
ਧੋਖਾਧੜੀ ਅਤੇ 'ਤਾਕਤ ਦੀ ਦੁਰਵਰਤੋਂ' ਕਰਨ ਦਾ ਦੋਸ਼
ਸਾਰਾਜੇਵੋ : ਵੱਡੇ ਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ ਦੇ ਛੋਟੇ ਭਰਾ ਅਤੇ ਭਾਰਤੀ ਉਦਯੋਗਪਤੀ ਪ੍ਰਮੋਦ ਮਿੱਤਲ (57) ਨੂੰ ਬੁਧਵਾਰ ਨੂੰ ਯੂਰਪ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ 'ਤੇ ਧੋਖਾਧੜੀ ਅਤੇ 'ਤਾਕਤ ਦੀ ਦੁਰਵਰਤੋਂ' ਕਰਨ ਦਾ ਦੋਸ਼ ਹੈ। ਇਹ ਮਾਮਲਾ ਉੱਤਰ-ਪੂਰਬੀ ਸ਼ਹਿਰ ਲੁਕਾਵਾਕ 'ਚ ਕੋਕਿੰਗ ਪਲਾਂਟ ਨਾਲ ਸਬੰਧਤ ਹੈ। ਇਕ ਹਜ਼ਾਰ ਕਰਮਚਾਰੀਆਂ ਵਾਲੇ ਕੋਕਿੰਗ ਪਲਾਂਟ ਦਾ ਸੰਚਾਲਨ ਪ੍ਰਮੋਦ ਮਿੱਤਲ 2003 ਤੋਂ ਕਰ ਰਹੇ ਹਨ।
Lakshmi Mittal & Pramod Mittal
ਇਸ ਪਲਾਂਟ ਵਿਚ ਕਰੀਬ 1,000 ਕਰਮਚਾਰੀ ਕੰਮ ਕਰਦੇ ਹਨ। ਸਰਕਾਰੀ ਵਕੀਲ ਕਾਜ਼ਿਮ ਸੇਰਹੈਟਲਿਕ ਨੇ ਪੱਤਰਕਾਰਾਂ ਨੂੰ ਦਸਿਆ, ''ਪੁਲਿਸ ਨੇ ਜੀਆਈਕੇਆਈਐਲ ਦੇ ਸੁਪਰਵਾਈਜ਼ਰੀ ਬੋਰਡ ਦੇ ਪ੍ਰਧਾਨ ਪਰਮੋਦ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ ਹੈ।'' ਇਸ ਪਲਾਂਟ ਦੀ ਸਥਾਪਨਾ 2003 ਵਿਚ ਹੋਈ ਸੀ। ਇਸ ਮਾਮਲੇ ਵਿਚ ਮਹਾਂ ਪ੍ਰਬੰਧਕ ਪਰਮੇਸ਼ ਭਟਾਚਾਰੀਆ ਅਤੇ ਬੋਰਡਾ ਦੇ ਇਕ ਹੋਰ ਮੈਂਬਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
Pramod Mittal
ਇਨ੍ਹਾਂ ਸਾਰਿਆਂ 'ਤੇ ਸਾਝੇ ਅਪਰਾਧ ਅਤੇ ਅਪਣੀ ਸ਼ਕਤੀ ਦਾ ਦੁਰਉਪਯੋਗ ਕਰਨ ਅਤੇ ਆਰਥਕ ਅਪਰਾਧ ਕਰਨ ਦੇ ਸ਼ੱਕ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸੇਰਹੇਟਲਿਕ ਮੁਤਾਬਕ ਦੋਸ਼ੀ ਪਾਏ ਜਾਣ 'ਤੇ ਗ੍ਰਿਫ਼ਤਾਰ ਸ਼ੱਕੀਆਂ ਨੂੰ 45 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਸ਼ੱਕੀਆਂ ਨੂੰ ਬੁਧਵਾਰ ਨੂੰ ਇਕ ਜੱਜ ਸਾਹਮਣੇ ਪੇਸ਼ ਕੀਤਾ ਜਾਵੇਗਾ।