
ਰੇਲਵੇ ਪਹਿਲਾ ਅਜਿਹਾ ਸਰਕਾਰੀ ਵਿਭਾਗ ਬਣਨ ਜਾ ਰਿਹਾ ਹੈ ਜੋ ਇਕੋ ਜਨਰਲ ਸ਼੍ਰੇਣੀ ਦੇ ਗਰੀਬਾਂ ਨੂੰ 10 ਫ਼ੀ ਸਦੀ ਰਾਖਵਾਂਕਰਨ ਦੇ ਤਹਿਤ ਨੌਕਰੀ ਉਪਲੱਬਧ ਕਰਵਾਏਗਾ।...
ਨਵੀਂ ਦਿੱਲੀ : ਰੇਲਵੇ ਪਹਿਲਾ ਅਜਿਹਾ ਸਰਕਾਰੀ ਵਿਭਾਗ ਬਣਨ ਜਾ ਰਿਹਾ ਹੈ ਜੋ ਇਕੋ ਜਨਰਲ ਸ਼੍ਰੇਣੀ ਦੇ ਗਰੀਬਾਂ ਨੂੰ 10 ਫ਼ੀ ਸਦੀ ਰਾਖਵਾਂਕਰਨ ਦੇ ਤਹਿਤ ਨੌਕਰੀ ਉਪਲੱਬਧ ਕਰਵਾਏਗਾ। ਰੇਲ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਰੇਲਵੇ ਜਨਰਲ ਸ਼੍ਰੇਣੀ ਦੇ ਗਰੀਬਾਂ ਲਈ ਦੋ ਸਾਲਾਂ ਵਿਚ 23 ਹਜ਼ਾਰ ਨੌਕਰੀਆਂ ਨੂੰ ਰਾਖਵੀਂਆਂ ਕਰੇਗੀ।
Piyush Goyal
ਉਨ੍ਹਾਂ ਨੇ ਕਿਹਾ ਕਿ ਇਹ ਵਰਤਮਾਨ ਵਿਚ ਐਸਸੀ - ਐਸਟੀ ਵਰਗੀ ਦੂਜੀ ਸ਼੍ਰੇਣੀ ਲਈ ਉਪਲੱਬਧ ਰਾਖਵਾਂਕਰਨ ਨੂੰ ਪ੍ਰਭਾਵਿਤ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਰੇਲਵੇ ਅਗਲੇ ਛੇ ਮਹੀਨਿਆਂ ਵਿਚ 1 ਲੱਖ 31 ਹਜ਼ਾਰ ਅਤੇ ਅਗਲੇ ਦੋ ਸਾਲਾਂ ਵਿਚ ਕਰੀਬ 1 ਲੱਖ ਕਰਮਚਾਰੀਆਂ ਦੀ ਭਰਤੀ ਕਰੇਗਾ।
Job vacancy in Railway
ਰੇਲਵੇ ਵਿਚ 2 ਲੱਖ 82 ਹਜ਼ਾਰ ਤੋਂ ਜ਼ਿਆਦਾ ਅਹੁਦੇ ਖਾਲੀ ਹਨ। ਉਨ੍ਹਾਂ ਨੇ ਕਿਹਾ ਕਿ 1.50 ਲੱਖ ਲੋਕਾਂ ਦੀ ਭਰਤੀ ਦੀ ਪ੍ਰਕਿਰਿਆ ਬਹੁਤ ਅੱਗੇ ਵੱਧ ਚੁੱਕੀ ਹੈ। ਕਰੀਬ ਦੋ ਤੋਂ ਢਾਈ ਮਹੀਨੇ ਵਿਚ ਪ੍ਰਕਿਰਿਆ ਪੂਰੀ ਹੋ ਜਾਵੇਗੀ। ਇਸ ਤੋਂ ਇਲਾਵਾ ਕਰੀਬ 2.25 - 2.50 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਕੰਮ ਵੀ ਛੇਤੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੇਵਾਮੁਕਤ ਹੋਣ ਵਾਲੇ ਸਟਾਫ਼ ਦੇ ਬਦਲੇ ਅਡਵਾਂਸ ਵਿਚ ਭਰਤੀ ਕੀਤੀ ਜਾਵੇਗੀ। ਰੇਲ ਮੰਤਰੀ ਨੇ ਕਿਹਾ ਕਿ ਸਾਡਾ ਮਕਸਦ ਅਗਲੇ ਦੋ ਸਾਲਾਂ ਵਿਚ ਚਾਰ ਲੱਖ ਨੌਕਰੀਆਂ ਉਪਲੱਬਧ ਕਰਵਾਉਣਾ ਹੈ।
Indian Railway
ਗੋਇਲ ਨੇ ਕਿਹਾ ਕਿ ਅਸੀਂ ਭਰਤੀ ਲਈ ਪਹਿਲਾਂ ਦੀ ਪਲਾਨ ਕਰ ਰਹੇ ਹਾਂ ਇਸ ਕਾਰਨ ਰੇਲਵੇ ਵਿਚ ਕੋਈ ਵੀ ਅਹੁਦਾ ਖਾਲੀ ਨਹੀਂ ਰਹੇਗਾ। ਤੁਹਾਨੂੰ ਦੱਸ ਦਈਏ ਕਿ ਜਨਰਲ ਸ਼੍ਰੇਣੀ ਦੇ ਆਰਥਕ ਤੌਰ 'ਤੇ ਗਈ ਪਛੜੇ ਲੋਕਾਂ ਨੂੰ 10 ਫ਼ੀ ਸਦੀ ਰਾਖਵਾਂਕਾਰ ਦਿਤਾ ਜਾਵੇਗਾ। ਇਹ ਰਾਖਵਾਂਕਾਰ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨੌਕਰੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ ਵਿਚ ਮਿਲੇਗਾ।