ਮੋਦੀ ਸਰਕਾਰ ਬਿਨਾਂ ਗਰੰਟੀ ਦੇ ਰਹੀ ਹੈ 50,000 ਦਾ ਲੋਨ, 10 ਕਰੋੜ ਲੋਕ ਲੈ ਰਹੇ ਨੇ ਲਾਭ
Published : Jun 25, 2020, 12:55 pm IST
Updated : Jun 26, 2020, 2:49 pm IST
SHARE ARTICLE
Narendra Modi
Narendra Modi

 ਕੋਰੋਨਾ ਵਾਇਰਸ ਅਤੇ ਲੌਕਡਾਊਨ ਦੇ ਕਾਰਨ ਮੋਦੀ ਸਰਕਾਰ ਮੁੱਦਰਾ ਸ਼ਿਸ਼ੂ ਯੋਜਨਾ ਦੇ ਤਹਿਨ ਲੋਨ ‘ਤੇ ਵਿਆਜ ਦਰਾਂ ਵਿਚ 2 ਪ੍ਰਤੀਸ਼ਤ ਤੱਕ ਦੀ ਛੋਟ ਦੇ ਰਹੀ ਹੈ।

ਨਵੀਂ ਦਿੱਲੀ: ਜੇਕਰ ਤੁਸੀਂ ਕੋਈ ਨਵਾਂ ਵਪਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੋ ਅਤੇ ਉਸ ਦੇ ਲਈ ਕਰਜ਼ ਨਾ ਮਿਲਣ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਆਫਰ ਤੁਹਾਡੇ ਲਈ ਫਾਇਦੇ ਵਾਲਾ ਹੈ। ਕੋਰੋਨਾ ਵਾਇਰਸ ਅਤੇ ਲੌਕਡਾਊਨ ਦੇ ਕਾਰਨ ਮੋਦੀ ਸਰਕਾਰ ਮੁੱਦਰਾ ਸ਼ਿਸ਼ੂ ਯੋਜਨਾ ਦੇ ਤਹਿਨ ਲੋਨ ‘ਤੇ ਵਿਆਜ ਦਰਾਂ ਵਿਚ 2 ਪ੍ਰਤੀਸ਼ਤ ਤੱਕ ਦੀ ਛੋਟ ਦੇ ਰਹੀ ਹੈ।

LoanLoan

ਸਰਕਾਰ ਵੱਲੋਂ ਲੋਨ ਵਿਚ ਦਿੱਤੀ ਗਈ ਇਸ ਛੋਟ ਦਾ ਫਾਇਦਾ ਦੇਸ਼ ਵਿਚ ਇਕ ਜਾਂ ਦੋ ਨਹੀਂ ਬਲਕਿ 9 ਕਰੋੜ 37 ਲੱਖ ਲੋਕਾਂ ਨੂੰ ਮਿਲੇਗਾ। ਇਸ ਲੋਨ ਨੂੰ ਮੁੱਖ ਰੂਪ ਤੋਂ ਦੁਕਾਨ ਖੋਲ੍ਹਣ, ਰੇਹੜੀ ਲਗਾਉਣ ਜਾਂ ਕੋਈ ਹੋਰ ਛੋਟਾ ਕੰਮ ਕਰਨ ਲਈ ਲਿਆ ਜਾ ਸਕਦਾ ਹੈ। ਇਹ ਲੋਨ ਵਪਾਰਕ ਬੈਂਕਾਂ ਤੋਂ ਲੈ ਕੇ ਸਮਾਲ ਫਾਈਨਾਂਸ ਬੈਂਕ, ਐਮਐਫਆਈ ਅਤੇ ਐਨਬੀਐਫਸੀ ਵੱਲੋਂ ਦਿੱਤਾ ਜਾਂਦਾ ਹੈ। ਇਸ ਯੋਜਨਾ ਵਿਚ ਬਿਨਾਂ ਕਿਸੇ ਗਰੰਟੀ ਦੇ ਲੋਨ ਦਿੱਤਾ ਜਾਂਦਾ ਹੈ।

Narendra ModiiNarendra Modii

ਕੋਈ ਵੀ ਵਿਅਕਤੀ ਇਹਨਾਂ ਸੰਸਥਾਵਾਂ ਵਿਚ ਜਾ ਕੇ ਲੋਨ ਸਬੰਧੀ ਜਾਣਕਾਰੀ ਲੈ ਸਕਦਾ ਹੈ ਤੇ ਇਸ ਦੇ ਲਈ ਅਪਲਾਈ ਕਰ ਸਕਦਾ ਹੈ। ਇਸ ਦੇ ਨਾਲ ਹੀ ਸਰਕਾਰ ਦੇ ਆਨਲਾਈਨ ਪੋਰਟਲ ttps://www.udyamimitra.in  ‘ਤੇ ਜਾ ਕੇ ਵੀ ਲੋਨ ਲਈ ਅਪਲਾਈ ਕੀਤਾ ਜਾ ਸਕਦਾ ਹੈ। Shishu Mudra Yojana  ਯੋਜਨਾ ਦੇ ਤਹਿਤ ਲੋਨ ਲੈ ਕੇ ਕੋਈ ਵੀ ਵਿਅਕਤੀ ਅਪਣਾ ਕੰਮ ਸ਼ੁਰੂ ਕਰ ਸਕਦਾ ਹੈ। ਸਰਕਾਰ ਇਸ ਲੋਨ ‘ਤੇ ਤੁਹਾਨੂੰ 2 ਪ੍ਰਤੀਸ਼ਤ ਤੱਕ ਦੀ ਛੋਟ ਦੇ ਰਹੀ ਹੈ।

Bank LoanLoan

ਇਸ ਯੋਜਨਾ ਤਹਿਤ ਤੁਸੀਂ ਕੋਈ ਵੀ ਛੋਟਾ ਕੰਮ ਸ਼ੁਰੂ ਕਰਨ ਲਈ 50 ਹਜ਼ਾਰ ਰੁਪਏ ਤੱਕ ਦਾ ਲੋਨ ਲੈ ਸਕਦੇ ਹੋ।ਇਸ ਯੋਜਨਾ ਦੇ ਤਹਿਤ 9 ਤੋਂ 12 ਫੀਸਦੀ ਤੱਕ ਦਾ ਵਿਆਜ ਲੱਗਦਾ ਹੈ, ਜਿਸ ਵਿਚ ਸਰਕਾਰ ਨੇ ਹੁਣ 2 ਪ੍ਰਤੀਸ਼ਤ ਤੱਕ ਦੀ ਛੋਟ ਦੇ ਦਿੱਤੀ ਹੈ। ਮੁੱਦਰਾ ਯੋਜਨਾ ਦੇ ਤਹਿਤ ਲੋਨ ਲੈਣ ਵਾਲੇ ਵਿਅਕਤੀ ਨੂੰ ਵਿਆਜ ਵਿਚ ਇਹ ਛੋਟ 1 ਜੂਨ 2020 ਤੋਂ 31 ਮਈ 20121 ਤੱਕ ਮਿਲ ਸਕੇਗੀ। ਇਸ ਦੇ ਲਈ ਇਸ ਸਾਲ ਵਿਚ 1540 ਕਰੋੜ ਰੁਪਏ ਖਰਚ ਕੀਤੇ ਜਾਣਗੇ।

LoanLoan

ਦੱਸ ਦਈਏ ਕਿ ਮੁੱਦਰਾ ਯੋਜਨਾ ਦੇ ਤਹਿਤ ਬਿਨਾਂ ਗਰੰਟੀ ਦੇ ਲੋਨ ਮਿਲਦਾ ਹੈ। ਇਸ ਤੋਂ ਇਲਾਵਾ ਲੋਨ ਲਈ ਕੋਈ ਪ੍ਰੋਸੈਸਿੰਗ ਚਾਰਜ ਵੀ ਨਹੀਂ ਲਿਆ ਜਾਂਦਾ ਹੈ। ਮੁੱਦਰਾ ਯੋਜਨਾ ਵਿਚ ਲੋਨ ਚੁਕਾਉਣ ਦੀ ਮਿਆਦ 5 ਸਾਲ ਤੱਕ ਵਧਾਈ ਜਾ ਸਕਦੀ ਹੈ। ਲੋਨ ਲੈਣ ਵਾਲੇ ਨੂੰ ਇਕ ਮੁੱਦਰਾ ਕਾਰਡ ਮਿਲਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement