
ਭਾਰਤੀ ਏਅਰਟੈਲ ਨੂੰ ਇਕ ਵਾਰ ਫਿਰ ਤਕਡ਼ਾ ਝਟਕਾ ਲਗਿਆ ਹੈ। ਮਾਰਚ 2018 'ਚ ਖ਼ਤਮ ਤਿਮਾਹੀ ਦੌਰਾਨ ਕੰਪਨੀ ਦਾ ਮੁਨਾਫ਼ਾ ਲਗਭਗ 78 ਫ਼ੀ ਸਦੀ ਘੱਟ ਕੇ 82.90 ਕਰੋਡ਼ ਰੁਪਏ ਰਹਿ...
ਨਵੀਂ ਦਿੱਲੀ : ਭਾਰਤੀ ਏਅਰਟੈਲ ਨੂੰ ਇਕ ਵਾਰ ਫਿਰ ਤਕਡ਼ਾ ਝਟਕਾ ਲਗਿਆ ਹੈ। ਮਾਰਚ 2018 'ਚ ਖ਼ਤਮ ਤਿਮਾਹੀ ਦੌਰਾਨ ਕੰਪਨੀ ਦਾ ਮੁਨਾਫ਼ਾ ਲਗਭਗ 78 ਫ਼ੀ ਸਦੀ ਘੱਟ ਕੇ 82.90 ਕਰੋਡ਼ ਰੁਪਏ ਰਹਿ ਗਿਆ ਜਦਕਿ ਗੁਜ਼ਰੇ ਸਾਲ ਸਮਾਨ ਤਿਮਾਹੀ ਦੌਰਾਨ 373 ਕਰੋਡ਼ ਰੁਪਏ ਦਾ ਮੁਨਾਫ਼ਾ ਹੋਇਆ ਸੀ। ਉਥੇ ਹੀ ਦਸੰਬਰ 2017 'ਚ ਖ਼ਤਮ ਤਿਮਾਹੀ ਦੌਰਾਨ ਕੰਪਨੀ ਨੂੰ 305 ਕਰੋਡ਼ ਰੁਪਏ ਦਾ ਮੁਨਾਫ਼ਾ ਹੋਇਆ ਸੀ। ਨਤੀਜੇ ਨਾਲ ਕੰਪਨੀ ਨੇ ਸ਼ੇਅਰਧਾਰਕ ਨੂੰ ਪ੍ਰਤੀ ਸ਼ੇਅਰ 2.50 ਰੁਪਏ ਲਾਭਅੰਸ਼ ਦੇਣ ਦਾ ਵੀ ਐਲਾਨ ਕੀਤਾ। ਭਾਰਤੀ ਏਅਰਟੈਲ ਦੇ ਭਾਰਤੀ ਕਾਰੋਬਾਰ ਨੇ15 ਸਾਲਾਂ 'ਚ ਪਹਿਲੀ ਵਾਰ ਨੈੱਟ ਨੁਕਸਾਨ ਦਰਜ ਕਿਤਾ ਹੈ।
Bharti Airtel
ਉਥੇ ਹੀ ਦੇਸ਼ ਦੀ ਸੱਭ ਤੋਂ ਵੱਡੀ ਟੈਲੀਕਾਮ ਕੰਪਨੀ ਦੇ ਮਾਰਚ ਤਿਮਾਹੀ ਦੇ ਇਕਸਾਰ ਰੈਵਨਿਊ 'ਚ 10.48 ਫ਼ੀ ਸਦੀ ਕਮੀ ਦਰਜ ਕੀਤੀ ਗਈ ਜੋ ਘੱਟ ਕੇ 19,634.30 ਕਰੋਡ਼ ਰੁਪਏ ਰਹਿ ਗਿਆ। ਉਥੇ ਹੀ ਮਾਰਚ 2017 'ਚ ਖ਼ਤਮ ਤਿਮਾਹੀ ਦੌਰਾਨ ਕੰਪਨੀ ਦਾ ਰੈਵਨਿਊ 21,934.60 ਕਰੋਡ਼ ਰੁਪਏ ਰਿਹਾ ਸੀ। ਵਿੱਤ ਸਾਲ 18 ਦੇ ਚੌਥੇ ਤਿਮਾਹੀ ਦੌਰਾਨ ਕੰਪਨੀ ਦਾ ਸਟੈਂਡਅਲੋਨ ਨੈੱਟ ਘਾਟਾ 760.20 ਕਰੋਡ਼ ਰੁਪਏ ਰਿਹਾ ਜਦਕਿ ਗੁਜ਼ਰੇ ਵਿੱਤ ਸਾਲ ਦੌਰਾਨ ਕੰਪਨੀ ਦਾ ਨੈੱਟ ਘਾਟਾ 14,176 ਕਰੋਡ਼ ਰੁਪਏ ਰਿਹਾ ਸੀ। ਇਸ ਤੋਂ ਪਿਛਲੇ ਯਾਨੀ 31 ਮਾਰਚ 2017 ਨੂੰ ਖ਼ਤਮ ਤਿਮਾਹੀ ਦੇ ਕੰਪਨੀ ਦਾ ਨੈੱਟ ਮੁਨਾਫ਼ਾ 64.30 ਕਰੋਡ਼ ਰੁਪਏ ਰਿਹਾ ਸੀ।
Bharti Airtel
ਏਅਰਟੈਲ ਨੂੰ ਅਪਣੇ ਭਾਰਤੀ ਕਾਰੋਬਾਰ 'ਚ 15 ਸਾਲਾਂ 'ਚ ਪਹਿਲੀ ਵਾਰ ਘਾਟਾ ਹੋਇਆ ਹੈ। ਚੌਥੀ ਤਿਮਾਹੀ 'ਚ ਬੇਮਿਸਾਲ ਚੀਜ਼ਾਂ ਨੂੰ ਹਟਾ ਕੇ ਨੈੱਟ ਘਾਟਾ 652.3 ਕਰੋਡ਼ ਰੁਪਏ ਦਾ ਰਿਹਾ। ਜਦਕਿ ਵਿਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਕੰਪਨੀ ਨੂੰ 770.8 ਕਰੋਡ਼ ਰੁਪਏ ਦਾ ਮੁਨਾਫ਼ਾ ਹੋਇਆ ਸੀ। ਹਾਲਾਂਕਿ ਚੌਥੀ ਤਿਮਾਹੀ 'ਚ ਇਕਸਾਰ ਆਧਾਰ 'ਤੇ ਕੰਪਨੀ ਨੂੰ 82.90 ਕਰੋਡ਼ ਰੁਪਏ ਦਾ ਮੁਨਾਫ਼ਾ ਹੋਇਆ ਹੈ ਜੋ ਇਕ ਸਾਲ ਪਹਿਲਾਂ ਦੇ ਸਮਾਨ ਮਿਆਦ ਤੋਂ ਕਰੀਬ 78 ਫ਼ੀ ਸਦੀ ਘੱਟ ਹੈ।