
ਪਿਛਲੇ ਸਮੇ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ `ਚ ਵਾਧਾ ਹੋ ਰਿਹਾ ਸੀ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ
ਨਵੀਂ ਦਿੱਲੀ: ਪਿਛਲੇ ਸਮੇ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ `ਚ ਵਾਧਾ ਹੋ ਰਿਹਾ ਸੀ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨਾਲ ਲੋਕਾਂ ਦੀ ਜੇਬ `ਤੇ ਖਾਸਾ ਅਸਰ ਦੇਖਣ ਨੂੰ ਮਿਲਿਆ। ਸੋਮਵਾਰ ਨੂੰ ਰਾਜਧਾਨੀ ਦਿੱਲੀ ਸਮੇਤ ਪ੍ਰਮੁੱਖ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਦਿੱਲੀ ਵਿਚ ਅੱਜ ਪਟਰੋਲ 7 ਪੈਸੇ ਪ੍ਰਤੀ ਲਿਟਰ ਅਤੇ ਡੀਜਲ 9 ਪੈਸੇ ਪ੍ਰਤੀ ਲਿਟਰ ਤਕ ਸਸਤਾ ਹੋਇਆ ਹੈ।
Petrol and Diesel
ਧਿਆਨ ਯੋਗ ਹੈ ਕਿ ਸਰਕਾਰੀ ਤੇਲ ਵਿਪਣਨ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਰੋਜਾਨਾ ਸਵੇਰੇ 6 ਵਜੇ ਤੇਲ ਦੀਆਂ ਕੀਮਤਾਂ ਵਿਚ ਸੰਸ਼ੋਧਨ ਕਰਦੀ ਹੈ। ਤੁਹਾਨੂੰ ਦਸ ਦੇਈਏ ਕੇ ਅੱਜ ਦਿੱਲੀ ਵਿਚ ਇਕ ਲਿਟਰ ਪੈਟਰੋਲ ਦੀ ਕੀਮਤ 76 .30 ਰੁਪਏ , ਕੋਲਕਾਤਾ ਵਿੱਚ 79 .15 ਰੁਪਏ ਪ੍ਰਤੀ ਲਿਟਰ, ਮੁੰਬਈ ਵਿਚ 83 . 75 ਰੁਪਏ ਪ੍ਰਤੀ ਲਿਟਰ ਅਤੇ ਚੇਂਨਈ ਵਿੱਚ 79 . 25 ਰੁਪਏ ਪ੍ਰਤੀ ਲਿਟਰ ਰਹੀ ਹੈ ।
Petrol and Diesel
ਉਥੇ ਹੀ ਡੀਜਲ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ ਇਸਦੇ ਮੁੱਲ 67 . 89 ਰੁਪਏ ਪ੍ਰਤੀ ਲਿਟਰ , ਕੋਲਕਾਤਾ ਵਿੱਚ 70 . 56 ਰੁਪਏ ਪ੍ਰਤੀ ਲਿਟਰ , ਮੁੰਬਈ ਵਿੱਚ 72 . 07 ਰੁਪਏ ਪ੍ਰਤੀ ਲਿਟਰ ਅਤੇ ਚੇਂਨਈ ਵਿਚ 71 .70 ਰੁਪਏ ਪ੍ਰਤੀ ਲਿਟਰ ਰਹੀ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸੰਸਾਰਿਕ ਪਧਰ ਉਤੇ ਕੱਚੇ ਤੇਲ ਦੀਆਂ ਕੀਮਤਾਂ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਏ ਦੀ ਹਾਲਤ ਦੇ ਆਧਾਰ ਉਤੇ ਹੀ ਸਰਕਾਰੀ ਤੇਲ ਵਿਪਅਨ ਕੰਪਨੀਆਂ ਅਤੇ ਡੀਜਲ ਦੀਆਂ ਕੀਮਤਾਂ ਵਿਚ ਸੰਸ਼ੋਧਨ ਕਰਦੀਆਂ ਹਨ।
Petrol and Diesel
ਵਰਤਮਾਨ ਵਿੱਚ ਡਬਲਿਊਟੀਆਈ ਕਰੂਡ ਦੀ ਕੀਮਤ 68 .13 ਡਾਲਰ ਪ੍ਰਤੀ ਬੈਰਲ ਅਤੇ ਬਰੇਂਟ ਕਰੂਡ ਦੀ ਕੀਮਤ 72 .97 ਡਾਲਰ ਪ੍ਰਤੀ ਬੈਰਲ ਹੈ। ਭਾਰਤ ਆਪਣੀ ਜ਼ਰੂਰਤ ਦੇ ਕੱਚੇ ਤੇਲ ਦਾ 80 ਫੀਸਦ ਹਿੱਸਾ ਆਯਾਤ ਕਰਦਾ ਹੈ। ਤੁਹਾਨੂੰ ਦਸ ਦੇਈਏ ਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਗਿਰਾਵਟ ਦੇ ਕਾਰਨ ਲੋਕਾਂ ਨੂੰ ਕਾਫੀ ਰਾਹਤ ਮਿਲ ਜਾਵੇਗੀ।