ਤਿਉਹਾਰਾਂ ਮੌਕੇ ਸਰਕਾਰ ਨੇ ਪਟਰੌਲ ਤੇ ਡੀਜ਼ਲ ਦੇ ਘਟਾਏ ਭਾਅ, ਜਾਣੋ ਭਾਅ
Published : Oct 24, 2019, 4:22 pm IST
Updated : Oct 24, 2019, 4:23 pm IST
SHARE ARTICLE
Petrol Deisel Price
Petrol Deisel Price

ਪੈਟਰੋਲ ਤੇ ਡੀਜ਼ਲ ਵੀਰਵਾਰ ਨੂੰ ਸਸਤਾ ਹੋ ਗਿਆ ਹੈ...

ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਵੀਰਵਾਰ ਨੂੰ ਸਸਤਾ ਹੋ ਗਿਆ ਹੈ। ਫੈਸਟੀਵਲ ਸੀਜ਼ਨ ਵਿਚਕਾਰ ਕੀਮਤਾਂ ਦੇ ਘੱਟ ਹੋਣ ਨਾਲ ਲੋਕਾਂ ਲਈ ਇਹ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ। ਅੱਜ ਦੇਸ਼ ਦੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਤੁਹਾਨੂੰ ਅੱਜ ਪੈਟਰੋਲ ਤੇ ਡੀਜ਼ਲ ਖਰੀਦਣ ਲਈ ਨਵੀਆਂ ਕੀਮਤਾਂ ਚੁਕਾਣੀਆਂ ਹੋਣਗੀਆਂ।

Petrol Diesel PricePetrol Diesel Price

ਆਓ ਜਾਣਦੇ ਹਾਂ ਕਿ ਅੱਜ ਤੁਹਾਡੇ ਸ਼ਹਿਰ 'ਚ ਪੈਟਰੋਲ ਤੇ ਡੀਜ਼ਲ ਕਿਹੜੀਆਂ ਕੀਮਤਾਂ ਨਾਲ ਵਿਕ ਰਿਹਾ ਹੈ। ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 'ਚ 5 ਪੈਸੇ ਦੀ ਗਿਰਾਵਟ ਆਈ ਹੈ, ਜਿਸ 'ਚ ਇਕ ਲੀਟਰ ਪੈਟਰੋਲ ਦੀ ਕੀਮਤ 73.17 ਰੁਪਏ 'ਤੇ ਆ ਗਿਆ ਹੈ। ਡੀਜ਼ਲ 'ਚ 5 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ 'ਚ ਇਕ ਲੀਟਰ ਦੀ ਕੀਮਤ 66.06 ਰੁਪਏ 'ਤੇ ਆ ਗਿਆ ਹੈ।

Petrol Diesel PricePetrol Diesel Price

ਪੰਜਾਬ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ 'ਚ ਡੀਜ਼ਲ ਦੀ ਕੀਮਤ 65.19 ਪ੍ਰਤੀ ਲੀਟਰ ਤੇ ਪੈਟਰੋਲ ਦੀ ਕੀਮਤ 73.25 ਪ੍ਰਤੀ ਲਿਟਰ ਨਾਲ ਵਿਕ ਰਿਹਾ ਹੈ। ਜਲੰਧਰ 'ਚ ਪੈਟਰੋਲ ਦੀ ਕੀਮਤ 72.94 ਤੇ ਡੀਜ਼ਲ ਦੀ ਕੀਮਤ 64.91 ਪ੍ਰਤੀ ਲੀਟਰ ਹੈ। ਲੁਧਿਆਣਾ 'ਚ ਡੀਜ਼ਲ ਦੀ ਕੀਮਤ 65.48 ਪ੍ਰਤੀ ਲੀਟਰ ਤੇ ਪੈਟਰੋਲ ਦੀ ਕੀਮਤ 73.57 ਪ੍ਰਤੀ ਲੀਟਰ ਵਿਕ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement