ਐਚਆਰ ਕੰਪਨੀਆਂ ਦਾ ਅਗਲੇ ਸਾਲ ਕਾਰਪੋਰੇਟ ਜਗਤ ‘ਚ 10 ਲੱਖ ਨੌਕਰੀਆਂ ਦਾ ਅਨੁਮਾਨ
Published : Dec 24, 2018, 2:05 pm IST
Updated : Dec 24, 2018, 2:05 pm IST
SHARE ARTICLE
1 million new jobs will come in corporate world next year
1 million new jobs will come in corporate world next year

ਰੋਜ਼ਗਾਰ ਭਾਵੇਂ ਹਰ ਸਿਆਸੀ ਪਾਰਟੀ ਦਾ ਨਾਅਰਾ ਹੋਵੇ, ਆਮ ਚੋਣਾਂ ਦੀ ਅਨਿਸ਼ਚਿਤਤਾ ਦੇ ਕਾਰਨ ਕੰਪਨੀਆਂ ਅਗਲੇ ਸਾਲ ਪਹਿਲੀ ਛਮਾਹੀ...

ਨਵੀਂ ਦਿੱਲੀ (ਭਾਸ਼ਾ) : ਰੋਜ਼ਗਾਰ ਭਾਵੇਂ ਹਰ ਸਿਆਸੀ ਪਾਰਟੀ ਦਾ ਨਾਅਰਾ ਹੋਵੇ, ਆਮ ਚੋਣਾਂ ਦੀ ਅਨਿਸ਼ਚਿਤਤਾ ਦੇ ਕਾਰਨ ਕੰਪਨੀਆਂ ਅਗਲੇ ਸਾਲ ਪਹਿਲੀ ਛਮਾਹੀ ਵਿਚ ਨਵੀਂ ਭਰਤੀਆਂ ਘੱਟ ਕਰੇਗੀ। ਸਰਕਾਰੀ ਸਕੀਮਾਂ ਨਾਲ ਜੁੜੇ ਇੰਨਫ਼ਰਾਸਟਰਕਚਰ, ਸੜਕ, ਏਅਰਪੋਰਟ ਵਰਗੇ ਸੈਕਟਰਾਂ ਵਿਚ ਕੰਪਨੀਆਂ ਨਵੀਂਆਂ ਭਰਤੀਆਂ ਵਿਚ ਸਾਵਧਾਨੀ ਵਰਤੇਗੀ ਪਰ ਖ਼ਪਤ ਅਤੇ ਨਿਰਯਾਤ ਵਾਲੇ ਸੈਕਟਰ ਦੀਆਂ ਕੰਪਨੀਆਂ ਅਪਣੀ ਵਿਸਥਾਰ ਯੋਜਨਾਵਾਂ ਨੂੰ ਜਾਰੀ ਰੱਖਣਗੀਆਂ।

JobsJobsਇਸ ਲਈ ਇਹਨਾਂ ਵਿਚ ਨਵੀਂ ਭਰਤੀਆਂ ਵਧਣ ਦੀ ਉਮੀਦ ਹੈ। ਪ੍ਰਸਿੱਧ ਐਚਆਰ ਕੰਪਨੀਆਂ ਦੇ ਪ੍ਰਮੁਖਾਂ ਨੇ ਇਹ ਗੱਲ ਸਪੱਸ਼ਟ ਕੀਤੀ ਹੈ। ਇਨ੍ਹਾਂ ਨੇ ਕਾਰਪੋਰੇਟ ਜਗਤ ਵਿਚ 10 ਲੱਖ ਨਵੀਂ ਨੌਕਰੀਆਂ ਦੀ ਉਮੀਦ ਜਤਾਈ ਹੈ। ਸੋਸਾਇਟੀ ਫ਼ਾਰ ਹਿਊਮਨ ਰਿਸੋਰਸ ਮੈਨੇਜਮੈਂਟ (ਐਸਐਚਆਰਐਮ) ਵਿਚ ਐਡਵਾਇਜ਼ਰੀ ਸਰਵਿਸਿਜ਼ ਦੇ ਪ੍ਰਮੁੱਖ ਨੀਤੀਸ਼ ਓਪਾਧਿਆਏ ਨੇ ਕਿਹਾ ਕਿ ਪਹਿਲੀ ਛਮਾਹੀ ਵਿਚ ਨਵੀਂਆਂ ਭਰਤੀਆਂ ਘੱਟ ਰਹਿਣ ਦੀ ਸੰਭਾਵਨਾ ਹੈ।

ਭਾਰਤ ਵਿਚ ਹਰ ਸਾਲ 1.2 ਕਰੋੜ ਲੋਕ ਨੌਕਰੀਆਂ ‘ਤੇ ਭਰਤੀ ਹੋ ਰਹੇ ਹਨ। ਜੀਡੀਪੀ ਵਿਕਾਸ ਦਰ ਤੇਜ਼ ਹੋਣ ਦੇ ਬਾਵਜੂਦ ਇੰਨੀ ਨੌਕਰੀਆਂ ਨਹੀਂ ਨਿਕਲ ਰਹੀਆਂ ਹਨ। ਐਸਐਚਆਰਐਮ ਦੁਨੀਆਂ ਦੀ ਸਭ ਤੋਂ ਵੱਡੀ ਐਚਆਰ ਪ੍ਰੋਫੈਸ਼ਨਲ ਸੋਸਾਇਟੀ ਹੈ। 165 ਦੇਸ਼ਾਂ ਵਿਚ ਇਸ ਦੇ 3 ਲੱਖ ਮੈਂਬਰ ਹਨ। ਐਚਆਰ ਫਰਮ ਰੈਂਡਸਟੈਡ ਇੰਡੀਆ ਦੇ ਪ੍ਰਮੁੱਖ ਪਾਲ ਡੀ. ਦੇ ਮੁਤਾਬਕ ਦੋ ਸਾਲ ਭਰਤੀਆਂ ਘੱਟ ਰਹਿਣ ਤੋਂ ਬਾਅਦ ਆਈਟੀ ਸੈਕਟਰ ਨੇ 2018 ਵਿਚ ਚੰਗਾ ਪ੍ਰਦਰਸ਼ਨ ਕੀਤਾ।

JobsJobsਈ-ਕਮਰਸ ਵਿਚ ਨਿਵੇਸ਼ ਵਧਣ ਅਤੇ ਹੁਨਰਮੰਦ ਲੋਕ ਉਪਲੱਬਧ ਹੋਣ ਦੇ ਕਾਰਨ ਭਰਤੀਆਂ ਵਧੀਆਂ ਹਨ। 2018 ਵਿਚ ਇੰਨਫ਼ਰਾਸਟਰਕਚਰ, ਮੈਨਿਉਫ਼ੈਕਚਰਿੰਗ, ਰਿਟੇਲ ਅਤੇ ਐਫ਼ਐਮਸੀਜੀ ਵਿਚ ਸੁਧਾਰ ਵੇਖਣ ਨੂੰ ਮਿਲਿਆ ਹੈ। ਦੂਜੇ ਪਾਸੇ ਬੈਂਕਿੰਗ, ਫ਼ਾਈਨੈਂਸ਼ੀਅਲ ਸਰਵਿਸਿਜ਼ ਅਤੇ ਟੈਲੀਕਾਮ ਵਿਚ ਹਾਲਤ ਖ਼ਰਾਬ ਰਹੀ। ਇੰਡੀਅਨ ਸਟਾਫ਼ਿੰਗ ਫੈਡਰੇਸ਼ਨ ਦੀ ਪ੍ਰਮੁੱਖ ਰਿਤੁਪਰਣਚਕਰਵਰਤੀ ਦੇ ਮੁਤਾਬਕ ਛੋਟੇ ਅਤੇ ਮੱਧ ਸ਼ਹਿਰਾਂ ਵਿਚ ਖ਼ਪਤਕਾਰਾਂ ਦਾ ਖ਼ਰਚ ਵਧੇਗਾ। ਇਸ ਦਾ ਫ਼ਾਇਦਾ ਰਿਟੇਲ ਕੰਪਨੀਆਂ ਨੂੰ ਮਿਲੇਗਾ।

ਹਾਇਰਿੰਗ ਫ਼ਰਮ ਏਆਨ ਕੋਕਿਊਬਸ ਵਿਚ ਇੰਮਪਲਾਇਬਿਲੀਟੀ ਸਾਲਿਊਸ਼ੰਨਸ ਦੇ ਡਾਇਰੈਕਟਰ ਸਮੀਰ ਨਾਗਪਾਲ ਦੇ ਮੁਤਾਬਕ ਕੰਪਨੀਆਂ ਖ਼ਾਸ ਸਕਿਲ ਵਾਲਿਆਂ ਨੂੰ ਰੱਖਣ ਉਤੇ ਧਿਆਨ ਦੇ ਰਹੀਆਂ ਹਨ। ਤਕਨੀਕੀ ਰੂਪ ਵਿਚ ਹੁਨਰਮੰਦ ਲੋਕਾਂ ਦੀ ਮੰਗ ਬਣੀ ਰਹੇਗੀ। ਇੰਡੀਡ ਇੰਡੀਆ ਦੇ ਐਮਡੀ ਸ਼ਸ਼ੀ ਕੁਮਾਰ  ਨੇ ਦੱਸਿਆ ਕਿ 2018 ਵਿਚ ਕੰਪਨੀਆਂ ਨੂੰ ਅਜਿਹੇ ਲੋਕਾਂ ਦੀ ਭਾਲ ਸੀ ਜੋ ਕੰਮ ਦੀ ਬਦਲਦੀ ਕੁਦਰਤ ਦੇ ਹਿਸਾਬ ਨਾਲ ਕੰਪਨੀ ਨੂੰ ਅੱਗੇ ਵਧਾ ਸਕਣ।

ਬਲਾਕਚਨੇ, ਰੋਬੋਟਿਕਸ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸਾਇਬਰ ਸਿਕਓਰਿਟੀ ਵਿਚ ਨੌਕਰੀਆਂ ਜ਼ਿਆਦਾ ਵਧੀਆਂ। ਅੱਗੇ ਵੀ ਇਹਨਾਂ ਵਿਚ ਡਿਮਾਂਡ ਰਹੇਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement