ਆਲਮੀ ਤਪਿਸ਼ ਦਾ ਬੁਰਾ ਅਸਰ ਪਵੇਗਾ ਕਿਸਾਨਾਂ ’ਤੇ, 2030 ਤਕ ਖੇਤੀ ਕਰਜ਼ੇ ਨਾ ਮੋੜ ਸਕਣ ਵਾਲਿਆਂ ’ਚ ਹੋ ਸਕਦੈ 30 ਫੀ ਸਦੀ ਦਾ ਵਾਧਾ
Published : Feb 23, 2025, 8:08 pm IST
Updated : Feb 23, 2025, 8:08 pm IST
SHARE ARTICLE
Representative Image.
Representative Image.

ਔਸਤ ਆਲਮੀ ਤਾਪਮਾਨ ਪਹਿਲਾਂ ਹੀ ਉਦਯੋਗਿਕ ਪੱਧਰ ਤੋਂ ਪਹਿਲਾਂ ਦੇ ਪੱਧਰ ਤੋਂ ਲਗਭਗ 1.2 ਡਿਗਰੀ ਸੈਲਸੀਅਸ ਵੱਧ ਗਿਆ

ਨਵੀਂ ਦਿੱਲੀ : ਵਧਦੇ ਤਾਪਮਾਨ ਅਤੇ ਜਲਵਾਯੂ ਪਰਿਵਰਤਨ ਦੇ ਖਤਰੇ ਕਾਰਨ ਖੇਤੀ ਅਤੇ ਰਿਹਾਇਸ਼ੀ ਕਰਜ਼ੇ ਦੇ 30 ਫ਼ੀ ਸਦੀ ਹਿੱਸੇ ਦੇ ਅਗਲੇ ਪੰਜ ਸਾਲਾਂ ’ਚ ਡਿਫਾਲਟ ਹੋਣ ਦਾ ਖਤਰਾ ਹੈ। ਇਹ ਖਦਸ਼ਾ ਬੀ.ਸੀ.ਜੀ. ਵਲੋਂ ਕੀਤੇ ਗਏ ਵਿਸ਼ਲੇਸ਼ਣ ’ਚ ਜ਼ਾਹਰ ਕੀਤਾ ਗਿਆ ਹੈ। 

ਰੀਪੋਰਟ ਅਨੁਸਾਰ, ਔਸਤ ਆਲਮੀ ਤਾਪਮਾਨ ਪਹਿਲਾਂ ਹੀ ਉਦਯੋਗਿਕ ਪੱਧਰ ਤੋਂ ਪਹਿਲਾਂ ਦੇ ਪੱਧਰ ਤੋਂ ਲਗਭਗ 1.2 ਡਿਗਰੀ ਸੈਲਸੀਅਸ ਵੱਧ ਗਿਆ ਹੈ, ਜਿਸ ਨਾਲ ਤੱਟਵਰਤੀ ਹੜ੍ਹ ਆਏ ਹਨ ਅਤੇ ਖੇਤੀਬਾੜੀ ਉਤਪਾਦਨ ਘਟ ਗਿਆ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਇਸ ਦੇ ਨਤੀਜੇ ਵਜੋਂ ਮੌਸਮ ਦੀਆਂ ਵਧਦੀਆਂ ਘਟਨਾਵਾਂ ਨਾਲ ਪ੍ਰਭਾਵਤ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ’ਚ ਗਿਰਾਵਟ ਆਈ ਹੈ। 

ਅਨੁਸੂਚਿਤ ਵਪਾਰਕ ਬੈਂਕਾਂ ਦੇ ਲਗਭਗ ਅੱਧੇ ਕਰਜ਼ੇ ਵੱਡੇ ਪੱਧਰ ’ਤੇ ਕੁਦਰਤ ਅਤੇ ਇਸ ਦੇ ਵਾਤਾਵਰਣ ਪ੍ਰਣਾਲੀ ’ਤੇ ਨਿਰਭਰ ਕਰਦੇ ਹਨ, ਇਸ ਲਈ ਕੋਈ ਵੀ ਕੁਦਰਤੀ ਆਫ਼ਤ ਉਨ੍ਹਾਂ ਦੇ ਮੁਨਾਫੇ ਨੂੰ ਪ੍ਰਭਾਵਤ ਕਰਦੀ ਹੈ। ਇਕ ਅੰਦਾਜ਼ੇ ਮੁਤਾਬਕ 2030 ਤਕ ਭਾਰਤ ਦੇ 42 ਫੀ ਸਦੀ ਜ਼ਿਲ੍ਹਿਆਂ ’ਚ ਤਾਪਮਾਨ ’ਚ ਦੋ ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਲਈ ਅਗਲੇ ਪੰਜ ਸਾਲਾਂ ’ਚ 321 ਜ਼ਿਲ੍ਹੇ ਤਾਪਮਾਨ ’ਚ ਵਾਧੇ ਨਾਲ ਪ੍ਰਭਾਵਤ ਹੋ ਸਕਦੇ ਹਨ। 

ਹਾਲਾਂਕਿ, ਜਲਵਾਯੂ ਤਬਦੀਲੀ ਬੈਂਕਾਂ ਲਈ ਦੇਸ਼ ਦੀਆਂ ਊਰਜਾ ਤਬਦੀਲੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਲਾਨਾ 150 ਅਰਬ ਡਾਲਰ ਦਾ ਨਿਵੇਸ਼ ਕਰਨ ਦਾ ਮੌਕਾ ਵੀ ਪੇਸ਼ ਕਰਦੀ ਹੈ ਕਿਉਂਕਿ ਜਨਤਕ ਵਿੱਤ 2070 ਤਕ ਹਵਾ ਪ੍ਰਦੂਸ਼ਣ ਬਿਲਕੁਲ ਖ਼ਤਮ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਤੋਂ ਬਹੁਤ ਘੱਟ ਹੈ। 

ਬੀ.ਸੀ.ਜੀ. ਦੇ ਮੈਨੇਜਿੰਗ ਡਾਇਰੈਕਟਰ (ਐਮ.ਡੀ.) ਅਤੇ ਪਾਰਟਨਰ ਏਸ਼ੀਆ ਪੈਸੀਫਿਕ ਅਤੇ ਇੰਡੀਆ ਲੀਡਰ (ਜੋਖਮ ਵਿਵਹਾਰ) ਅਭਿਨਵ ਬਾਂਸਲ ਨੇ ਕਿਹਾ, ‘‘ਭਾਰਤ ਕੋਲਾ ਅਤੇ ਤੇਲ ਤੋਂ ਨਵਿਆਉਣਯੋਗ ਊਰਜਾ ਵਲ ਜਾਣ ਲਈ ਵਚਨਬੱਧ ਹੈ। ਇਸ ਤਬਦੀਲੀ ਨੂੰ ਲਿਆਉਣ ਲਈ ਭਾਰਤ ਨੂੰ ਸਾਲਾਨਾ 150-200 ਅਰਬ ਡਾਲਰ ਦਾ ਨਿਵੇਸ਼ ਕਰਨਾ ਪਵੇਗਾ। ਇਸ ਦੇ ਉਲਟ, ਭਾਰਤ ’ਚ ਜਲਵਾਯੂ ਵਿੱਤ 40-60 ਬਿਲੀਅਨ ਡਾਲਰ ਦੀ ਰੇਂਜ ’ਚ ਹੈ, ਜਿਸ ਨਾਲ 100-150 ਬਿਲੀਅਨ ਡਾਲਰ ਦਾ ਫਰਕ ਪੈਂਦਾ ਹੈ।’’

ਉਨ੍ਹਾਂ ਕਿਹਾ, ‘‘ਇਹ ਤਬਦੀਲੀ ਮੌਕਿਆਂ ਦਾ ਦ੍ਰਿਸ਼ ਤਿਆਰ ਕਰੇਗੀ। ਹਾਲਾਂਕਿ, ਅਸੀਂ ਟੀਚੇ ਤੋਂ ਬਹੁਤ ਦੂਰ ਹਾਂ ਅਤੇ ਅਸੀਂ 2030-40 ਤਕ ਅਜਿਹਾ ਹੁੰਦਾ ਵੇਖ ਸਕਦੇ ਹਾਂ ਅਤੇ ਇਹ ਅਜੇ ਸ਼ੁਰੂ ਹੋ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਨੇਤਾ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਗੇ ਅਤੇ ਬੈਂਕਿੰਗ ਸੰਦਰਭ ਤੋਂ ਅਸੀਂ ਵੱਡੀ ਸਫਲਤਾ ਹਾਸਲ ਕਰ ਸਕਦੇ ਹਾਂ।

‘ਨਕਾਰਾ ਹੋਣ ਦੀ ਲਾਗਤ: ਜਲਵਾਯੂ ਜੋਖਮ ਨਾਲ ਨਜਿੱਠਣ ਲਈ ਸੀ.ਈ.ਓ. ਦੀ ਗਾਈਡ’ ਸਿਰਲੇਖ ਵਾਲੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਜਲਵਾਯੂ ਦੇ ਵਧਦੇ ਜੋਖਮ ਪਹਿਲਾਂ ਹੀ ਗਲੋਬਲ ਅਰਥਵਿਵਸਥਾ ਨੂੰ ਪ੍ਰਭਾਵਤ ਕਰ ਰਹੇ ਹਨ ਅਤੇ ਸਮੂਹਿਕ ਕਾਰਵਾਈ ਦੀ ਕਾਰੋਬਾਰੀ ਜ਼ਰੂਰਤ ਸਪੱਸ਼ਟ ਹੈ।

Tags: loan

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement