
ਪੁਲਿਸ ਨੇ ਲੁਟੇਰੇ ਜੋੜੇ ਭਾਸਕਰ ਅਤੇ ਸਿੰਧੂਜਾ ਨੂੰ ਕੀਤਾ ਗ੍ਰਿਫ਼ਤਾਰ
3 ਹੋਰ ਮੁਲਜ਼ਮਾਂ ਦੀ ਭਾਲ ਜਾਰੀ
ਬੇਂਗਲੁਰੂ : ਤਾਮਿਲਨਾਡੂ ਦੇ ਇਕ ਜੋੜੇ ਨੂੰ ਬੇਂਗਲੁਰੂ ਵਿਚ 2.5 ਟਨ ਟਮਾਟਰਾਂ ਨਾਲ ਭਰੇ ਟਰੱਕ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਦੇ ਅਨੁਸਾਰ, ਵੇਲੋਰ-ਅਧਾਰਤ ਜੋੜੇ, ਹਾਈਵੇ ਲੁਟੇਰਾ ਗਿਰੋਹ ਦੇ ਮੈਂਬਰਾਂ ਨੇ 8 ਜੁਲਾਈ ਨੂੰ ਚਿਤਰਦੁਰਗਾ ਜ਼ਿਲ੍ਹੇ ਦੇ ਚਿਕਕਾਜਲਾ ਵਿਖੇ ਹਿਰੀਯੂਰ ਦੇ ਇਕ ਕਿਸਾਨ ਮਲੇਸ਼ ਨੂੰ ਰੋਕਿਆ ਅਤੇ ਇਹ ਕਹਿ ਕੇ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿਤੀ ਹੈ।
ਇਹ ਵੀ ਪੜ੍ਹੋ: 500 ਫੁੱਟ ਡੂੰਘੀ ਖੱਡ 'ਚ ਡਿਗੀ ਮਨਾਲੀ ਤੋਂ ਪਰਤ ਰਹੇ ਸੈਲਾਨੀਆਂ ਦੀ ਕਾਰ
ਪੁਲਿਸ ਅਨੁਸਾਰ ਜਦੋਂ ਮੱਲੇਸ਼ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿਤਾ ਤਾਂ ਪਤੀ-ਪਤਨੀ ਨੇ ਉਸ ਦੀ ਕੁੱਟਮਾਰ ਕਰ ਕੇ ਉਸ ਨੂੰ ਟਰੱਕ ਵਿਚੋਂ ਬਾਹਰ ਕੱਢ ਦਿਤਾ ਅਤੇ ਢਾਈ ਲੱਖ ਰੁਪਏ ਤੋਂ ਵੱਧ ਦੀ ਕੀਮਤ ਦਾ ਢਾਈ ਟਨ ਟਮਾਟਰ ਲੈ ਕੇ ਫਰਾਰ ਹੋ ਗਏ।
ਪੁਲਿਸ ਨੇ ਦਸਿਆ ਕਿ ਕਿਸਾਨ ਦੀ ਸ਼ਿਕਾਇਤ 'ਤੇ ਆਰ.ਐੱਮ.ਸੀ. ਯਾਰਡ ਪੁਲਿਸ ਨੇ ਗਿਰੋਹ ਦਾ ਪਤਾ ਲਗਾ ਕੇ ਸ਼ਨੀਵਾਰ ਨੂੰ ਭਾਸਕਰ (28) ਅਤੇ ਉਸ ਦੀ ਪਤਨੀ ਸਿੰਧੂਜਾ (26) ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਉਨ੍ਹਾਂ ਦੇ ਤਿੰਨ ਹੋਰ ਸਾਥੀ ਅਜੇ ਫਰਾਰ ਹਨ।