ਤਿੰਨ ਦਿਨ ਤਕ ਬੈਂਕ ਬੰਦ ਰਹਿਣ ਕਾਰਨ ਲੋਕਾਂ ਨੂੰ ਫਿਰ ਨਕਦੀ ਲਈ ਜੂਝਣਾ ਪੈ ਸਕਦੈ
Published : Apr 25, 2018, 10:58 am IST
Updated : Apr 25, 2018, 10:58 am IST
SHARE ARTICLE
Bank Close for 3 days
Bank Close for 3 days

ਦੇਸ਼ 'ਚ ਪਿਛਲੇ ਇਕ ਹਫ਼ਤੇ ਤੋਂ ਨਕਦੀ ਦੀ ਕਮੀ ਚਲ ਰਹੀ ਹੈ। ਹੁਣ ਬੈਂਕਾਂ 'ਚ ਲੰਮੀਆਂ ਛੁੱਟੀਆਂ ਵੀ ਹੋਣ ਵਾਲੀਆਂ ਹਨ। ਦਰਅਸਲ ਮਹੀਨੇ ਦੇ ਅਖ਼ੀਰ 'ਚ ਬੈਂਕ ਲਗਾਤਾਰ ਤਿੰਨ...

ਨਵੀਂ ਦਿੱਲ‍ੀ : ਦੇਸ਼ 'ਚ ਪਿਛਲੇ ਇਕ ਹਫ਼ਤੇ ਤੋਂ ਨਕਦੀ ਦੀ ਕਮੀ ਚਲ ਰਹੀ ਹੈ। ਹੁਣ ਬੈਂਕਾਂ 'ਚ ਲੰਮੀਆਂ ਛੁੱਟੀਆਂ ਵੀ ਹੋਣ ਵਾਲੀਆਂ ਹਨ। ਦਰਅਸਲ ਮਹੀਨੇ ਦੇ ਅਖ਼ੀਰ 'ਚ ਬੈਂਕ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ। ਇਸ ਦਾ ਸਿੱਧਾ ਅਸਰ ਏਟੀਐਮਜ਼ ਸਰਵਿਸਿਜ਼ ਤੋਂ ਲੈ ਕੇ ਬੈਂਕਿੰਗ ਸਰਵਿਸਿਜ਼ 'ਤੇ ਪੈ ਸਕਦਾ ਹੈ। 

Bank remain close for 3 daysATM

ਬੈਂਕ 28 ਤੋਂ 30 ਅਪ੍ਰੈਲ ਤਕ ਲਗਾਤਾਰ 3 ਦਿਨ ਬੰਦ ਰਹਿਣਗੇ। 28 ਅਪ੍ਰੈਲ ਨੂੰ ਮਹੀਨੇ ਦਾ ਚੌਥਾ ਸ਼ਨਿਚਰਵਾਰ ਹੈ ਉਥੇ ਹੀ, ਅਗਲੇ ਦਿਨ ਐਤਵਾਰ ਹੈ। ਸੋਮਵਾਰ ਨੂੰ ਵੀ ਬੁੱਧ ਪੂਰਨਮਾਸ਼ੀ ਦੀ ਛੁੱਟੀ ਹੋਣ ਕਾਰਨ ਬੈਂਕ ਬੰਦ ਰਹਿਣਗੇ। ਪਿਛਲੇ ਦਿਨੀਂ ਲਗਭਗ 8 ਰਾਜਾਂ ਦਿੱਲੀ - ਐਨਸੀਆਰ, ਉੱਤਰ ਪ੍ਰਦੇਸ਼, ਗੁਜਰਾਤ, ਬਿਹਾਰ, ਤੇਲੰਗਾਨਾ, ਝਾਰਖੰਡ,  ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ 'ਚ ਨਕਦੀ ਦਾ ਸੰਕਟ ਰਿਹਾ। ਏਟੀਐਮ 'ਚ ਨਕਦੀ ਨਾ ਮਿਲਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। 

Bank remain close for 3 daysATM

ਤਿੰਨ ਦਿਨ ਛੁੱਟੀ ਹੋਣ ਕਾਰਨ ਸ਼ੁਕਰਵਾਰ ਤੋਂ ਬਾਅਦ ਏਟੀਐਮਜ਼ 'ਚ ਨਕਦੀ ਨਹੀਂ ਮਿਲੇਗੀ। ਅਜਿਹੇ 'ਚ ਲੋਕਾਂ ਨੂੰ ਇਕ ਵਾਰ ਫਿਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੰਮੀਆਂ ਛੁੱਟੀਆਂ ਹੋਣ 'ਤੇ ਉਂਜ ਤਾਂ ਬੈਂਕ ਵਾਧੂ ਨਕਦੀ ਦਾ ਇੰਤਜ਼ਾਮ ਕਰਦੇ ਹਨ ਪਰ ਪਿਛਲੇ ਦਿਨੀਂ ਦੇ ਅਨੁਭਵ ਤੋਂ ਲਗਦਾ ਹੈ ਕਿ ਸਥਿਤੀ ਵਿਗੜ ਸਕਦੀ ਹੈ। ਦੇਸ਼ ਦੇ ਕਈ ਹਿਸਿਆਂ 'ਚ ਏਟੀਐਮਜ਼ ਖ਼ਾਲੀ ਹੋਣ 'ਤੇ ਸਰਕਾਰ ਨੂੰ ਕਈ ਵਾਰ ਸਫ਼ਾਈ ਦੇਣੀ ਪਈ ਸੀ।

ATMATM

ਆਰਬੀਆਈ ਅਤੇ ਐਸਬੀਆਈ ਨੇ ਵੀ ਨਕਦੀ ਦੀ ਕਮੀ ਨਾ ਹੋਣ ਦੀ ਗੱਲ ਕਹੀ ਸੀ। ਨਾਲ ਹੀ ਜਿਨ੍ਹਾਂ ਇਲਾਕਿਆਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਉੱਥੇ ਵਾਧੂ ਨਕਦੀ ਵੀ ਭੇਜੀ ਗਈ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement