Pashu Kisan Credit Card Scheme: ਕਿਸਾਨਾਂ ਨੂੰ ਬਿਨਾਂ ਗਰੰਟੀ ਮਿਲੇਗਾ 1.80 ਲੱਖ ਦਾ ਲੋਨ
Published : Jul 20, 2020, 4:30 pm IST
Updated : Jul 20, 2020, 4:30 pm IST
SHARE ARTICLE
Farmer
Farmer

ਕੇਂਦਰ ਸਰਕਾਰ ਦੀ ਕਿਸਾਨ ਕ੍ਰੈਡਿਟ ਕਾਰਡ ਸਕੀਮ ਦੀ ਤਰ੍ਹਾਂ ਹਰਿਆਣਾ ਦੀ ਸਰਕਾਰ ਨੇ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਸਕੀਮ ਸ਼ੁਰੂ ਕੀਤੀ ਹੈ।

ਚੰਡੀਗੜ੍ਹ: ਕੇਂਦਰ ਸਰਕਾਰ ਦੀ ਕਿਸਾਨ ਕ੍ਰੈਡਿਟ ਕਾਰਡ ਸਕੀਮ ਦੀ ਤਰ੍ਹਾਂ ਹਰਿਆਣਾ ਦੀ ਸਰਕਾਰ ਨੇ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਸਕੀਮ ਸ਼ੁਰੂ ਕੀਤੀ ਹੈ। ਇਹ ਕ੍ਰੈਡਿਟ ਕਾਰਡ ਸੂਬੇ ਦੇ ਲਗਭਗ 6 ਲੱਖ ਪਸ਼ੂਪਾਲਕਾਂ ਨੂੰ ਜਾਰੀ ਕੀਤੇ ਜਾਣਗੇ। ਇਸ ਕ੍ਰੈਡਿਟ ਕਾਰਡ ‘ਤੇ ਕਿਸਾਨਾਂ ਨੂੰ 1 ਲੱਖ 80 ਹਜ਼ਾਰ ਰੁਪਏ ਦਾ ਲੋਨ ਬਿਨਾਂ ਕਿਸੇ ਗਰੰਟੀ ਤੋਂ ਮੁਹੱਇਆ ਕਰਵਾਇਆ ਜਾਵੇਗਾ।

Dairy Farm Dairy Farm

ਇਸ ਦੀ ਜਾਣਕਾਰੀ ਸੂਬੇ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਦਿੱਤੀ ਹੈ। ਇਸ ਦੇ ਤਹਿਤ ਹੁਣ ਤੱਕ 1,40,000 ਪਸ਼ੂਪਾਲਕਾਂ ਦੇ ਫਾਰਮ ਭਰਵਾਏ ਜਾ ਚੁੱਕੇ ਹਨ। ਪਸ਼ੂਪਾਲਕ ਇੱਛਾ ਅਨੁਸਾਰ ਅਪਣੇ ਕਿਸਾਨ ਕ੍ਰੈਡਿਟ ਕਾਰਨ ਬਣਵਾ ਸਕਦੇ ਹਨ। ਇਕ ਗਾਂ ਲਈ 40,783 ਰੁਪਏ ਜਦਕਿ ਮੱਝ ਲਈ 60,249 ਰੁਪਏ ਦਾ ਕਰਜ਼ ਦਿੱਤਾ ਜਾਵੇਗਾ।

Dairy Farm Dairy Farm

ਕਾਰਡ ਬਣਵਾਉਣ ਲਈ ਲੋੜੀਂਦੇ ਦਸਤਾਵੇਜ਼

-ਇੱਛੁੱਕ ਪਸ਼ੂਪਾਲਕ ਜਾਂ ਕਿਸਾਨਾਂ ਨੂੰ ਪਸ਼ੂਧਨ ਕ੍ਰੈਡਿਟ ਕਾਰਡ ਬਣਵਾਉਣ ਲਈ ਬੈਂਕ ਵੱਲੋਂ ਕੇਵਾਈਸੀ ਕਰਵਾਉਣਾ ਹੋਵੇਗਾ।

FarmerFarmer

-ਕੇਵਾਈਸੀ ਲਈ ਕਿਸਾਨਾਂ ਨੂੰ ਅਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਦੇਣੀ ਹੋਵੇਗੀ।

- ਅਰਜ਼ੀ ਫਾਰਮ ਦੇ ਤਸਦੀਕ ਹੋਣ ਤੋਂ ਬਾਅਦ, ਤੁਹਾਡਾ ਪਸ਼ੂ ਕ੍ਰੈਡਿਟ ਕਾਰਡ 1 ਮਹੀਨੇ ਦੇ ਅੰਦਰ ਹੀ ਤਿਆਰ ਹੋ ਜਾਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement