
ਸਿਖਰ 'ਤੇ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ
ਨਿਊਯਾਰਕ: ਫ਼ਾਰਚੂਨ ਦੀ 2019 ਦੀ 'ਦਿ ਬਿਜ਼ਨੈੱਸ ਪਰਸਨ ਆਫ ਦਿ ਈਅਰ' ਸੂਚੀ ਵਿਚ ਭਾਰਤੀ ਮੂਲ ਦੇ 3 ਵਿਅਕਤੀਆਂ ਨੂੰ ਜਗ੍ਹਾ ਮਿਲੀ ਹੈ। ਭਾਰਤ 'ਚ ਪੈਦਾ ਹੋਏ ਮਾਈਕ੍ਰੋਸਾਫਟ ਦੇ ਸੱਤਿਆ ਨਡੇਲਾ ਇਸ ਸੂਚੀ 'ਚ ਸਿਖਰ 'ਤੇ ਹੈ। ਮਾਸਟਰਕਾਰਡ ਦੇ ਸੀਈਓ ਜੈ ਬੰਗਾ ਅਠੱਵੇਂ ਤੇ ਅਰਿਸ਼ਟਾ ਦੀ ਮੁਖੀ ਜੈਸ਼੍ਰੀ ਉੱਲਾਲ 18ਵੇਂ ਸਥਾਨ 'ਤੇ ਹਨ।
ਫ਼ਾਰਚੂਨ ਦੀ ਸਾਲਾਨਾ ਬਿਜ਼ਨਸ ਪਰਸਨ ਆਫ਼ ਦ ਈਅਰ ਸੂਚੀ 'ਚ ਕਾਰੋਬਾਰ ਜਗਤ ਦੇ 20 ਮਹਾਰਥੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਨਡੇਲਾ ਨੇ 2014 'ਚ ਮਾਈਕ੍ਰੋਸਾਫਟ ਦੀ ਕਮਾਨ ਸੰਭਾਲੀ ਸੀ। ਫ਼ਾਰਚੂਨ ਨੇ ਇਹ ਸੂਚੀ ਤਿਆਰ ਕਰਦੇ ਸਮੇਂ 10 ਵਿੱਤੀ ਖੇਤਰਾਂ ਉੱਤੇ ਧਿਆਨ ਦਿਤਾ ਹੈ ਜਿਸ 'ਚ ਸ਼ੇਅਰਧਾਰਕਾਂ ਨੂੰ ਮਿਲੇ ਕੁੱਲ ਰਿਟਰਨ ਤੋਂ ਲੈ ਕੇ ਪੂੰਜੀ 'ਤੇ ਮਿਲਿਆ ਰਿਟਰਨ ਤਕ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਬੰਗਾ ਤੇ ਉੱਲਾਲ ਦੋਵੇਂ ਭਾਰਤੀ ਮੂਲ ਦੇ ਹਨ। ਇਸ ਸੂਚੀ 'ਚ ਪਰਥ ਦੀ ਕੰਪਨੀ ਫੋਰਟਸਕਯੂ ਮੈਟਲਜ਼ ਗਰੁੱਪ ਦੀ ਐਲਿਜ਼ਾਬੈਥ ਗੈਨੀਸ ਦੂਜੇ ਸਥਾਨ 'ਤੇ ਅਤੇ ਪੂਮਾ ਸੀ.ਈ.ਓ. ਬਿਓਰਨ ਗੁਲਡਨ ਪੰਜਵੇਂ ਸਥਾਨ 'ਤੇ ਹੈ। ਜੇਪੀ ਮੋਰਗਨ ਚੇਜ਼ ਦੇ ਸੀ.ਈ.ਓ. ਜੈਮੀ ਡਾਈਮਨ 10 ਵੇਂ, ਐਕਸੇਂਚਰ ਦੇ ਸੀ.ਈ.ਓ. ਜੂਲੀ ਸਵੀਟ 15 ਵੇਂ ਤੇ ਅਲੀਬਾਬਾ ਦੇ ਸੀ.ਈ.ਓ. ਡੈਨੀਅਲ ਝਾਂਗ ਸੋਲਵੇਂ ਸਥਾਨ 'ਤੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।