
ਬਾਗਵਾਨੀ ਵਿਭਾਗ ਵੱਲੋਂ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਲੋਕਾਂ ਨੂੰ ਪੌਸ਼ਟਿਕ ਤੇ ਖੁਰਾਕੀ ਤੱਤਾ ਨਾਲ ਭਰਪੂਰ ਸੁਕੈਸ ਅਤੇ ਫ਼ਲਾਂ ਦਾ ਜੂਸ
ਲੁਧਿਆਣਾ 27, ਜੂਨ ( ਐਸ. ਪੀ. ਸਿੰਘ)- ਬਾਗਵਾਨੀ ਵਿਭਾਗ ਵੱਲੋਂ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਲੋਕਾਂ ਨੂੰ ਪੌਸ਼ਟਿਕ ਤੇ ਖੁਰਾਕੀ ਤੱਤਾ ਨਾਲ ਭਰਪੂਰ ਸੁਕੈਸ ਅਤੇ ਫ਼ਲਾਂ ਦਾ ਜੂਸ ਨਾ ਲਾਭ ਨਾ ਹਾਨੀ ਦੇ ਅਧਾਰ 'ਤੇ ਵੇਚੇ ਜਾ ਰਹੇ ਹਨ। ਇਸ ਵਿੱਚ ਲੀਚੀ, ਅੰਬ, ਸੰਤਰਾ, ਨਿੰਬੂ, ਅਨਾਨਾਸ, ਬਿੱਲ, ਜਾਮਨ ਤੋਂ ਸੁਕੈਸ਼, ਜੂਸ, ਜੈਮ, ਅਚਾਰ, ਚਟਣੀਆਂ ਤੇ ਮੁਰੱਬੇ ਆਦਿ ਸ਼ਾਮਲ ਹਨ। ਡਿਪਟੀ ਡਾਇਰੈਕਟਰ ਬਾਗਵਾਨੀ ਵਿਭਾਗ ਜਗਦੇਵ ਸਿੰਘ ਨੇ ਦੱਸਿਆ ਕਿ ਇਹ ਸਾਰੇ ਪ੍ਰੋਡਕਟ ਸਿਹਤ ਲਈ ਜਰੂਰੀ ਤੱਤਾਂ ਸਮੇਤ ਪੋਸ਼ਟਿਕਤਾ ਭਰਪੂਰ ਹਨ।
Punjab Agricultureਉਹਨਾਂ ਦੱਸਿਆ ਕਿ ਸਰਕਾਰੀ ਫ਼ਲ ਸੁਰੱਖਿਆ ਪ੍ਰਯੋਗਸ਼ਾਲਾ ਵਿੱਚ ਵਿਦਿਅਰਥੀਆਂ ਅਤੇ ਔਰਤਾਂ ਨੂੰ ਫ਼ਲਾਂ ਨੂੰ ਸੁਰੱਖਿਅਤ ਰੱਖਣ ਅਤੇ ਫ਼ਲ ਪਦਾਰਥ ਤਿਆਰ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਇਸ ਵਿੱਤੀ ਸਾਲ ਦੌਰਾਨ 10 ਲੱਖ ਰੁਪਏ ਦੀ ਵਿਕਰੀ ਕਰਨ ਦਾ ਟੀਚਾ ਮਿਥਿਆ ਗਿਆ ਹੈ। ਡਿਪਟੀ ਡਾਇਰੈਕਟਰ ਬਾਗਵਾਨੀ ਵਿਭਾਗ ਨੇ ਦੱਸਿਆ ਕਿ ਵਿਭਾਗ ਵੱਲੋਂ ਸੈਮੀਨਾਰ ਅਯੋਜਿਤ ਕਰਕੇ ਪੌਸ਼ਟਿਕ ਫ਼ਲਾਂ ਅਤੇ ਸਬਜ਼ੀਆਂ ਦੀ ਸਿਹਤ ਪ੍ਰਤੀ ਫਾਇਦਿਆਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
Agricultureਇਸ ਦੇ ਨਾਲ ਹੀ ਵਿਭਾਗ ਵੱਲੋਂ ਪੈਂਡੂ ਇਲਾਕਿਆ ਵਿੱਚ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਆਪਣੇ ਘਰਾਂ ਵਿੱਚ ਸਬਜ਼ੀ ਉਗਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਪਿੰਡਾਂ ਮੰਡਿਆਣੀ, ਭੌਰਲਾ, ਲੋਪੋਂ, ਦੁਲੇ, ਸੁਧਾਰ, ਬੋਪਾਰਾਏ, ਰਾੜਾ, ਮਿਊਂਵਾਲ, ਜਮਾਲਪੁਰ ਲੇਲੀ ਅਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਸਮੇਤ ਪੀ.ਏ.ਯੂ. ਵਿੱਚ ਕਿਸਾਨਾਂ ਨੂੰ ਘਰਾਂ ਦੇ ਪੱਧਰ 'ਤੇ ਔਰਗੈਨਿਕ ਸਬਜ਼ੀਆਂ ਉਗਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।