Gold Silver Rate: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਰੇਟ
Published : Mar 24, 2025, 2:10 pm IST
Updated : Mar 24, 2025, 2:10 pm IST
SHARE ARTICLE
Increase in gold and silver prices
Increase in gold and silver prices

ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਗੀਦਾਰਾਂ ਵਲੋਂ ਕੀਤੇ ਗਏ ਨਵੇਂ ਸੌਦਿਆਂ ਕਾਰਨ ਮੁੱਖ ਤੌਰ 'ਤੇ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ।

 

Gold Silver Rate: ਮਜ਼ਬੂਤ​ ਸਪਾਟ ਮੰਗ ਦੇ ਕਾਰਨ ਸੱਟੇਬਾਜ਼ਾਂ ਨੇ ਨਵੇਂ ਸੌਦੇ ਖ਼ਰੀਦੇ ਜਿਸ ਕਾਰਨ ਸੋਮਵਾਰ ਨੂੰ ਵਾਅਦਾ ਕਾਰੋਬਾਰ ਵਿੱਚ ਸੋਨਾ 108 ਰੁਪਏ ਵਧ ਕੇ 87,886 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ।

ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ, ਅਪ੍ਰੈਲ ਡਿਲੀਵਰੀ ਕੰਟਰੈਕਟ ਲਈ ਸੋਨੇ ਦੀਆਂ ਕੀਮਤਾਂ 108 ਰੁਪਏ ਜਾਂ 0.12 ਪ੍ਰਤੀਸ਼ਤ ਵਧ ਕੇ 87,886 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ। ਇਸ ਵਿੱਚ 10,809 ਲਾਟਾਂ ਲਈ ਵਪਾਰ ਹੋਇਆ।

ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਗੀਦਾਰਾਂ ਵਲੋਂ ਕੀਤੇ ਗਏ ਨਵੇਂ ਸੌਦਿਆਂ ਕਾਰਨ ਮੁੱਖ ਤੌਰ 'ਤੇ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ।

ਵਿਸ਼ਵ ਪੱਧਰ 'ਤੇ ਨਿਊਯਾਰਕ ਵਿੱਚ ਸੋਨੇ ਦੇ ਵਾਅਦੇ ਦੀਆਂ ਕੀਮਤਾਂ ਮਾਮੂਲੀ ਡਿੱਗ ਕੇ $3,022.78 ਪ੍ਰਤੀ ਔਂਸ ਹੋ ਗਈਆਂ।

ਚਾਂਦੀ ਦੀਆਂ ਵਧੀਆਂ ਕੀਮਤਾਂ

ਚਾਂਦੀ ਦਾ ਵਾਅਦਾ ਬਾਜ਼ਾਰ 522 ਰੁਪਏ ਵਧ ਕੇ 98,406 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। ਸੋਮਵਾਰ ਨੂੰ ਵਾਅਦਾ ਬਾਜ਼ਾਰ ਵਿੱਚ ਚਾਂਦੀ ਦੀਆਂ ਕੀਮਤਾਂ 522 ਰੁਪਏ ਵਧ ਕੇ 98,406 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਕਿਉਂਕਿ ਭਾਗੀਦਾਰਾਂ ਨੇ ਆਪਣੇ ਸੌਦੇ ਵਧਾ ਦਿੱਤੇ ਸਨ।

ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ, ਮਈ ਡਿਲੀਵਰੀ ਲਈ ਚਾਂਦੀ ਦੇ ਠੇਕੇ ਦੀ ਕੀਮਤ 522 ਰੁਪਏ ਜਾਂ 0.41 ਪ੍ਰਤੀਸ਼ਤ ਵਧ ਕੇ 98,406 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਇਸ ਵਿੱਚ 19,237 ਲਾਟਾਂ ਦਾ ਵਪਾਰ ਹੋਇਆ।

ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਗੀਦਾਰਾਂ ਵੱਲੋਂ ਕੀਤੇ ਗਏ ਨਵੇਂ ਸੌਦਿਆਂ ਕਾਰਨ ਮੁੱਖ ਤੌਰ 'ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ।

ਵਿਸ਼ਵ ਪੱਧਰ 'ਤੇ, ਨਿਊਯਾਰਕ ਵਿੱਚ ਚਾਂਦੀ ਦੀਆਂ ਕੀਮਤਾਂ 0.39 ਪ੍ਰਤੀਸ਼ਤ ਵਧ ਕੇ $33.16 ਪ੍ਰਤੀ ਔਂਸ ਹੋ ਗਈਆਂ।

SHARE ARTICLE

ਏਜੰਸੀ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement