
ਰੇਹੜੀ ਲਗਾਉਣ ਵਾਲੇ ਛੋਟੇ ਕਾਰੋਬਾਰੀ ਹੁਣ ਆਤਮ ਨਿਰਭਰ ਨਿਧੀ ਯੋਜਨਾ ਦੇ ਤਹਿਤ 10 ਹਜ਼ਾਰ ਰੁਪਏ ਤੱਕ ਦਾ ਲੋਨ ਲੈ ਸਕਦੇ ਹਨ।
ਨਵੀਂ ਦਿੱਲੀ: ਰੇਹੜੀ ਲਗਾਉਣ ਵਾਲੇ ਛੋਟੇ ਕਾਰੋਬਾਰੀ ਹੁਣ ਆਤਮ ਨਿਰਭਰ ਨਿਧੀ ਯੋਜਨਾ ਦੇ ਤਹਿਤ 10 ਹਜ਼ਾਰ ਰੁਪਏ ਤੱਕ ਦਾ ਲੋਨ ਲੈ ਸਕਦੇ ਹਨ। ਇਸ ਦੇ ਲਈ ਦੇਸ਼ ਭਰ ਵਿਚ 3.8 ਲੱਖ ਸੇਵਾ ਕੇਂਦਰ (Common Service Centre) ਜ਼ਰੀਏ ਅਪਲਾਈ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਸਰਕਾਰ ਦੀ ਡਿਜ਼ੀਟਲ ਅਤੇ ਈ-ਗਵਰਨੈਂਸ ਸੇਵਾ ਯੂਨਿਟ ਸੀਐਸਸੀ ਨੇ ਦਿੱਤੀ ਹੈ।
Street vendors
ਪ੍ਰਧਾਨ ਮੰਤਰੀ ਸਟਰੀਟ ਵੈਂਡਰਜ਼ ਆਤਮ ਨਿਰਭਰ ਯੋਜਨਾ ਲਈ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਤਰ੍ਹਾਂ ਫੰਡ ਦਿੱਤਾ ਜਾਵੇਗਾ। ਇਸ ਯੋਜਨਾ ਦੇ ਤਹਿਤ ਰੇਹੜੀ ਆਦਿ ਲਗਾਉਣ ਵਾਲੇ ਛੋਟੇ ਕਾਰੋਬਾਰੀਆਂ ਨੂੰ ਦਸ ਹਜ਼ਾਰ ਰੁਪਏ ਤੱਕ ਦੀ ਵਰਕਿੰਗ ਕੈਪੀਟਲ ਉਪਲਬਧ ਕਰਵਾਈ ਜਾਵੇਗੀ। ਯੋਜਨਾ ਦੇ ਤਹਿਤ ਕਰਜ਼ ਲੈਣ ਵਾਲੇ ਇਹਨਾਂ ਉੱਦਮੀਆਂ ਨੂੰ ਕਰਜ਼ੇ ਦੀ ਨਿਯਮਤ ਅਦਾਇਗੀ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਡਿਜ਼ੀਟਲ ਲੈਣ-ਦੇਣ 'ਤੇ ਇਨਾਮ ਵੀ ਦਿੱਤੇ ਜਾਂਦੇ ਹਨ।
Street vendors
ਇਸ ਯੋਜਨਾ ਨਾਲ ਰੇਹੜੀ ਆਦਿ ਕਾਰੋਬਾਰ ਵਾਲਿਆਂ ਲਈ ਨਵੇਂ ਮੌਕੇ ਪੈਦਾ ਹੋਣਗੇ। ਸੀਐਸਸੀ ਯੋਜਨਾ ਦੇ ਤਹਿਤ ਇਹਨਾਂ ਛੋਟੇ ਕਾਰੋਬਾਰੀਆਂ ਦੀ ਰਜਿਸਟਰੇਸ਼ਨ ਕਰਵਾਉਣ ਵਿਚ ਮਦਦ ਕਰੇਗੀ। ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਵਿੱਤ ਸੰਯੁਕਤ ਸਕੱਤਰ ਸੰਜੇ ਕੁਮਾਰ ਨੇ ਕਿਹਾ ਕਿ ਯੋਜਨਾ ਦੇ ਤਹਿਤ ਸ਼ਹਿਰੀ ਖੇਤਰ ਦੇ ਰੇਹੜੀ ਵਾਲਿਆਂ ਨੂੰ ਦਸ ਹਜ਼ਾਰ ਰੁਪਏ ਤੱਕ ਦੀ ਵਰਕਿੰਗ ਕੈਪੀਟਲ ਉਪਲਬਧ ਹੋਵੇਗੀ।
Loan
ਇਹ ਪੂੰਜੀ ਇਕ ਸਾਲ ਦੀ ਮਿਆਦ ਲਈ ਹੋਵੇਗੀ ਅਤੇ ਇਸ ਦਾ ਭੁਗਤਾਨ ਕਿਸ਼ਤਾਂ ਵਿਚ ਕਰਨਾ ਹੋਵੇਗਾ। ਉਹਨਾਂ ਕਿਹਾ ਕਿ ਇਸ ਲੋਨ ਲਈ ਕਰਜ਼ ਦੇਣ ਵਾਲੀਆਂ ਸੰਸਥਾਵਾਂ ਵੱਲ਼ੋਂ ਕੋਈ ਗਰੰਟੀ ਨਹੀਂ ਲਈ ਜਾਵੇਗੀ। ਸਾਰੇ ਕਾਰੋਬਾਰੀਆਂ ਨੂੰ ਡਿਜ਼ੀਟਲ ਲੈਣਦੇਣ ਕਰਨਾ ਹੋਵੇਗਾ, ਉਹਨਾਂ ਨੂੰ ਇਸ ਵਿਚ ਕੈਸ਼ਬੈਕ ਦਾ ਆਫਰ ਮਿਲੇਗਾ।
Street vendor
ਕੁਮਾਰ ਨੇ ਕਿਹਾ ਕਿ ਯੋਜਨਾ ਲਈ SIDBI ਸਕੀਮ ਨੂੰ ਲਾਗੂ ਕਰਨ ਵਾਲੀ ਏਜੰਸੀ ਹੈ ਅਤੇ ਹੁਣ ਇਸ ਦੇ ਤਹਿਤ ਦੋ ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜਦਕਿ 50 ਹਜ਼ਾਰ ਕਾਰੋਬਾਰੀਆਂ ਨੂੰ ਕਰਜ਼ ਮਨਜ਼ੂਰ ਕੀਤੇ ਗਏ ਹਨ।