Bank Locker ਵਿਚ ਰੱਖਿਆ ਸੀ ਸੋਨਾ, ਖੋਲ੍ਹ ਕੇ ਦੇਖਿਆ ਤਾਂ ਨਿਕਲੇ ਪੱਥਰ
Published : May 17, 2020, 3:28 pm IST
Updated : May 17, 2020, 3:28 pm IST
SHARE ARTICLE
Photo
Photo

ਜੇਕਰ ਤੁਸੀਂ ਅਪਣੇ ਲੌਕਰ ਵਿਚ ਸੁਰੱਖਿਅਤ ਸੋਨਾ ਰੱਖ ਦਿਤਾ ਹੋਵੇ ਅਤੇ ਉਹ ਕੁਝ ਸਾਲਾਂ ਬਾਅਦ ਪੱਥਰ ਬਣ ਜਾਵੇ ਤਾਂ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੋਵੇਗੀ।

ਨਵੀਂ ਦਿੱਲੀ: ਜੇਕਰ ਤੁਸੀਂ ਅਪਣੇ ਲੌਕਰ ਵਿਚ ਸੁਰੱਖਿਅਤ ਸੋਨਾ ਰੱਖ ਦਿਤਾ ਹੋਵੇ ਅਤੇ ਉਹ ਕੁਝ ਸਾਲਾਂ ਬਾਅਦ ਪੱਥਰ ਬਣ ਜਾਵੇ ਤਾਂ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੋਵੇਗੀ। ਇਕ ਅਜਿਹਾ ਹੀ ਮਾਮਲਾ ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਪੰਜ ਸਾਲ ਪਹਿਲਾਂ ਬੈਂਕ ਲੌਕਰ ਵਿਚ ਅਪਣਾ ਸੋਨਾ ਰੱਖਿਆ ਸੀ ਪਰ ਜਦੋਂ ਲੌਕਰ ਖੋਲ੍ਹਿਆ ਤਾਂ ਉਸ ਵਿਚ ਪੱਥਰ ਨਿਕਲੇ।

Bank LockerPhoto

ਦਰਅਸਲ ਇਹ ਪੂਰਾ ਮਾਮਲਾ ਜਾਲੌਰ ਜ਼ਿਲ੍ਹੇ ਦਾ ਹੈ, ਜਿੱਥੇ ਤਿਲਕ ਦੁਆਰ ਸਥਿਤ ਐਸਬੀਆਈ ਬੈਂਕ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਜਾਲੌਰ ਸ਼ਹਿਰ ਨਿਵਾਸੀ ਪਾਰਸਮਲ ਜੈਨ ਉਸ ਲੌਕਰ ਨੂੰ ਖੁਲਵਾਇਆ ਤਾਂ ਸਾਰਾ ਸੋਨਾ ਪੱਥਰ ਬਣ ਗਿਆ ਸੀ।

Gold prices jumped 25 percent in q1 but demand fell by 36 percent in indiaPhotoਪਾਰਸਮਲ ਜੈਨ ਇਕ ਵਪਾਰੀ ਹੈ। ਲੌਕਡਾਊਨ ਦੇ ਚਲਦਿਆਂ ਉਹ 20 ਦਿਨ ਪਹਿਲਾਂ ਹੀ ਜਾਲੌਰ ਪਰਤੇ ਹਨ, ਜਦੋਂ ਉਹਨਾਂ ਨੇ ਬੈਂਕ ਵਿਚ ਅਪਣਾ ਲੌਕਰ ਖੁਲਵਾਇਆ ਤਾਂ ਉਹ ਹੈਰਾਨ ਰਹਿ ਗਏ। ਇਸ ਤੋਂ ਬਾਅਦ ਉਹਨਾਂ ਨੇ ਥਾਣੇ ਵਿਚ ਰਿਪੋਰਟ ਦਰਜ ਕਰਵਾਈ। ਸ਼ਿਕਾਇਤ ਮੁਤਾਬਕ ਉਹਨਾਂ ਨੇ ਕਰੀਬ 800 ਗ੍ਰਾਮ ਸੋਨੇ ਦੇ ਗਹਿਣੇ ਬੈਂਕ ਲੌਕਰ ਵਿਚ ਰੱਖੇ ਸੀ ਪਰ ਹੁਣ ਉਹਨਾਂ ਨੂੰ ਪੱਥਰ ਦੇ ਟੁਕੜੇ ਮਿਲੇ ਹਨ।

GoldPhoto

ਇਸ ਤੋਂ ਬਾਅਦ ਉਹਨਾਂ ਨੇ ਬੈਂਕ ਮੈਨੇਜਰ ਅਤੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ। ਜਦੋਂ ਮਾਮਲਾ ਜ਼ਿਆਦਾ ਵਧ ਗਿਆ ਤਾਂ ਬੈਂਕ ਮੈਨੇਜਰ ਨੇ ਕਿਹਾ ਕਿ ਲੌਕਰ ਦੀ ਚਾਬੀ ਸਿਰਫ ਗਾਹਕ ਕੋਲ ਹੀ ਹੁੰਦੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement