ਹੜਤਾਲ ਅਤੇ ਬਾਰਸ਼ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਨੇ ਫੜੀ ਰਫਤਾਰ
Published : Jul 23, 2018, 4:59 pm IST
Updated : Jul 23, 2018, 4:59 pm IST
SHARE ARTICLE
Vegetables
Vegetables

ਪੰਜਾਬ `ਚ ਪਿਛਲੇ ਕੁਝ ਸਮੇਂ ਤੋਂ ਹੋ ਰਹੀ ਬਾਰਿਸ਼ ਅਤੇ ਟਰੱਕ ਅਪਰੇਟਰਾਂ ਦੀ ਹੜਤਾਲ ਦੇ ਦੌਰਾਨ ਸਬਜ਼ੀਆਂ ਦੇ ਰੇਟਾਂ `ਚ ਕਾਫੀ ਵਾਧਾ ਹੋਇਆ ਹੈ। ਤੁਹਾਨੂੰ ਦਸ

ਪੰਜਾਬ `ਚ ਪਿਛਲੇ ਕੁਝ ਸਮੇਂ ਤੋਂ ਹੋ ਰਹੀ ਬਾਰਿਸ਼ ਅਤੇ ਟਰੱਕ ਅਪਰੇਟਰਾਂ ਦੀ ਹੜਤਾਲ ਦੇ ਦੌਰਾਨ ਸਬਜ਼ੀਆਂ ਦੇ ਰੇਟਾਂ `ਚ ਕਾਫੀ ਵਾਧਾ ਹੋਇਆ ਹੈ। ਤੁਹਾਨੂੰ ਦਸ ਦੇਈਏ ਕੇ ਕੁਝ ਦਿਨਾਂ ਤੋਂ ਸਬਜ਼ੀਆਂ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਦਸਿਆ ਜਾ ਰਿਹਾ ਹੈ ਕੇ ਮੰਡੀ 'ਚ ਮਟਰ 100, ਫੁੱਲਗੋਭੀ 60 ਅਤੇ ਕਰੇਲਾ 50 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।ਸਬਜ਼ੀ ਦੀ ਇਸ ਵਧਦੀ ਹੋਈ ਕੀਮਤ ਨੇ ਲੋਕਾਂ ਦੀਆਂ ਜੇਬਾਂ `ਤੇ ਕਾਫੀ ਅਸਰ ਪਾਇਆ ਹੈ।

vegetabels vegetabels

ਦਸ ਦੇਈਏ ਕੇ ਟਰੱਕ ਆਪਰੇਟਰਾਂ ਦੀ ਲਗਾਤਾਰ ਚਲ ਰਹੀ ਹੜਤਾਲ ਅੱਜ ਚੌਥੇ ਦਿਨ 'ਚ ਪ੍ਰਵੇਸ਼ ਕਰ ਗਈ ਹੈ। ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਹੜਤਾਲ ਕਾਰਨ ਅੰਬ ਅਤੇ ਕੇਲੇ ਤੋਂ ਇਲਾਵਾ ਪਿਆਜ਼, ਨਿੰਬੂ ਅਤੇ ਅਦਰਕ ਦੀ ਸਪਲਾਈ ਬੰਦ ਹੋਣ ਕਾਰਨ ਇਨ੍ਹਾਂ ਦੀਆਂ ਕੀਮਤਾਂ `ਚ ਕਾਫੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਜਿਸ ਨਾਲ ਆਮ ਲੋਕਾਂ `ਤੇ ਤਾ ਅਸਰ ਪਵੇਗਾ ਹੀ ਨਾਲ ਕਿਸਾਨਾਂ `ਤੇ ਵੀ ਕਾਫੀ ਅਸਰ ਪੈ ਸਕਦਾ ਹੈ।

vegetabels vegetabels

ਦੱਸਣਯੋਗ ਹੈ ਕੇ ਹਿਮਾਚਲ ਨੂੰ ਛੱਡ ਕੇ ਹੋਰ ਜ਼ਿਲਿਆਂ ਤੋਂ ਆਉਣ ਵਾਲੇ ਫਲ ਅਤੇ ਸਬਜ਼ੀਆਂ ਦੀ ਸਪਲਾਈ ਪੂਰੀ ਤਰਾਂ ਨਾਲ ਬੰਦ ਹੋਣ ਕਾਰਨ ਇਨ੍ਹਾਂ ਦੀਆਂ ਕੀਮਤਾਂ ਹੋਰ ਜ਼ਿਆਦਾ ਵਧ ਸਕਦੀਆਂ ਹਨ। ਕਿਹਾ ਜਾ ਰਿਹਾ ਹੈ ਕੇ ਇਸ ਵਧਦੀ ਹੋਈ ਕੀਮਤ ਦੇ ਕਾਰਨ ਘਰਾਂ ਦੇ ਰਸੋਈ ਘਰ ਦਾ ਬਜਟ ਗੜਬੜਾਉਣ ਲਗ ਗਿਆ ਹੈ।

vegetabels vegetabels

ਲੋਕਾਂ ਨੂੰ ਪਹਿਲਾ ਦੇ ਮੁਕਾਬਲੇ ਜਿਆਦਾ ਜੇਬ ਢਿਲੀ ਕਰਨੀ ਪੈ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕੇ ਦਿਨ ਬ ਦਿਨ ਵੱਧ ਰਹੀਆਂ ਕੀਮਤਾਂ ਨੇ ਜਿਉਣਾ ਔਖਾ ਕਰ ਦਿਤਾ ਹੈ। ਤੁਹਾਨੂੰ ਦਸ ਦੇਈਏ ਕੇ ਭਿੰਡੀ 25 ਰੁਪਏ ਤੋਂ ਵੱਧ ਕੇ40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ।  ਪਰ ਕਿਹਾ ਜਾ ਰਿਹਾ ਕੇ ਮਟਰ ਨੇ ਤਾ ਸੈਂਕੜਾ ਹੀ ਲਗਾ ਦਿੱਤਾ ਹੈ। 

fruitsfruits

ਇਸੇ ਤਰਾਂ ਦੂਸਰੀਆਂ ਸਬਜ਼ੀਆਂ ਜਿਵੇ ਕੇ ਟਿੰਡੋ 30 ਰੁਪਏ ਤੋਂ ਵੱਧ ਕੇ 80 ਰੁਪਏ ਪ੍ਰਤੀ ਕਿਲੋ ,ਬੈਗਨ 20 ਰੁਪਏ ਤੋਂ ਵੱਧ ਕੇ 30, ਕਰੇਲਾ 20 ਰੁਪਏ ਤੋਂ ਵੱਧ ਕੇ 50 ਰੁਪਏ ਅਤੇ ਫਲੀਆਂ ਦੀ ਕੀਮਤ 30 ਰੁਪਏ ਤੋਂ ਵੱਧ ਕੇ 50 ਰੁਪਏ ਤੱਕ ਹੋ ਗਈ ਹੈ। ਅਦਕਰ 70 ਰੁਪਏ ਤੋਂ 110 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement