ਹੁਣ ਖੰਡ 'ਤੇ ਪੈ ਸਕਦੀ ਹੈ ਮਹਿੰਗਾਈ ਦੀ ਮਾਰ
Published : Nov 23, 2019, 8:27 am IST
Updated : Nov 23, 2019, 8:39 am IST
SHARE ARTICLE
Sugar
Sugar

ਮਹਾਰਾਸ਼ਟਰ ਤੇ ਕਰਨਾਟਕ 'ਚ ਖੰਡ ਉਤਪਾਦਨ 'ਚ ਕਮੀ ਦੀ ਵਜ੍ਹਾ ਹੜ੍ਹ ਤੇ ਬੇਮੌਸਮੇ ਮੀਂਹ ਕਾਰਨ ਫਸਲ ਦਾ ਖਰਾਬ ਹੋਣਾ ਤੇ ਗੰਨੇ ਦੇ ਰਕਬੇ 'ਚ ਕਮੀ ਦਸਿਆ ਜਾ ਰਿਹਾ ਹੈ

ਮੁੰਬਈ  : ਇਸ ਵਾਰ ਖੰਡ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਇਸ ਦਾ ਕਾਰਨ ਹੈ ਕਿ ਦੋ ਪ੍ਰਮੁੱਖ ਖੰਡ ਉਤਪਾਦਕ ਰਾਜਾਂ-ਮਹਾਰਾਸ਼ਟਰ ਤੇ ਕਰਨਾਟਕ 'ਚ ਪਿੜਾਈ 'ਚ ਦੇਰੀ ਕਾਰਨ ਮੌਜੂਦਾ ਸੀਜ਼ਨ 'ਚ 15 ਨਵੰਬਰ ਤਕ ਘਰੇਲੂ ਖੰਡ ਉਤਪਾਦਨ ਲਗਭਗ 65 ਫੀਸਦੀ ਘੱਟ ਕੇ 4,85,000 ਟਨ ਰਹਿ ਗਿਆ ਹੈ। ਭਾਰਤੀ ਖੰਡ ਮਿਲ ਸੰਘ (ਇਸਮਾ) ਮੁਤਾਬਕ ਪਿਛਲੇ ਸਾਲ ਇਸ ਮਿਆਦ ਦੌਰਾਨ ਖੰਡ ਉਤਪਾਦਨ 13.40 ਲੱਖ ਦੇ ਪੱਧਰ 'ਤੇ ਸੀ। ਇਸ ਤੋਂ ਇਲਾਵਾ ਮਿੱਲਾਂ ਨੇ 14 ਲੱਖ ਟਨ ਖੰਡ ਬਰਾਮਦ ਕਰਨ ਦੇ ਵੀ ਸੌਦੇ ਕੀਤੇ ਹੋਏ ਹਨ, ਜਿਸ 'ਚੋਂ ਦੋ ਲੱਖ ਟਨ ਖੰਡ ਦੀ ਖੇਪ ਭੇਜੀ ਜਾ ਚੁੱਕੀ ਹੈ।  

Inflation Increasing in PakistanInflation 

ਮਹਾਰਾਸ਼ਟਰ ਤੇ ਕਰਨਾਟਕ 'ਚ ਖੰਡ ਉਤਪਾਦਨ 'ਚ ਕਮੀ ਦੀ ਵਜ੍ਹਾ ਹੜ੍ਹ ਤੇ ਬੇਮੌਸਮੇ ਮੀਂਹ ਕਾਰਨ ਫਸਲ ਦਾ ਖਰਾਬ ਹੋਣਾ ਤੇ ਗੰਨੇ ਦੇ ਰਕਬੇ 'ਚ ਕਮੀ ਦਸਿਆ ਜਾ ਰਿਹਾ ਹੈ। ਸੂਬੇ 'ਚ ਕਈ ਮਿੱਲਾਂ ਨੇ ਹੁਣ ਤਕ ਪਿੜਾਈ ਸ਼ੁਰੂ ਨਹੀਂ ਕੀਤੀ ਹੈ। ਮਹਾਰਾਸ਼ਟਰ ਦੇ ਖੰਡ ਕਮਿਸ਼ਨਰ ਸ਼ੇਸ਼ਰ ਮੁਤਾਬਕ 22 ਨਵੰਬਰ ਤੋਂ ਸੂਬੇ ਦੀਆਂ 162 ਮਿਲਾਂ 'ਚ ਪਿੜਾਈ ਦਾ ਕੰਮ ਸ਼ੁਰੂ ਹੋਵੇਗਾ। ਉੱਤਰ ਪ੍ਰਦੇਸ਼ (ਯੂ. ਪੀ.) 'ਚ ਪਿਛਲੇ ਸੀਜ਼ਨ ਦੀ ਤਰ੍ਹਾਂ 69 ਮਿੱਲਾਂ ਨੇ ਪਿੜਾਈ ਸ਼ੁਰੂ ਕੀਤੀ ਹੈ।

ਹਾਲਾਂਕਿ ਯੂ. ਪੀ. ਮਿੱਲਾਂ ਨੇ 15 ਨਵੰਬਰ ਤਕ 2,93,000 ਟਨ ਖੰਡ ਕੱਢੀ ਹੈ, ਪਿਛਲੇ ਸਾਲ ਇਨ੍ਹਾਂ ਨੇ 1,76,000 ਟਨ ਉਤਪਾਦਨ ਕੀਤਾ ਸੀ। ਕਰਨਾਟਕ 'ਚ 15 ਨਵੰਬਰ ਤਕ 18 ਮਿੱਲਾਂ ਸਰਗਰਮ ਸਨ, ਜਦੋਂ ਕਿ ਪਿਛਲੇ ਸਾਲ ਇਸ ਦੌਰਾਨ 53 ਮਿੱਲਾਂ 'ਚ ਪਿੜਾਈ ਹੋ ਰਹੀ ਸੀ। ਇਸਮਾ ਦੀ ਪਹਿਲੀ ਰਿਪੋਰਟ ਅਨੁਸਾਰ ਇਸ ਵਾਰ ਕੁੱਲ ਮਿਲਾ ਕੇ ਘਰੇਲੂ ਖੰਡ ਉਤਪਾਦਨ 20 ਫੀਸਦੀ ਘੱਟ 2.6 ਕਰੋੜ ਟਨ ਰਹਿਣ ਦੇ ਆਸਾਰ ਹਨ,

SugarSugar

ਜਦੋਂ ਕਿ 2018-19 'ਚ ਇਹ 3.3 ਕਰੋੜ ਟਨ ਤੋਂ ਜ਼ਿਆਦਾ ਸੀ। ਇਸ ਸਾਲ ਗੰਨੇ ਦਾ ਰਕਬਾ 48.3 ਲੱਖ ਹੈਕਟੇਅਰ ਰਹਿਣ ਦਾ ਅੰਦਾਜ਼ਾ ਹੈ। ਮੌਜੂਦਾ ਸੀਜ਼ਨ ਦੌਰਾਨ ਖੰਡ ਉਤਪਾਦਨ 'ਚ ਇਹ ਅੰਦਾਜ਼ਨ ਗਿਰਾਵਟ ਕੁਝ ਹੱਦ ਤੱਕ ਈਥਾਨੋਲ ਉਤਪਾਦਨ ਵਧਣ ਦੀ ਵਜ੍ਹਾ ਨਾਲ ਵੀ ਆਈ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement