
ਆਮ ਤੌਰ 'ਤੇ ਲੋਕ ਸੋਚਦੇ ਹਨ ਕਿ ਹੁਣ ਤਾਂ ਸਾਡੀ ਆਮਦਨ ਘੱਟ ਹੈ। ਇਨਕਮ ਵੱਧ ਜਾਵੇਗੀ ਤਾਂ ਬਚਤ ਕਰਨਗੇ। ਇਸ ਤੋਂ ਇਲਾਵਾ ਕੁੱਝ ਲੋਕਾਂ ਨੂੰ ਲਗਦਾ ਹੈ ਕਿ 1,000 ਜਾਂ..
ਨਵੀਂ ਦਿੱਲੀ: ਅਸੀਂ ਸਾਰੇ ਅਮੀਰ ਬਣਨ ਦਾ ਸੁਪਨਾ ਦੇਖਦੇ ਹਾਂ ਪਰ ਬਹੁਤ ਘੱਟ ਲੋਕ ਅਪਣੇ ਇਸ ਸੁਪਨੇ ਨੂੰ ਪੂਰਾ ਕਰ ਸਕਦੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਕਿਸੇ ਨੂੰ ਲਗਦਾ ਹੈ ਕਿ ਉਸ ਦੀ ਆਮਦਨ ਘੱਟ ਹੈ ਕਿਸੇ ਨੂੰ ਲਗਦਾ ਹੈ ਕਿ ਉਹਾਂ ਨੂੰ ਨਿਵੇਸ਼ ਦਾ ਠੀਕ ਵਿਕਲਪ ਨਹੀਂ ਮਿਲ ਰਿਹਾ ਹੈ ਜਿੱਥੇ ਉਹ ਪੈਸਾ ਨਿਵੇਸ਼ ਕਰ ਕੇ ਲੰਮੀ ਮਿਆਦ 'ਚ ਵੱਡੀ ਰਕਮ ਜਮ੍ਹਾ ਕਰ ਸਕਣ। ਅਜ ਅਸੀਂ ਤੁਹਾਨੂੰ ਦਸ ਰਹੇ ਹਾਂ ਕਿ ਅਜਿਹੇ ਕਿਹੜੇ ਕਾਰਨ ਹੈ ਜਿਨ੍ਹਾਂ ਵਜ੍ਹਾ ਤੋਂ ਲੋਕ ਅਮੀਰ ਨਹੀਂ ਬਣ ਸਕਦੇ ਹਨ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਇਸ ਦਾ ਹੱਲ ਵੀ ਦਸ ਰਹੇ ਹਾਂ ਜਿਸ ਦੇ ਜ਼ਰੀਏ ਤੁਸੀਂ ਅਮੀਰ ਬਣਨ ਦਾ ਸੁਪਨਾ ਪੂਰਾ ਕਰ ਸਕਦੇ ਹੋ।
Rupee
ਯੋਜਨਾ ਨਾ ਬਨਾਉਣਾ
ਸੱਭ ਤੋਂ ਪਹਿਲੀ ਚੀਜ਼ ਜੋ ਤੁਹਾਨੂੰ ਅਮੀਰ ਬਣਨ ਤੋਂ ਰੋਕਦੀ ਹੈ ਉਹ ਹੈ ਯੋਜਨਾ ਨਾ ਬਨਾਉਣਾ। ਆਮ ਤੌਰ 'ਤੇ ਲੋਕ ਸੋਚਦੇ ਹਨ ਕਿ ਹੁਣ ਤਾਂ ਸਾਡੀ ਆਮਦਨ ਘੱਟ ਹੈ। ਇਨਕਮ ਵੱਧ ਜਾਵੇਗੀ ਤਾਂ ਬਚਤ ਕਰਨਗੇ। ਇਸ ਤੋਂ ਇਲਾਵਾ ਕੁੱਝ ਲੋਕਾਂ ਨੂੰ ਲਗਦਾ ਹੈ ਕਿ 1,000 ਜਾਂ 2,000 ਰੁਪਏ ਦੀ ਬਚਤ ਨਾਲ ਕੀ ਹੋਵੇਗਾ। ਇਸ ਵਜ੍ਹਾ ਤੋਂ ਲੋਕ ਵਿੱਤੀ ਯੋਜਨਾ ਨੂੰ ਟਾਲਦੇ ਰਹਿੰਦੇ ਹਨ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਵਿੱਤੀ ਯੋਜਨਾ ਅਤੇ ਬਚਤ ਦੀ ਸ਼ੁਰੂਆਤ ਹੀ ਨਹੀਂ ਕਰ ਪਾਉਂਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਜਦੋਂ ਆਮਦਨ ਜ਼ਿਆਦਾ ਹੋ ਜਾਵੇਗੀ ਤਾਂ ਉਹ ਖ਼ੁਦ ਵਿੱਤੀ ਤੌਰ 'ਤੇ ਮਜ਼ਬੂਤ ਹੋ ਜਾਣਗੇ।
Think about plan
ਹੱਲ
ਇਸ ਦਾ ਹੱਲ ਇਹ ਹੈ ਕਿ ਤੁਸੀਂ ਸੱਭ ਤੋਂ ਪਹਿਲਾਂ ਇਕ ਵਿੱਤੀ ਯੋਜਨਾ ਤਿਆਰ ਕਰੋ ਕਿ ਤੁਹਾਨੂੰ ਭਵਿੱਖ ਲਈ ਕਿੰਨਾ ਪੈਸਾ ਬਚਾਉਣਾ ਹੈ। ਇਸ ਤੋਂ ਬਾਅਦ ਤੁਸੀਂ ਹਰ ਮਹੀਨੇ ਬਚਤ ਅਤੇ ਨਿਵੇਸ਼ ਸ਼ੁਰੂ ਕਰੋ। ਬਚਤ ਜਾਂ ਨਿਵੇਸ਼ ਦੀ ਠੀਕ ਰਕਮ ਕੀ ਹੋਣੀ ਚਾਹੀਦੀ ਹੈ ਇਹ ਤੁਹਾਡੀ ਭਵਿੱਖ ਦੀ ਜ਼ਰੂਰਤ ਅਤੇ ਅੱਜ ਦੀ ਆਮਦਨ 'ਤੇ ਨਿਰਭਰ ਕਰਦਾ ਹੈ। ਯਾਦ ਰੱਖੋ ਕਿ ਜੇਕਰ ਤੁਸੀਂ ਘੱਟ ਉਮਰ 'ਚ ਬਚਤ ਸ਼ੁਰੂ ਕਰਦੇ ਹੋ ਤਾਂ 1,000 ਰੁਪਏ ਦੀ ਮਹੀਨਾ ਬਚਤ ਵੀ ਤੁਹਾਨੂੰ ਜ਼ਿਆਦਾ ਫ਼ੰਡ ਬਣਾਉਣ 'ਚ ਮਦਦ ਕਰ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਘੱਟ ਬਚਤ ਨਾਲ ਸ਼ੁਰੂਆਤ ਕਰ ਕੇ ਆਮਦਨ ਵਧਾਉਣ ਨਾਲ ਇਸ ਨੂੰ ਵਧਾ ਸਕਦੇ ਹੋ। ਬੈਂਕ ਬਾਜ਼ਾਰ ਡਾਟਕਾਮ ਦੇ ਸੀਈਓ ਆਦਿਲ ਸ਼ੇੱਟੀ ਮੁਤਾਬਕ ਜੇਕਰ ਕੋਈ ਵਿਅਕਤੀ ਐਸਆਈਪੀ 'ਚ 500 ਰੁਪਏ ਮਹੀਨਾ ਨਿਵੇਸ਼ ਸ਼ੁਰੂ ਕਰਦਾ ਹੈ ਅਤੇ ਹਰ ਸਾਲ ਇਸ ਨਿਵੇਸ਼ ਨੂੰ 20 ਫ਼ੀ ਸਦੀ ਵਧਾਉਂਦਾ ਹੈ ਤਾਂ 30 ਸਾਲ 'ਚ ਉਸ ਦੇ ਐਸਆਈਪੀ ਅਕਾਉਂਟ 'ਚ 42 ਲੱਖ ਰੁਪਏ ਹੋ ਸਕਦੇ ਹਨ।
Save Money
ਅਨੁਸ਼ਾਸਨ ਨਾ ਹੋਣਾ
ਕੁੱਝ ਲੋਕ ਵਿੱਤੀ ਯੋਜਨਾ ਦੀ ਸ਼ੁਰੂਆਤ ਦੇ ਤੌਰ 'ਤੇ ਬਚਤ ਤਾਂ ਸ਼ੁਰੂ ਕਰਦੇ ਹਨ ਪਰ ਉਹ ਇਸ ਨੂੰ ਲੰਮੀ ਮਿਆਦ 'ਚ ਨੇਮੀ ਤੌਰ 'ਤੇ ਬਰਕਰਾਰ ਨਹੀਂ ਰੱਖ ਪਾਉਂਦੇ ਹਨ ਜਾਂ ਅਚਾਨਕ ਪੈਸਿਆਂ ਦੀ ਜ਼ਰੂਰਤ ਪੈ ਜਾਣ 'ਤੇ ਹੈ ਉਹ ਬਚਤ ਦੇ ਪੈਸੇ ਦੀ ਵਰਤੋਂ ਕਰ ਲੈਂਦੇ ਹਨ। ਅਜਿਹੇ 'ਚ ਅਨੁਸ਼ਾਸਨ ਨਾ ਹੋਣ ਦੀ ਵਜ੍ਹਾ ਨਾਲ ਹੁਣ ਤਕ ਕੀਤੀ ਗਈ ਬਚਤ ਬੇਕਾਰ ਚਲੀ ਜਾਂਦੀ ਹੈ ਅਤੇ ਤੁਸੀਂ ਵਿੱਤੀ ਯੋਜਨਾ ਦੇ ਮੋਰਚੇ 'ਤੇ ਉਸੀ ਥਾਂ ਤੇ ਆ ਜਾਂਦੇ ਹੋ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਸੀ।
Calculating Money
ਹੱਲ
ਜੇਕਰ ਤੁਸੀਂ ਠੀਕ ਯੋਜਨਾ ਨਾਲ ਨਿਵੇਸ਼ ਸ਼ੁਰੂ ਕਰਦੇ ਹੋ ਇਸ ਨੂੰ ਨੇਮੀ ਤੌਰ 'ਤੇ ਬਣਾਏ ਰਖਣਾ ਵੀ ਜ਼ਰੂਰੀ ਹੈ। ਇਸ ਦੇ ਲਈ ਠੀਕ ਰਣਨੀਤੀ ਇਹ ਹੈ ਕਿ ਤੁਸੀਂ ਉਨਾਂ ਹੀ ਨਿਵੇਸ਼ ਸ਼ੁਰੂ ਕਰੋ ਜਿੰਨਾ ਤੁਸੀਂ ਨੇਮੀ ਤੌਰ 'ਤੇ ਬਰਕਰਾਰ ਰੱਖ ਸਕਣ। ਅਚਾਨਕ ਪੈਸਿਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਤੁਸੀਂ ਇਕ ਐਮਰਜੈਂਸੀ ਫ਼ੰਡ ਉਸਾਰੋ ਜਿਸ 'ਚ ਘੱਟ ਤੋਂ ਘੱਟ 6 ਮਹੀਨੇ ਦੇ ਖ਼ਰਚ ਨੂੰ ਪੂਰਾ ਕਰਨ ਦੇ ਲਾਇਕ ਰਕਮ ਹੋਵੇ। ਇਸ ਨਾਲ ਕਿਸੇ ਤਰ੍ਹਾਂ ਦੀ ਐਮਰਜੈਂਸੀ 'ਚ ਤੁਸੀਂ ਇਸ ਪੈਸੇ ਦੀ ਵਰਤੋਂ ਕਰ ਸਕਦੇ ਹੋ ਅਤੇ ਤੁਹਾਡਾ ਨਿਵੇਸ਼ ਸੁਰੱਖ਼ਿਅਤ ਰਹੇਗਾ।