Auto Refresh
Advertisement

ਖ਼ਬਰਾਂ, ਵਪਾਰ

ਪੈਟਰੋਲ ਕੀਮਤਾਂ ਘੱਟ ਨਹੀਂ ਰਹੀਆਂ ਕਿਉਂਕਿ ਸੂਬੇ ਇਸ ਨੂੰ GST ਹੇਠ ਲਿਆਉਣਾ ਨਹੀਂ ਚਾਹੁੰਦੇ : ਪੁਰੀ

Published Sep 24, 2021, 8:03 am IST | Updated Sep 24, 2021, 8:03 am IST

ਪੁਰੀ ਨੇ ਕਿਹਾ ਕਿ ਪਛਮੀ ਬੰਗਾਲ ਵਿਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪਾਰ ਹੋ ਗਈਆਂ ਹਨ ਕਿਉਂਕਿ ਟੀਐਮਸੀ ਸਰਕਾਰ ਭਾਰੀ ਟੈਕਸ ਲਗਾ ਰਹੀ ਹੈ।

Hardeep Singh Puri
Hardeep Singh Puri

ਕੋਲਕਾਤਾ: ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ਵਿਚ ਪੈਟਰੋਲ -ਡੀਜ਼ਲ ਦੀਆਂ ਕੀਮਤਾਂ ਘੱਟ ਨਹੀਂ ਹੋ ਰਹੀਆਂ, ਕਿਉਂਕਿ ਸੂਬੇ ਇਸ ਨੂੰ ਜੀਐਸਟੀ ਦੇ ਦਾਇਰੇ ਵਿਚ ਨਹੀਂ ਲਿਆਉਣਾ ਚਾਹੁੰਦੇ। ਪੁਰੀ ਨੇ ਕਿਹਾ ਕਿ ਪਛਮੀ ਬੰਗਾਲ ਵਿਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪਾਰ ਹੋ ਗਈਆਂ ਹਨ ਕਿਉਂਕਿ ਟੀਐਮਸੀ ਸਰਕਾਰ ਭਾਰੀ ਟੈਕਸ ਲਗਾ ਰਹੀ ਹੈ।

Petrol, Diesel Prices Cut By 15 Paise On TuesdayPetrol-Diesel 

ਹੋਰ ਪੜ੍ਹੋ: ਸੰਯੁਕਤ ਮੋਰਚੇ ਵਲੋਂ ਦੇਸ਼-ਵਾਸੀਆਂ ਨੂੰ ਕੇਂਦਰ ਸਰਕਾਰ ਵਿਰੁਧ ਭਾਰਤ ਬੰਦ ’ਚ ਸ਼ਾਮਲ ਹੋਣ ਦੀ ਅਪੀਲ 

ਉਨ੍ਹਾਂ ਕਿਹਾ,‘‘ਜੇਕਰ ਤੁਹਾਡਾ ਸਵਾਲ ਹੈਕਿ ਕੀ ਤੁਸੀ ਚਾਹੁੰਦੇ ਹੋ ਕਿ ਪੈਟਰੋਲ ਦੀਆਂ ਕੀਮਤਾਂ ਘੱਟ ਹੋਣ ਤਾਂ ਇਸ ਦਾ ਜਵਾਬ ਹਾਂ ਹੈ। ਹੁਣ ਜੇਕਰ ਤੁਹਾਡਾ ਸਵਾਲ ਹੈ ਕਿ ਪੈਟਰੋਲ ਦੀਆਂ ਕੀਮਤਾਂ ਹੇਠਾਂ ਕਿਉਂ ਨਹੀਂ ਆ ਰਹੀਆਂ? ਤਾਂ ਇਸ ਦਾ ਜਵਾਬ ਹੈ ਕਿ ਕਿਉਂਕਿ ਸੂਬੇ ਇਸ ਨੂੰ ਜੀਐਸਟੀ ਤਹਿਤ ਲਿਆਉਣਾ ਨਹੀਂ ਚਾਹੁੰਦੇ।’’

Hardeep Singh PuriHardeep Singh Puri

ਹੋਰ ਪੜ੍ਹੋ: ਬਾਦਲਾਂ ਨੂੰ ‘ਘਰ’ ’ਚ ਘੇਰਨ ਲਈ ਸਿੱਧੂ ਬਣਾਉਣਗੇ ਰਾਜਾ ਵੜਿੰਗ ਨੂੰ ਮੰਤਰੀ!

ਉਨ੍ਹਾਂ ਕਿਹਾ,‘‘ਕੇਂਦਰ 32 ਰੁਪਏ ਪ੍ਰਤੀ ਲੀਟਰ (ਪੈਟਰੋਲ ’ਤੇ ਟੈਕਸ ਦੇ ਰੂਪ ਵਿਚ) ਲੈਂਦਾ ਹੈ। ਅਸੀਂ 32 ਰੁਪਏ ਪ੍ਰਤੀ ਲੀਟਰ ਟੈਕਸ ਲਿਆ, ਜਦੋਂ ਤੇਲ ਦੀ ਕੀਮਤ 19 ਅਮਰੀਕੀ ਡਾਲਰ ਪ੍ਰਤੀ ਬੈਰਲ ਸੀ ਅਤੇ ਅਸੀਂ ਹਾਲੇ ਵੀ ਉਹੀ ਲੈ ਰਹੇ ਹਾਂ, ਜਦੋਂਕਿ ਤੇਲ ਕੀਮਤਾਂ ਵੱਧ ਕੇ 75 ਅਮਰੀਕੀ ਡਾਲਰ ਪ੍ਰਤੀ ਬੈਰਲ ਹੋ ਗਈਆਂ ਹਨ।’’ ਪੁਰੀ ਨੇ ਕਿਹਾ ਕਿ ਪੈਟਰੋਲ ’ਤੇ ਲਏ ਗਏ ਟੈਕਸ ਦਾ ਉਪਯੋਗ ਕਲਿਆਨਕਾਰੀ ਯੋਜਨਾਵਾਂ ਲਈ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਛਮੀ ਬੰਗਾਲ ਸਰਕਾਰ ਨੇ ਜੁਲਾਈ ਵਿਚ ਕੀਮਤਾਂ ਵਿਚ 3.51 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ, ਜਿਸ ਕਾਰਨ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਮਹਿੰਗਾ ਹੋ ਗਿਆ।

GSTGST

ਹੋਰ ਪੜ੍ਹੋ: ਸੰਪਾਦਕੀ: ਸਿੱਧੂ ਉਤੇ ਰਾਸ਼ਟਰ-ਵਿਰੋਧੀ ਹੋਣ ਦਾ ਇਲਜ਼ਾਮ ਬਿਲਕੁਲ ਗ਼ਲਤ!

ਉਨ੍ਹਾਂ ਅੱਗੇ ਕਿਹਾ,‘‘ਸੰਯੁਕਤ ਟੈਕਸ (ਪਛਮੀ ਬੰਗਾਲ) ਕਰੀਬ 40 ਫ਼ੀਸਦ ਹੈ। ਬਿਆਨ ਦੇਣਾ ਬਹੁਤ ਸੌਖਾ ਹੈ। ਜੇਕਰ ਟੀਐਮਸੀ ਸਰਕਾਰ 3.51 ਰੁਪਏ ਦਾ ਵਾਧਾ ਨਹੀਂ ਕਰਦੀ ਤਾਂ ਇਹ ਹਾਲੇ ਵੀ 100 ਰੁਪਏ ਪ੍ਰਤੀ ਲੀਟਰ ਤੋਂ ਘੱਟ ਹੁੰਦਾ।’’ ਪੁਰੀ ਬੁਧਵਾਰ ਨੂੰ ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਲਈ ਕੋਲਕਾਤਾ ਵਿਚ ਸਨ। ਇਸ ਚੋਣ ਪ੍ਰਚਾਰ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ, ਭਾਜਪਾ ਦੀ ਪ੍ਰਿਯੰਕਾ ਟਿਬਰੇਵਾਲ ਅਤੇ ਮਾਕਪਾ ਦੇ ਸ਼੍ਰੀਜੀਬ ਬਿਸਵਾਸ ਵਿਚਾਲੇ ਮੁਕਾਬਲਾ ਹੈ। 

ਏਜੰਸੀ

ਸਬੰਧਤ ਖ਼ਬਰਾਂ

Advertisement

 

Advertisement

BJP ਮੰਤਰੀ Tomar ਨਾਲ Photos Viral ਹੋਣ ਤੋਂ ਬਾਅਦ Nihang Aman Singh ਦਾ Interview

20 Oct 2021 7:22 PM
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

Advertisement