
ਪੈਟਰੋਲ- ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਆਮ ਜਨਤਾ ਨੂੰ ਅਜੇ ਰਾਹਤ ਵੀ ਨਹੀਂ ਮਿਲੀ ਸੀ ਕਿ ਮਹਿੰਗਾਈ ਦੀ ਇਕ ਹੋਰ ਮਾਰ ਪੈ ਗਈ..........
ਦਿੱਲੀ : ਪੈਟਰੋਲ- ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਆਮ ਜਨਤਾ ਨੂੰ ਅਜੇ ਰਾਹਤ ਵੀ ਨਹੀਂ ਮਿਲੀ ਸੀ ਕਿ ਮਹਿੰਗਾਈ ਦੀ ਇਕ ਹੋਰ ਮਾਰ ਪੈ ਗਈ| ਲਗਾਤਾਰ 16ਵੇਂ ਦਿਨ ਵੀ ਪੈਟਰੋਲ 16 ਪੈਸੇ ਅਤੇ ਡੀਜ਼ਲ 14 ਪੈਸੇ ਮਹਿੰਗਾ ਹੋਇਆ| ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧਣ ਦੇ ਨਾਲ ਆਮ ਜਨਤਾ ਨੂੰ ਇਕ ਹੋਰ ਝਟਕਾ ਲੱਗਿਆ ਹੈ| ਦਿਲੀ ਵਿਚ ਹੁਣ ਦੀ ਕੀਮਤ 1.36 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਐਨਸੀਆਰ ਵਿਚ ਸੀਐਨਜੀ 1.55 ਪ੍ਰਤੀ ਕਿਲਗ੍ਰਾਮ ਮਹਿੰਗੀ ਹੋ ਗਈ ਹੈ| ਇੰਦਰਪ੍ਰਸਥ ਗੈਸ ਲਿ. (ਆਈਜੀਐਲ) ਨੇ ਬਿਆਨ ਵਿਚ ਕਿਹਾ ਕਿ ਰੁਪਏ ਵਿਚ ਗਿਰਾਵਟ ਅਤੇ ਨੈਚੁਰਲ ਗੈਸ ਦੀਆਂ ਕੀਮਤਾਂ ਵਿਚ ਬੜ੍ਹੋਤਰੀ ਨਾਲ ਕੱਚੇ ਮਾਲ ਦੀ ਲਾਗਤ ਵਧੀ ਹੈ ਜਿਸ ਕਾਰਨ ਇਹ ਕਦਮ ਚੁੱਕਣਾ ਪਿਆ ਹੈ|
Indraprastha Gas Ltd. (IGL)ਸੀਐਨਜੀ ਦੀ ਕੀਮਤ ਵਿਚ ਵਾਧੇ ਦੇ ਕੁਝ ਦੇਰ ਬਾਅਦ ਹੀ ਕਾਂਗਰਸ ਨੇ ਮੋਦੀ ਸਰਕਾਰ ਉੱਤੇ ਹਮਲਾ ਬੋਲਿਆ ਅਤੇ ਇਲਜ਼ਾਮ ਲਗਾਇਆ ਕਿ ਆਮ ਲੋਕਾਂ ਦੀ ਭਾਰੀ ਕਮਾਈ ਨੂੰ ਬਰਬਾਦ ਕਰਨਾ ਬੀਜੇਪੀ ਦਾ ਇਕਮਾਤਰ ਏਜੇਂਡਾ ਹੈ| ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ 15 ਦਿਨ ਤਕ ਲਗਾਤਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਆਮ ਆਦਮੀ ਦੀ ਜੇਬ ਉੱਤੇ ਚਪਤ ਲਗਾਉਣ ਦਾ ਕੰਮ ਕੀਤਾ| ਹੁਣ ਦਿੱਲੀ ਵਿਚ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵੀ ਵਧਾ ਦਿੱਤੀ ਗਈਆਂ|
CNGਦਿੱਲੀ ਵਿਚ ਸੀਐਨਜੀ 41.97 ਰੁਪਏ ਪ੍ਰਤੀ ਕਿਲੋਗ੍ਰਾਮ, ਉਥੇ ਹੀ ਦਿੱਲੀ ਦੇ ਆਲੇ ਦੁਆਲੇ ਦੇ ਇਲਾਕਿਆਂ ਨੋਇਡਾ, ਗਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿਚ ਸੀਐਨਜੀ ਦੀ ਕੀਮਤ 1.55 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਵਾਧੇ ਨਾਲ 48.60 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ| ਆਈਜੀਐਲ ਨੇ ਕਿਹਾ ਪ੍ਰੋਡਕਸ਼ਨ ਦੀ ਲਾਗਤ ਵਿਚ ਇਜ਼ਾਫੇ ਦੀ ਵਜ੍ਹਾ ਨਾਲ ਸੀਐਨਜੀ ਕੀਮਤਾਂ ਵਿਚ ਵਾਧਾ ਕਰਨਾ ਜ਼ਰੂਰੀ ਹੋ ਗਿਆ ਸੀ| ਆਈਜੀਐਲ ਨੇ ਕਿਹਾ ਕਿ 12:30 ਵਜੇ ਤੋਂ ਸਵੇਰੇ 5:30 ਵਜੇ ਤੱਕ ਕੁੱਝ ਚੁਨਿੰਦਾ ਆਉਟਲੇਟਸ ਉੱਤੇ ਸੀਐਨਜੀ ਦੇ ਵਿਕਰੀ ਵਿਚ 1.50 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਛੂਟ ਜਾਰੀ ਰਹੇਗੀ| ਦਿੱਲੀ ਵਿਚ ਸੀਐਨਜੀ ਦੀ ਕੀਮਤ 40.47 ਰੁਪਏ ਅਤੇ ਨੋਇਡਾ, ਗਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿਚ 47.10 ਰੁਪਏ ਕਿਲੋਗ੍ਰਾਮ ਰਹੇਗੀ|
Petrol-Dieselਦਿੱਲੀ ਵਿਚ ਪੈਟਰੋਲ ਦੀ ਕੀਮਤ 78.43 ਰੁਪਏ ਹੋ ਗਈ| ਮੁੰਬਈ ਵਿਚ ਇਸਦੀ ਕੀਮਤ 86.24 ਰੁਪਏ ਪਹੁੰਚ ਗਈ ਹੈ| ਕੋਲਕਾਤਾ ਵਿਚ ਪੈਟਰੋਲ 81.06 ਰੁਪਏ ਉੱਤੇ ਪਹੁੰਚ ਗਿਆ ਜਦੋਂ ਕਿ ਚੇਨਈ ਵਿਚ ਇਸਦੀ ਕੀਮਤ 81.43 ਰੁਪਏ ਪ੍ਰਤੀ ਲੀਟਰ ਰਹੀ| ਦਿਲੀ ਵਿਚ ਡੀਜ਼ਲ ਦੀ ਕੀਮਤ 69.31 ਰੁਪਏ ਪ੍ਰਤੀ ਲੀਟਰ ਸੀ ਜਦੋਂ ਕਿ ਮੁੰਬਈ ਵਿਚ ਇਸਦੇ ਮੁੱਲ 73.79 ਰੁਪਏ ਪ੍ਰਤੀ ਲੀਟਰ ਹੈ| (ਏਜੰਸੀ)