
ਨਿਵੇਸ਼ਕਾਂ ਦੇ ਲਗਭਗ 52 ਹਜ਼ਾਰ ਕਰੋੜ ਰੁਪਏ ਡੁੱਬੇ
ਮੁੰਬਈ : ਦੇਸ਼ ਦੀ ਦੂਜੀ ਵੱਡੀ ਆਈ.ਟੀ. ਕੰਪਨੀ ਇਨਫ਼ੋਸਿਸ ਦੇ ਸ਼ੇਅਰ ਮੰਗਲਵਾਰ ਨੂੰ 16% ਡਿੱਗ ਗਏ। ਇਹ ਪਿਛਲੇ 6 ਸਾਲ 'ਚ ਇਕ ਦਿਨ ਦੀ ਸੱਭ ਤੋਂ ਵੱਡੀ ਗਿਰਾਵਟ ਹੈ। ਸੀ.ਈ.ਓ. ਸਲਿਲ ਪਾਰੇਖ ਅਤੇ ਸੀ.ਐਫ.ਓ. ਨਿਲੰਜਨ ਰਾਏ 'ਤੇ ਅਕਾਊਂਟਿੰਗ 'ਚ ਗੜਬੜੀ ਕਰ ਕੇ ਕੰਪਨੀ ਦਾ ਲਾਭ ਵਧਾਉਣ ਦੀ ਕੋਸ਼ਿਸ਼ਾਂ ਦੇ ਦੋਸ਼ਾਂ ਮਗਰੋਂ ਸ਼ੇਅਰਾਂ 'ਚ ਗਿਰਾਵਟ ਆਈ।
Infosys plunges 16% after whistleblower complaint
ਅੱਜ ਸ਼ੁਰੂਆਤੀ ਘੰਟੇ 'ਚ ਹੀ ਨਿਵੇਸ਼ਕਾਂ ਨੂੰ 52 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ। ਸ਼ੁਕਰਵਾਰ ਨੂੰ ਇਨਫ਼ੋਸਿਸ ਦਾ ਸ਼ੇਅਰ 767.75 ਰੁਪਏ ਦੀ ਕੀਮਤ 'ਤੇ ਬੰਦ ਹੋਇਆ ਸੀ। ਇਸ ਦਿਨ ਕੰਪਨੀ ਦਾ ਮਾਰਕੀਟ ਕੈਪ ਲਗਭਗ 3,30,073 ਕਰੋੜ ਰੁਪਏ ਸੀ। ਮੰਗਲਵਾਰ ਨੂੰ ਸ਼ੇਅਰ 'ਚ 16% ਦੀ ਗਿਰਾਵਟ ਆਈ ਅਤੇ ਇਹ ਡਿੱਗ ਕੇ 645.35 ਰੁਪਏ ਦੀ ਕੀਮਤ 'ਤੇ ਪਹੁੰਚ ਗਈ। ਇਸ ਕੀਮਤ 'ਤੇ ਆਉਂਦਿਆਂ ਹੀ ਕੰਪਨੀ ਦਾ ਮਾਰਕੀਟ ਕੈਪ ਵੀ ਘੱਟ ਕੇ 2,77,450 ਕਰੋੜ ਰੁਪਏ ਦੇ ਲਗਭਗ ਰਹਿ ਗਿਆ। ਇਸ ਹਿਸਾਬ ਤੋਂ ਨਿਵੇਸ਼ਕਾਂ ਨੂੰ 52 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
Infosys plunges 16% after whistleblower complaint
ਭਾਰਤ ਦੀ ਦੂਜੀ ਵੱਡੀ ਆਈ.ਟੀ. ਸੇਵਾ ਕੰਪਨੀ ਇਨਫ਼ੋਸਿਸ 'ਤੇ ਆਪਣਾ ਸ਼ਾਰਟ-ਟਰਮ ਮਾਲੀਆ ਅਤੇ ਮੁਨਾਫ਼ਾ ਵਧਾ-ਚੜ੍ਹਾ ਕੇ ਵਿਖਾਉਣ ਲਈ ਗ਼ਲਤ ਕਦਮ ਚੁੱਕਣ ਦੇ ਦੋਸ਼ ਲੱਗੇ ਹਨ। ਇਕ ਵਿਸਲ ਬਲੋਅਰ ਨੇ ਆਈ.ਟੀ. ਕੰਪਨੀ 'ਤੇ ਅਜਿਹੇ ਦੋਸ਼ ਲਗਾਏ ਹਨ। ਇਨਫ਼ੋਸਿਸ ਨੇ ਇਸ ਸ਼ਿਕਾਇਤ ਨੂੰ ਆਪਣੀ ਆਡਿਟ ਕਮੇਟੀ ਕੋਲ ਭੇਜ ਦਿੱਤਾ ਹੈ। ਇਨਫ਼ੋਸਿਸ ਨੇ ਇਕ ਬਿਆਨ 'ਚ ਕਿਹਾ, "ਕੰਪਨੀ ਦੇ ਨਿਯਮਾਂ ਤਹਿਤ ਵਿਸਲ ਬਲੋਅਰ ਦੀ ਸ਼ਿਕਾਇਤ ਨੂੰ ਆਡਿਟ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ ਅਤੇ ਕੰਪਨੀ ਦੀ ਵਿਸਲ ਬਲੋਅਰ ਨੀਤੀ ਤਹਿਤ ਇਸ 'ਤੇ ਅੱਗੇ ਕੋਈ ਕਦਮ ਚੁੱਕਿਆ ਜਾਵੇਗਾ।"
Infosys plunges 16% after whistleblower complaint
ਵਿਸਲ ਬਲੋਅਰ ਦਾ ਦਾਅਵਾ ਹੈ ਕਿ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰਨ ਲਈ ਈਮੇਲ ਅਤੇ ਕਾਲ ਰਿਕਾਰਡਿੰਗ ਵੀ ਮੌਜੂਦ ਹੈ। ਵਿਸਲ ਬਲੋਅਰ ਨੇ ਇਸ ਸਬੰਧੀ ਅਮਰੀਕਾ ਦੇ ਸਕਿਊਰਿਟੀਜ਼ ਐਂਡ ਐਕਸਚੇਂਜ ਕਮੀਸ਼ਨ ਨੂੰ ਬੀਤੀ 3 ਅਕਤੂਬਰ ਨੂੰ ਇਕ ਚਿੱਠੀ ਲਿੱਖੀ ਸੀ। ਜ਼ਿਕਰਯੋਗ ਹੈ ਕਿ ਵਿਸਲ ਬਲੋਅਰ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਸੰਸਥਾਨ 'ਚ ਹੋਣ ਵਾਲੀਆਂ ਗ਼ਲਤੀਆਂ ਨੂੰ ਉਜਾਗਰ ਕਰਦਾ ਹੈ।