
ਐਲਓਸੀ ‘ਤੇ ਜੰਗਬੰਦੀ ਦੀਆਂ ਵਧ ਰਹੀਆਂ ਘਟਨਾਵਾਂ ‘ਚ ਪਾਕਿਸਤਾਨ ਭੜਕਾਊ ਕਾਰਵਾਈਆਂ...
ਸ਼੍ਰੀਨਗਰ: ਐਲਓਸੀ ‘ਤੇ ਜੰਗਬੰਦੀ ਦੀਆਂ ਵਧ ਰਹੀਆਂ ਘਟਨਾਵਾਂ ‘ਚ ਪਾਕਿਸਤਾਨ ਭੜਕਾਊ ਕਾਰਵਾਈਆਂ ਤੋਂ ਬਾਜ਼ ਨਹੀਂ ਆ ਰਿਹਾ। ਪਾਕਿਸਤਾਨੀ ਫ਼ੌਜ ਨੇ ਭਾਰਤ ਦੇ ਨਾਲ ਲੱਗਦੀ ਕੰਟਰੋਲ ਲਾਈਨ ਨੇੜੇ ਅਪਣੇ ਤੋਪ ਰੇਜੀਮੈਂਟ ਨੂੰ ਐਨਐਸਜੀ ਕਮਾਂਡੋ ਯੂਨਿਟ ਦੇ ਨਾਲ ਤੈਨਾਤ ਕੀਤਾ ਹੈ। ਇਸਤੋਂ ਬਾਅਦ ਭਾਰਤੀ ਫ਼ੌਜ ਨੇ ਵੀ ਸਰਹੱਦ ਨਾਲ ਲਗਦੇ ਇਲਾਕਿਆਂ ‘ਚ ਗਸ਼ਤ ਨੂੰ ਵਧਾ ਦਿੱਤਾ ਹੈ। ਰਿਪੋਰਟ ਅਨੁਸਾਰ, ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਖਾਤਮੇ ਤੋਂ ਬਾਅਦ ਹੀ ਪਾਕਿਸਤਾਨ ਨੇ ਸਰਹੱਦ ਦੇ ਨੇੜੇ ਅਪਣੇ ਫ਼ੌਜ ਦੀ ਤੈਨਾਤੀ ਵਧਾ ਦਿੱਤੀ ਸੀ।
Pakistan Army
ਇਸ ਨਵੀਂ ਤੈਨਾਤੀ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸਰਹੱਦ ਉਤੇ ਇਕ ਵਾਰ ਫਿਰ ਤੋਂ ਤਣਾਅ ਵਧ ਸਕਦਾ ਹੈ। ਪਾਕਿਸਤਾਨੀ ਫ਼ੌਜ ਲਗਾਤਾਰ ਸਰਹੱਦ ਉਤੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਮੱਧ ਅਤੇ ਭਾਰੀ ਹਥਿਆਰਾਂ ਨਾਲ ਫਾਇਰਿੰਗ ਕਰ ਰਹੀ ਹੈ। ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ਵਿਚ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਪਾਕਿਸਤਾਨ ਬਾਜ਼ ਨਹੀਂ ਆ ਰਿਹਾ ਹੈ। ਪਾਕਿਸਤਾਨ ਇਨ੍ਹਾਂ ਦਿਨਾਂ ਤੋਪਾਂ ਦੇ ਨਾਲ ਭਾਰਤੀ ਫ਼ੌਜ ਦੀਆਂ ਚੌਂਕੀਆਂ ਅਤੇ ਜਨਤਕ ਥਾਵਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਜਿਸ ਨਾਲ ਭਾਰਤੀ ਖੇਤਰ ਵਿਚ ਵੀ ਕਈ ਲੋਕ ਮਾਰੇ ਗਏ ਤੇ ਜ਼ਖ਼ਮੀ ਹੋਏ ਹਨ।
Pakistan Army
ਪਾਕਿਸਤਾਨ ਨੇ ਇਸ ਸਾਲ ਹੁਣ ਤੱਕ ਸਰਹੱਦ ਉਤੇ 2472 ਤੋਂ ਵੱਧ ਵਾਰ ਜੰਗਬੰਦੀ ਦੀ ਉਲੰਘਣਾ ਕਰ ਚੁੱਕਿਆ ਹੈ। ਇਹ ਅੰਕੜਾ ਪਿਛਲੇ ਦੋ ਸਾਲਾਂ ‘ਚ ਬਹੁਤ ਉਪਰ ਹੈ। ਪਾਕਿਸਤਾਨ ਨੇ ਐਲਓਸੀ ਉਤੇ ਅਪਣੇ ਏਲੀਟ ਫ਼ੌਜੀਆਂ ਤੋਂ ਇਲਾਵਾ, ਵਿਸ਼ੇਸ਼ ਸੇਵਾ ਸਮੂਹ (ਐਨਐਸਜੀ) ਦੇ ਫ਼ੌਜੀਆਂ ਨੂੰ ਵੀ ਤੈਨਾਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਹੱਦ ਉਤੇ ਐਸਐਸਜੀ ਦੀਆਂ ਦੋ ਬਟਾਲੀਅਨਾਂ ਨੂੰ ਤੈਨਾਤ ਕੀਤਾ ਗਿਆ ਹੈ। ਭਾਰਤੀ ਫ਼ੌਜ ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਦੇ ਨਾਲ ਐਸਐਸਜੀ ਕਮਾਂਡੋ ਭਾਰਤੀ ਗਸ਼ਤੀ ਅਤੇ ਚੌਕੀਆਂ ਉਤੇ ਹਮਲੇ ਕਰਨ ਦੇ ਲਈ ਸਰਹੱਦ ਐਕਸ਼ਨ ਟੀਮ ਦਾ ਹਿੱਸਾ ਬਣਦੇ ਹਨ।
ਦੱਸ ਦਈਏ ਕਿ ਵੀਰਵਾਰ ਰਾਤ ਨੂੰ ਪਾਕਿਸਤਾਨੀ ਫ਼ੌਜ ਦੇ ਜਵਾਨਾਂ ਦੇ ਇਕ ਸਮੂਹ ਨੇ ਕੰਟਰੋਲ ਲਾਈਨ ਨੂੰ ਪਾਰ ਕਰਕੇ ਭਾਰਤੀ ਫ਼ੌਜ ਦੀ ਚੌਂਕੀ ਉਤੇ ਗੋਲੀਬਾਰੀ ਕੀਤੀ। ਠਇਸ ਦੌਰਾਨ ਇਕ ਫ਼ੌਜੀ ਸ਼ਹੀਦ ਹੋ ਗਿਆ। ਪਾਕਿਸਤਾਨ ਨੇ ਕੰਟਰੋਲ ਲਾਈਨ ਨੇੜੇ 80 ਹਜਾਰ ਫ਼ੌਜੀਆਂ ਨੂੰ ਤੈਨਾਤ ਕੀਤਾ ਹੈ। ਇਸ ਵਿਚ 30 ਤੋਂ ਜ਼ਿਆਦਾ ਪੈਦਲ ਫ਼ੌਜ ਦੀ ਇਕਾਈਆਂ (ਇਨਫ਼ੈਂਟਰੀ ਯੂਨਿਟ) ਸ਼ਾਮਲ ਹੈ। ਜਿਸ ਵਿਚ ਲਗਪਗ 30,000 ਫ਼ੌਜੀ ਸ਼ਾਮਲ ਹਨ। ਇਸਤੋਂ ਇਲਾਵਾ 25 ਮੁਜਾਹਿਦ ਬਟਾਲੀਅਨ ਜਿਨ੍ਹਾਂ ਵਿਚ ਲਗਪਗ 17,000 ਫ਼ੌਜੀ, ਬਖ਼ਤਰਬੰਦ (ਟੈਂਕ) ਬਟਾਲੀਅਨ ਹਨ।
ਜਦਕਿ ਇਕ ਹਵਾਈ ਰੱਖਿਆ ਇਕਾਈ (ਏਅਰ ਡਿਫ਼ੈਂਸ ਯੂਨਿਟ) ਜਿਸ ਵਿਚ 1400 ਫ਼ੌਜੀ ਤੈਨਾਤ ਹਨ। ਪਾਕਿਸਤਾਨ ਨੇ ਗਿਲਗਿਤ ਬਟਾਲੀਅਨ ਵਿਚ ਸਥਿਤ ਸਕਰੂਦ ਹਵਾਈ ਅੱਡੇ ਉਤੇ ਅਪਣੇ ਜੇਐਫ਼-17 ਯੁੱਧ ਹਜਾਜ਼ਾਂ ਨੂੰ ਤੈਨਾਤ ਕਰ ਦਿੱਤਾ ਹੈ। ਇਹ ਹਵਾਈ ਅੱਡਾ ਲਦਾਖ ਦੇ ਨਜਦੀਕ ਹੈ। ਭਾਰਤੀ ਖ਼ੁਫ਼ੀਆ ਏਜੰਸੀਆਂ ਪਾਕਿਸਤਾਨੀ ਫ਼ੌਜ ਦੀਆਂ ਇਨ੍ਹਾਂ ਗਤੀਵਿਧੀਆਂ ਉਤੇ ਸਖ਼ਤ ਨਜ਼ਰ ਰੱਖੀ ਹੋਏ ਹਨ। ਪਾਕਿਸਤਾਨ ਵੱਲੋਂ ਕਿਸੇ ਵੀ ਸੰਭਾਵਿਤ ਖ਼ਤਰੇ ਨੂੰ ਦੇਖਦੇ ਹੋਏ ਭਾਰਤੀ ਫ਼ੌਜ ਅਤੇ ਹਵਾਈ ਫ਼ੌਜ ਵੀ ਪੂਰੀ ਤਰ੍ਹਾਂ ਤਿਆਰ ਹੈ।