
ਇਸ ਵਾਰ ਕੇਬਲ ਟੀਵੀ 'ਤੇ 26 ਜਨਵਰੀ ਨੂੰ ਆਯੋਜਿਤ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਨੂੰ ਦਰਸ਼ਕ ਨਹੀਂ ਵੇਖ ਪਾਉਣਗੇ। ਕੇਬਲ ਆਪਰੇਟਰਾਂ ਦੇ ਇਕ...
ਨਵੀਂ ਦਿੱਲੀ : ਇਸ ਵਾਰ ਕੇਬਲ ਟੀਵੀ 'ਤੇ 26 ਜਨਵਰੀ ਨੂੰ ਆਯੋਜਿਤ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਨੂੰ ਦਰਸ਼ਕ ਨਹੀਂ ਵੇਖ ਪਾਉਣਗੇ। ਕੇਬਲ ਆਪਰੇਟਰਾਂ ਦੇ ਇਕ ਪ੍ਰਮੁਖ ਸੰਗਠਨ ਨੇ 26 ਜਨਵਰੀ ਨੂੰ ਸਵੇਰੇ ਦੇ ਸਮੇਂ ਹੜਤਾਲ 'ਤੇ ਜਾਣ ਦਾ ਫ਼ੈਸਲਾ ਕੀਤਾ ਹੈ।
TRAI
ਇਹ ਹੜਤਾਲ ਟਰਾਈ ਵਲੋਂ 1 ਫਰਵਰੀ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਦੇ ਸਬੰਧ ਵਿਚ ਹੈ। ਕੇਬਲ ਆਪਰੇਟਰ ਦੇ ਇਕ ਪ੍ਰਮੁੱਖ ਸੰਗਠਨ ਹਿੰਦ ਕੇਬਲ ਆਪਰੇਟਰ ਵੈਲਫੇਅਰ ਫਾਉਂਡੇਸ਼ਨ ਨੇ ਕਿਹਾ ਹੈ ਕਿ ਟਰਾਈ ਦੇ ਫ਼ੈਸਲੇ ਦੇ ਵਿਰੋਧ ਵਿਚ ਪੂਰੇ ਦੇਸ਼ ਵਿਚ 26 ਜਨਵਰੀ ਨੂੰ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਕੇਬਲ ਟੀਵੀ ਦਾ ਪ੍ਰਸਾਰਣ ਬੰਦ ਰਹੇਗਾ।
Cable Operator
ਮੁਰਾਦਾਬਾਦ ਵਿਚ ਮੰਗਲਵਾਰ ਨੂੰ ਆਯੋਜਿਤ ਹੋਈ ਇਸ ਬੈਠਕ ਵਿਚ ਫ਼ੈਸਲਾ ਲਿਆ ਗਿਆ ਹੈ, ਜਿਸ ਦੇ ਤਹਿਤ ਕਿਹਾ ਗਿਆ ਕਿ ਟਰਾਈ ਨੇ ਕੇਬਲ ਆਪਰੇਟਰਾਂ ਦੀ ਕਈ ਮੰਗਾਂ ਨੂੰ ਪੂਰਾ ਨਹੀਂ ਕੀਤਾ ਹੈ। ਇਸ ਬਾਰੇ ਕਈ ਵਾਰ ਪ੍ਰਧਾਨ ਮੰਤਰੀ ਦਫ਼ਤਰ, ਸੂਚਨਾ ਪ੍ਰਸਾਰਣ ਮੰਤਰਾਲਾ ਨੂੰ ਜਾਣੂ ਕਰਾਇਆ ਗਿਆ ਹੈ ਪਰ ਫਿਰ ਵੀ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ ਹੈ। ਹਿੰਦ ਕੇਬਲ ਆਪਰੇਟਰ ਵੈਲਫੇਅਰ ਫਾਉਂਡੇਸ਼ਨ ਦੇ ਪ੍ਰਧਾਨ ਧਰਮੇਂਦਰ ਕੁਮਾਰ ਨੇ ਕਿਹਾ ਕਿ ਸੰਗਠਨ ਦੀ ਕੁੱਝ ਮੰਗੇ ਹਨ, ਜਿਨ੍ਹਾਂ ਦੇ ਉਤੇ ਹਾਲੇ ਤੱਕ ਸੁਣਵਾਈ ਨਹੀਂ ਹੋ ਪਾਈ ਹੈ।
Cable TV
ਇਹਨਾਂ ਮੰਗਾਂ ਵਿਚ 15 ਫ਼ੀ ਸਦੀ ਕੈਪਿੰਗ, ਲੋਕਲ ਕੇਬਲ ਆਪਰੇਟਰ ਦੀ ਸ਼ੇਅਰਿੰਗ ਠੀਕ ਨਹੀਂ ਹੈ, ਕੁੱਝ ਲੋਕਾਂ ਦੇ ਫ਼ੇਵਰੇਟ ਚੈਨਲਾਂ ਦੇ ਰੇਟ ਆਦਿ ਮੁੱਖ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਨੈਟਵਰਕ ਕਪੈਸਿਟੀ ਫੀਸ, ਸੈਟ ਟਾਪ ਬਾਕਸ ਪੋਰਟੇਬਿਲਿਟੀ ਵੀ ਮੁਖ ਮੁੱਦਾ ਹੈ। ਸਥਾਨਕ ਕੇਬਲ ਆਪਰੇਟਰ ਨੂੰ ਰੱਖ ਰਖਾਅ ਲਈ ਬਿਜਲੀ ਬਿਲ, ਇਨਵਰਟਰ, ਮੋਬਾਇਲ, ਪਟਰੌਲ, ਇਕ ਤੋਂ ਦੋ ਸਾਥੀ ਹੈਲਪਰ, ਸਟੇਸ਼ਨਰੀ, ਲਾਈਨ ਬਦਲਣ ਦਾ ਖਰਚ ਖੁਦ ਕਰਨਾ ਪੈਂਦਾ ਹੈ। ਕਿਸੇ ਵੀ ਮਲਟੀ ਸਿਸਟਮ ਆਪਰੇਟਰ ਜਾਂ ਬ੍ਰਾਡਕਾਸਟਰ ਵਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਯੋਗਦਾਨ ਲੋਕਲ ਕੇਬਲ ਆਪਰੇਟਰ ਨੂੰ ਨਹੀਂ ਕੀਤਾ ਜਾਂਦਾ ਹੈ।
Dharmendra Pradhan
ਉਹਨਾਂ ਇਹ ਵੀ ਆਖਿਆ ਕਿ ਸ਼ੇਅਰ ਘੱਟ ਹੋਣ ਕਾਰਨ ਉਸ ਉਤੇ ਫ਼ਾਲਤੂ ਆਰਥਕ ਬੋਝ ਪਵੇਗਾ ਅਤੇ ਅਪਣੇ ਪਰਵਾਰ ਦਾ ਪਾਲਣ ਪੋਸ਼ਣ ਨਹੀਂ ਕਰ ਪਾਵੇਗਾ ਅਤੇ ਨਾ ਹੀ ਅਪਣੇ ਕਰਮਚਾਰੀਆਂ ਦਾ ਖਰਚ ਚੁੱਕ ਪਾਵੇਗਾ। ਇਸ ਤੋਂ ਉਨ੍ਹਾਂ ਦਾ ਵਪਾਰ ਪੂਰੀ ਤਰੀਕੇ ਨਾਲ ਖ਼ਤਮ ਹੋ ਜਾਵੇਗਾ ਅਤੇ ਕੇਬਲ ਆਪਰੇਟਰ ਭੁਖਮਰੀ ਦੀ ਕਗਾਰ 'ਤੇ ਆ ਜਾਵੇਗਾ। ਅਜਿਹੀ ਵੀ ਸੰਭਾਵਨਾ ਹੈ ਕਿਤੇ ਕੋਈ ਆਪਰੇਟਰ ਸਾਥੀ ਅਪਣੀ ਜੀਵਨ ਲੀਲਾ ਖ਼ਤਮ ਨਾ ਕਰ ਲੈਣ।