
ਮੰਡੀ ਦੀ ਕਾਰੋਬਾਰੀ ਅਤੇ ਆੜਤੀ ਦਸਦੇ ਹਨ ਕਿ ਸਬਜ਼ੀਆਂ ਦੇ...
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੀ ਥੋਕ ਮੰਡੀ ਵਿਚ ਟਮਾਟਰ, ਪਿਆਜ਼ ਸਮੇਤ ਤਮਾਮ ਸਬਜ਼ੀਆਂ ਦੀਆਂ ਕੀਮਤਾਂ ਵਿਚ ਇਸ ਮਹੀਨੇ ਭਾਰੀ ਗਿਰਾਵਟ ਆਈ ਹੈ। ਫਲਾਂ ਅਤੇ ਸਬਜ਼ੀਆਂ ਦੀ ਏਸ਼ੀਆ ਦੀ ਸਭ ਤੋਂ ਵੱਡੀ ਥੋਕ ਮੰਡੀ, ਦਿੱਲੀ ਸਥਿਤ ਆਜ਼ਾਦਪੁਰ ਮੰਡੀ ਵਿਚ ਟਮਾਟਰ ਇਕ ਰੁਪਿਆ ਪ੍ਰਤੀ ਕਿਲੋ ਤੋਂ ਵੀ ਘਟ ਭਾਅ ਤੇ ਵਿਕ ਰਹੇ ਹਨ।
Vegetables
ਮੰਡੀ ਦੀ ਕਾਰੋਬਾਰੀ ਅਤੇ ਆੜਤੀ ਦਸਦੇ ਹਨ ਕਿ ਸਬਜ਼ੀਆਂ ਦੇ ਫੁਟਕਲ ਵਿਕਰੇਤਾਵਾਂ ਦੀ ਗਿਣਤੀ ਮੰਡੀ ਵਿਚ ਕਾਫੀ ਘਟ ਗਈ ਹੈ ਜਿਸ ਕਾਰਨ ਮੰਗ ਘਟ ਹੈ। ਓਖਲਾ ਮੰਡੀ ਦੇ ਆੜਤੀ ਵਿਜੈ ਆਹੂਜਾ ਨੇ ਦਸਿਆ ਕਿ ਮੰਡੀ ਵਿਚ ਦੋ ਰੁਪਏ ਕਿਲੋ ਵੀ ਟਮਾਟਰ ਲੈਣ ਵਾਲਾ ਕੋਈ ਨਹੀਂ ਹੈ। ਉਹਨਾਂ ਦਸਿਆ ਕਿ ਟਮਾਟਰ ਹੀ ਨਹੀਂ, ਹੋਰ ਕਈ ਸਬਜ਼ੀਆਂ ਵੀ ਘਟ ਰੇਟ ਤੇ ਵਿਕ ਰਹੀਆਂ ਹਨ।
Vegetables Markit
ਘੀਆ ਦੇ ਥੋਕ ਭਾਅ ਦੋ ਤੋਂ ਤਿੰਨ ਰੁਪਏ ਪ੍ਰਤੀ ਕਿਲੋ ਹੋ ਗਏ ਹਨ ਅਤੇ ਤੋਰੀ ਛੇ ਰੁਪਏ ਕਿਲੋ ਵਿਕ ਰਹੀ ਹੈ। ਇਸ ਪ੍ਰਕਾਰ ਹੋਰ ਕਈ ਸਬਜ਼ੀਆਂ ਦੀਆਂ ਕੀਮਤਾਂ ਵਿਚ ਵੀ ਭਾਰੀ ਗਿਰਾਵਟ ਆਈ ਹੈ। ਪਿਆਜ਼ ਦਾ ਔਸਤ ਭਾਅ ਇਸ ਮਹੀਨੇ ਵਿਚ ਹੁਣ ਤਕ ਇਕ ਤੋਂ ਡੇਢ ਰੁਪਏ ਘਟ ਹੋ ਗਿਆ ਹੈ ਜਦਕਿ ਪਿਆਜ਼ ਦੇ ਭਾਅ ਦਾ ਹੇਠਲਾ ਪੱਧਰ 2.50 ਰੁਪਏ ਕਿਲੋ ਤਕ ਹੋ ਗਿਆ ਹੈ। ਆਹੂਜਾ ਨੇ ਦਸਿਆ ਕਿ ਦਿੱਲੀ ਵਿਚ ਲੱਖਾਂ ਲੋਕਾਂ ਦੇ ਪਰਵਾਸ ਕਾਰਨ ਕੀਮਤਾਂ ਘਟ ਗਈਆਂ ਹਨ।
Vegetables
ਆਜ਼ਾਦਪੁਰ ਮੰਡੀ ਦੇ ਕਾਰੋਬਾਰੀਆਂ ਅਤੇ ਆਨਿਯਮ ਮਰਚਿਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸ਼ਰਮਾ ਨੇ ਦਸਿਆ ਕਿ ਮੰਡੀ ਵਿਚ ਖਰੀਦਦਾਰ ਘਟ ਹੋ ਜਾਣ ਕਾਰਨ ਟਮਾਟਰ ਸਮੇਤ ਤਮਾਮ ਸਬਜ਼ੀਆਂ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ। ਉਹਨਾਂ ਕਿਹਾ ਕਿ ਰੈਸਟੋਰੈਟ, ਢਾਬੇ ਸਭ ਕੁੱਝ ਬੰਦ ਹੈ ਜਿਸ ਕਾਰਨ ਖਪਤ ਅਤੇ ਮੰਗ ਘਟ ਗਈ ਹੈ। ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਟੋਕਨ ਸਿਸਟਮ ਕਾਰਨ ਗਾਹਕਾਂ ਨੂੰ ਕਾਫੀ ਇੰਤਜ਼ਾਰ ਕਰਨਾ ਪੈਂਦਾ ਹੈ ਜਿਸ ਕਾਰਨ ਉਹ ਸਬਜ਼ੀ ਲੈਣ ਲਈ ਮੰਡੀ ਨਹੀਂ ਆਉਣਾ ਚਾਹੁੰਦੇ।
Vegetables
ਦਸ ਦਈਏ ਕਿ ਮੰਡੀ ਵਿਚ ਭੀੜ ਘਟ ਕਰਨ ਲਈ ਅਤੇ ਸੋਸ਼ਲ ਡਿਸਟੈਂਟਿੰਗ ਦਾ ਪਾਲਣ ਕਰਨ ਲਈ ਟੋਕਨ ਸਿਸਟਮ ਨਾਲ ਦਾਖਲ ਹੋਣ ਦੀ ਵਿਵਸਥਾ ਕੀਤੀ ਗਈ ਹੈ। ਮੰਡੀ ਦੇ ਇਕ ਹੋਰ ਕਾਰੋਬਾਰੀ ਨੇ ਕਿਹਾ ਕਿ ਦਿੱਲੀ ਤੋਂ ਲੱਖਾਂ ਮਜ਼ਦੂਰ ਪਰਵਾਸ ਕਰ ਚੁੱਕੇ ਹਨ ਲਿਹਾਜਾ ਸਬਜ਼ੀਆਂ ਦੀ ਖ਼ਪਤ ਘਟ ਹੋ ਗਈ ਹੈ ਪਰ ਫਲਾਂ ਦੀ ਮੰਗ ਘਟ ਨਹੀਂ ਹੋਈ ਹੈ ਇਸ ਲਈ ਫਲਾਂ ਦੀਆਂ ਕੀਮਤਾਂ ਵਿਚ ਕਮੀ ਨਹੀਂ ਆਈ।
Vegetables
ਆਜ਼ਾਦਪੁਰ ਮੰਡੀ ਏਪੀਐਮਸੀ ਦੇ ਰੇਟ ਮੁਤਾਬਕ ਟਮਾਟਰ ਦਾ ਥੋਕ ਭਾਅ ਜਿੱਥੇ ਇਕ ਮਈ ਨੂੰ 6-15.25 ਰੁਪਏ ਪ੍ਰਤੀ ਕਿਲੋ ਸੀ ਉੱਥੇ ਹੀ ਪਿਛਲੇ ਤਿੰਨ ਦਿਨਾਂ ਤੋਂ ਇਹ 0.75-5.25 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਇਸ ਪ੍ਰਕਾਰ ਪਿਆਜ਼ ਦਾ ਥੋਕ ਭਾਅ ਜਿੱਥੇ ਇਕ ਮਈ ਨੂੰ 4.50-11.25 ਰੁਪਏ ਪ੍ਰਤੀ ਕਿਲੋ ਸੀ ਉੱਥੇ ਹੀ ਸ਼ਨੀਵਾਰ ਨੂੰ ਇਹ 2.50-8.50 ਰੁਪਏ ਪ੍ਰਤੀ ਕਿਲੋ ਸੀ।
Vegitables
ਹਾਲਾਂਕਿ ਦੇਸ਼ ਦੀ ਰਾਜਧਾਨੀ ਅਤੇ ਆਸਪਾਸ ਦੇ ਇਲਾਕਿਆਂ ਦੀਆਂ ਕਲੋਨੀਆਂ ਵਿਚ ਸਬਜ਼ੀ ਵੇਚਣ ਵਾਲੇ ਟਮਾਟਰ 15-20 ਰੁਪਏ ਪ੍ਰਤੀ ਕਿਲੋ ਵੇਚ ਰਹੇ ਹਨ। ਇਸ ਪ੍ਰਕਾਰ ਹੋਰ ਸਬਜ਼ੀਆਂ ਦੀਆਂ ਕੀਮਤਾਂ ਵੀ ਥੋਕ ਭਾਅ ਨਾਲੋਂ ਕਾਫੀ ਜ਼ਿਆਦਾ ਭਾਅ ਤੇ ਵੇਚੀਆਂ ਜਾ ਰਹੀਆਂ ਹਨ।
ਇਸ ਬਾਰੇ ਦਿੱਲੀ ਦੇ ਆਰ.ਕੇ.ਪੁਰਮ ਵਿਚ ਫਲ ਅਤੇ ਸਬਜ਼ੀ ਵੇਚ ਰਹੇ ਸ਼ਿਵਪਾਲ ਨੇ ਦਸਿਆ ਕਿ ਮੰਡੀ ਤੋਂ ਉਹ ਥੋਕ ਵਿਚ ਜਿਹੜੀ ਸਬਜ਼ੀ ਜਾਂ ਫਲ ਲਿਆਉਂਦੇ ਹਨ, ਉਸ ਵਿਚ ਕੁੱਝ ਸਬਜ਼ੀਆਂ ਅਤੇ ਫਲ ਖਰਾਬ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕਿਰਾਇਆ ਵੀ ਜ਼ਿਆਦਾ ਲਗ ਰਿਹਾ ਹੈ। ਇਸ ਲਈ ਉਹਨਾਂ ਨੂੰ ਥੋਕ ਬਜ਼ਾਰ ਦੇ ਮੁਕਾਬਲੇ ਵਧ ਰੇਟ ਤੇ ਸਬਜ਼ੀ ਵੇਚਣੀ ਪੈਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।