭਰਨ ਤੋਂ ਬਾਅਦ ਟੈਕਸ ਅਤੇ ਵਿਆਜ ਦੇਨਦਾਰੀ ਅਤੇ ਰਿਫੰਡ ਦੀ ਆਖਰੀ ਤਰੀਕ ਜਾਣਨ ਲਈ ਕੈਲਕੁਲੇਟ ਤੇ ਕਲਿਕ ਕਰੋ। ਜੇ ਟੈਕਸ ਦੇਣਦਾਰੀ ਬਣਦੀ ਹੈ ਤਾਂ ਉਸ ਨੂੰ ਤੁਰੰਤ ਪੇਮੈਂਟ ਕਰਨਾ ਨਾ ਭੁੱਲਣਾ ਤੈਅ ਪੇਮੈਂਟ ਵਿਚ ਇਹ ਡਿਟੇਲ ਸਬਮਿਟ ਕਰੋ ਇਸ ਤੋਂ ਬਾਅਦ ਉਪਰ ਦੇ ਸਟੈੱਪ ਦੁਬਾਰਾ ਕਰੋ ਜਿਸ ਨਾਲ ਟੈਕਸ ਦੇਣਦਾਰੀ ਜ਼ੀਰੋ ਹੋ ਜਾਵੇਗਾ।

ਅਪਣੇ ਕੰਪਿਊਟਰ ਤੇ ਇਨਕਮ ਟੈਕਸ ਰਿਟਰਨ ਡੇਟਾ ਜੇਨਰੇਟ ਕਰ ਕੇ ਸੇਵ ਕਰ ਲਓ। ਅਪਣੀ ਆਈਡੀ, ਪਾਸਵਰਡ ਜਨਮ ਤਰੀਕ ਅਤੇ ਕੈਪਚਾ ਕੋਡ ਐਂਟਰ ਕਰ ਕੇ ਈ ਫਾਈਲਿੰਗ ਵੈਬਸਾਈਟ ਤੇ ਲਾਗਇਨ ਕਰੋ। ਈਫਾਈਲ ਤੇ ਜਾ ਕੇ ਅਪਲੋਡ ਰਿਟਰਨ ਤੇ ਕਲਿਕ ਕਰੋ। ਉਪਯੁਕਤ ਆਈਟੀਆਰ, ਮੁਲਾਂਕਣ ਸਾਲ ਅਤੇ ਪਹਿਲਾਂ ਤੋਂ ਸੇਵ ਐਕਸਐਮਐਲ ਫਾਈਲ ਨੂੰ ਸਿਲੈਕਟ ਕਰੋ।

ਇਹ ਜ਼ਰੂਰ ਨਿਸ਼ਚਿਤ ਕਰ ਲਓ ਕਿ ਡੀਐਸਸੀ ਈ ਫਾਈਲਿੰਗ ਨਾਲ ਰਜਿਸਟਰਡ ਹੋਵੇ। ਸਬਮਿਟ ਦੇ ਬਟਨ ਤੇ ਕਲਿਕ ਕਰੋ। ਸਫਲਤਾਪੂਰਵਕ ਸਬਮਿਸ਼ਨ ਹੋਣ ਤੇ ਆਈਟੀਆਰ-ਵੀ ਦਿਖਾਈ ਦੇਵੇਗਾ। ਇਸ ਲਿੰਕ ਤੇ ਕਲਿਕ ਕਰ ਕੇ ਆਈਟੀਆਰ-ਵੀ ਡਾਊਨਲੋਡ ਕਰੋ। ਆਈਟੀਆਰ-ਵੀ ਤੁਹਾਨੂੰ ਰਜਿਸਟਰਡ ਈਮੇਲ ਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement